ਵਿਆਹ ਤੋਂ ਬਾਅਦ ਦਿੱਲੀ ''ਚ ਪਾਇਲ-ਸੰਗਰਾਮ ਨੇ ਦਿੱਤੀ ਰਿਸੈਪਸ਼ਨ ਪਾਰਟੀ (ਤਸਵੀਰਾਂ)

Friday, Jul 15, 2022 - 04:12 PM (IST)

ਵਿਆਹ ਤੋਂ ਬਾਅਦ ਦਿੱਲੀ ''ਚ ਪਾਇਲ-ਸੰਗਰਾਮ ਨੇ ਦਿੱਤੀ ਰਿਸੈਪਸ਼ਨ ਪਾਰਟੀ (ਤਸਵੀਰਾਂ)

ਮੁੰਬਈ- 'ਬਿਗ ਬੌਸ' ਅਤੇ 'ਲਾਕਅਪ' ਵਰਗੇ ਰਿਐਲਿਟੀ ਸ਼ੋਅਜ਼ 'ਚ ਨਜ਼ਰ ਆ ਚੁੱਕੀ ਪਾਇਲ ਰੋਹਤਗੀ ਰੈਸਲਰ ਸੰਗਰਾਮ ਸਿੰਘ ਨਾਲ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਤੋਂ ਚਰਚਾ 'ਚ ਬਣੀ ਹੋਈ ਹੈ। ਜੋੜੇ ਨੇ 9 ਜੁਲਾਈ ਨੂੰ ਆਗਰਾ 'ਚ ਆਪਣੇ ਕਰੀਬੀਆਂ ਦੇ ਵਿਚਾਲੇ ਸੱਤ ਫੇਰੇ ਲਏ। ਵਿਆਹ ਤੋਂ ਬਾਅਦ ਬੀਤੇ ਵੀਰਵਾਰ ਨੂੰ ਜੋੜੇ ਨੇ ਦਿੱਲੀ 'ਚ ਗ੍ਰੈਂਡ ਰਿਸੈਪਸ਼ਨ ਪਾਰਟੀ ਹੋਸਟ ਕੀਤੀ, ਜਿਸ 'ਚ ਕਈ ਨਾਮੀ ਹਸਤੀਆਂ ਸ਼ਾਮਲ ਹੋਈਆਂ। ਰਿਸੈਪਸ਼ਨ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari
ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਪਾਇਲ ਰੋਹਤਗੀ ਐਂਬੇਲਿਸ਼ਡ ਬੇਜ ਗਾਊਨ 'ਚ ਬਹੁਤ ਗਾਰਜ਼ੀਅਸ ਲੱਗ ਰਹੀ ਹੈ। 

 
 
 
 
 
 
 
 
 
 
 
 
 
 
 

A post shared by ETimes TV (@etimes_tv)


ਇਸ ਖੂਬਸੂਰਤ ਗਾਊਨ ਦੇ ਨਾਲ ਉਨ੍ਹਾਂ ਨੇ ਮੈਚਿੰਗ ਨੈੱਕਲੈੱਸ ਪਾਇਆ ਹੋਇਆ ਹੈ। ਮਾਂਗ 'ਚ ਸਿੰਦੂਰ ਅਤੇ ਖੁੱਲ੍ਹੇ ਵਾਲਾਂ ਨਾਲ ਉਨ੍ਹਾਂ ਨੇ ਲੁੱਕ ਨੂੰ ਕੰਪਲੀਟ ਕੀਤਾ ਹੈ। 

PunjabKesari
ਉਧਰ ਇਸ ਦੌਰਾਨ ਸੰਗਰਾਮ ਸਿੰਘ ਨੇ ਬਲੈਕ ਥ੍ਰੀ ਪੀਸ ਸੂਟ ਕਾਫੀ ਸੁੰਦਰ ਲੱਗ ਰਹੇ ਹਨ। ਇਕੱਠੇ ਜੋੜਾ ਜ਼ਬਰਦਸਤ ਬਾਂਡਿੰਗ ਬਣਾ ਰਿਹਾ ਹੈ। 

 
 
 
 
 
 
 
 
 
 
 
 
 
 
 

A post shared by ETimes TV (@etimes_tv)


ਪਾਇਲ-ਸੰਗਰਾਮ ਦੀ ਰਿਸੈਪਸ਼ਨ ਪਾਰਟੀ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਸ਼ਿਰਕਤ ਕੀਤਾ। ਇਸ ਤੋਂ ਇਲਾਵਾ ਸਪੋਰਟਸ ਮੰਤਰੀ ਅਨੁਰਾਗ ਠਾਕੁਕ, ਰਾਜਵਰਧਨ ਰਾਠੌਰ, ਸ਼ੂਟਰ ਦਾਦੀ ਅਤੇ ਦਿੱਲੀ ਦੇ ਡਿਪਟੀ ਚੀਫ ਮਿਨਿਸਟਰ ਮਨੀਸ਼ ਸਿਸੋਦਿਆ ਸਮੇਤ ਕਈ ਮਸ਼ਹੂਰ ਹਸਤੀਆਂ ਪਹੁੰਚੀ। 


author

Aarti dhillon

Content Editor

Related News