ਇੰਤਜ਼ਾਰ ਖ਼ਤਮ! 7 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ‘ਪੁਸ਼ਪਾ ਦਿ ਰੂਲ’ ਦਾ ਟੀਜ਼ਰ

Wednesday, Apr 05, 2023 - 11:44 AM (IST)

ਇੰਤਜ਼ਾਰ ਖ਼ਤਮ! 7 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ‘ਪੁਸ਼ਪਾ ਦਿ ਰੂਲ’ ਦਾ ਟੀਜ਼ਰ

ਮੁੰਬਈ (ਬਿਊਰੋ)– ‘ਪੁਸ਼ਪਾ ਦਿ ਰਾਈਜ਼’ ਨੇ ਬਾਕਸ ਆਫਿਸ ’ਤੇ ਤੂਫ਼ਾਨ ਲਿਆਂਦਾ ਸੀ। ‘ਪੁਸ਼ਪਾ ਦਿ ਰਾਈਜ਼’ ਇੰਨੀ ਸਫਲ ਰਹੀ ਕਿ ਇਸ ਦੇ ਦੂਜੇ ਭਾਗ ਦਾ ਇੰਤਜ਼ਾਰ ਹਰ ਕਿਸੇ ਨੂੰ ਬੇਸਬਰੀ ਨਾਲ ਹੋਣ ਲੱਗਾ।

ਹੁਣ ਇਹ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ ਕਿਉਂਕਿ ਫ਼ਿਲਮ ਦੀ ਟੀਮ ਨੇ ਅੱਜ ਇਕ ਵੱਡੀ ਅਪਡੇਟ ਦਿੱਤੀ ਹੈ। ਅੱਜ ਇਕ ਛੋਟੀ ਜਿਹੀ ਵੀਡੀਓ ਸਾਂਝੀ ਕਰਕੇ ਫ਼ਿਲਮ ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਦੂਜਾ ਵਿਆਹ ਕਰਨਗੇ ਰੈਪਰ ਬਾਦਸ਼ਾਹ? ਖ਼ੁਦ ਬਿਆਨ ਕੀਤਾ ਸੱਚ

‘ਪੁਸ਼ਪਾ ਦਿ ਰੂਲ’ ਦਾ ਟੀਜ਼ਰ 7 ਅਪ੍ਰੈਲ ਨੂੰ ਸ਼ਾਮ 4 ਵੱਜ ਕੇ 5 ਮਿੰਟ ’ਤੇ ਰਿਲੀਜ਼ ਹੋਵੇਗਾ। ਦੱਸ ਦੇਈਏ ਕਿ 8 ਅਪ੍ਰੈਲ ਨੂੰ ਅੱਲੂ ਅਰਜੁਨ ਦਾ ਜਨਮਦਿਨ ਵੀ ਹੈ, ਇਸੇ ਦੇ ਚਲਦਿਆਂ ਫ਼ਿਲਮ ਦੇ ਟੀਜ਼ਰ ਨੂੰ ਇਕ ਦਿਨ ਪਹਿਲਾਂ ਦਰਸ਼ਕਾਂ ਲਈ ਰਿਲੀਜ਼ ਕੀਤਾ ਜਾ ਰਿਹਾ ਹੈ।

ਜੇਕਰ ਅੱਜ ਵਾਲੀ ਵੀਡੀਓ ਦੀ ਗੱਲ ਕਰੀਏ ਤਾਂ ਇਸ ’ਚ ਦੇਖਿਆ ਜਾ ਸਕਦਾ ਹੈ ਕਿ ਹਰ ਕੋਈ ਪੁਸ਼ਪਾ ਨੂੰ ਲੱਭ ਰਿਹਾ ਹੈ। ਇਸ ਦੌਰਾਨ ਵੀਡੀਓ ’ਚ ਦੰਗੇ ਵੀ ਦੇਖਣ ਨੂੰ ਮਿਲਦੇ ਹਨ। ਹੁਣ ਇਨ੍ਹਾਂ ਨੂੰ ਵਿਸਥਾਰ ’ਚ ਟੀਜ਼ਰ ’ਚ ਹੀ ਦਿਖਾਇਆ ਜਾਵੇਗਾ।

ਨੋਟ– ਤੁਸੀਂ ‘ਪੁਸ਼ਪਾ ਦਿ ਰੂਲ’ ਲਈ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News