ਪਹਿਲੇ ਸੋਮਵਾਰ ਅੱਲੂ ਅਰਜੁਨ ਦੀ ‘ਪੁਸ਼ਪਾ’ ਦੀ ਕਮਾਈ ਨੇ ਕੀਤਾ ਹੈਰਾਨ, ਜਾਣੋ ਕਲੈਕਸ਼ਨ

Tuesday, Dec 21, 2021 - 04:30 PM (IST)

ਪਹਿਲੇ ਸੋਮਵਾਰ ਅੱਲੂ ਅਰਜੁਨ ਦੀ ‘ਪੁਸ਼ਪਾ’ ਦੀ ਕਮਾਈ ਨੇ ਕੀਤਾ ਹੈਰਾਨ, ਜਾਣੋ ਕਲੈਕਸ਼ਨ

ਮੁੰਬਈ (ਬਿਊਰੋ)– ਅੱਲੂ ਅਰਜੁਨ ਤੇ ਰਸ਼ਮਿਕਾ ਮੰਦਾਨਾ ਸਟਾਰਰ ਫ਼ਿਲਮ ‘ਪੁਸ਼ਪਾ : ਦਿ ਰਾਈਜ਼’ ਨੇ ਪਹਿਲੇ ਸੋਮਵਾਰ ਨੂੰ ਇਕ ਸਰਪ੍ਰਾਈਜ਼ ਦਿੱਤਾ ਹੈ। ਆਮ ਤੌਰ ’ਤੇ ਸ਼ੁਰੂਆਤੀ ਵੀਕੈਂਡ ਤੋਂ ਬਾਅਦ ਕੰਮਕਾਜੀ ਹਫ਼ਤਾ ਸ਼ੁਰੂ ਹੋਣ ’ਤੇ ਫ਼ਿਲਮਾਂ ਦਾ ਬਾਕਸ ਆਫ਼ਿਸ ਕਲੈਕਸ਼ਨ ਕਾਫ਼ੀ ਘੱਟ ਜਾਂਦਾ ਹੈ ਪਰ ਫ਼ਿਲਮ ਦੇ ਹਿੰਦੀ ਐਡੀਸ਼ਨ ਨੇ ਪਹਿਲੇ ਸੋਮਵਾਰ ਨੂੰ 4.25 ਕਰੋੜ ਦੀ ਕਮਾਈ ਕਰਕੇ ਹੈਰਾਨ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਹੁਣ ਦਿਲਜੀਤ ਦੋਸਾਂਝ ਇਸ ਪਾਕਿਸਤਾਨੀ ਮੁਟਿਆਰ ਦੀ ਕਰਨਗੇ ਇੱਛਾ ਪੂਰੀ, ਪੜ੍ਹੋ ਪੂਰੀ ਖ਼ਬਰ

ਪੁਸ਼ਪਾ ਇਕ ਤੇਲਗੂ ਫ਼ਿਲਮ ਹੈ, ਜੋ ਹਿੰਦੀ ’ਚ ਵੀ ਰਿਲੀਜ਼ ਹੋ ਚੁੱਕੀ ਹੈ ਤੇ ਅੰਕੜੇ ਦੱਸਦੇ ਹਨ ਕਿ ਫ਼ਿਲਮ ਨੂੰ ਹਿੰਦੀ ਦੇ ਦਰਸ਼ਕਾਂ ’ਚ ਵੀ ਕਾਫੀ ਪਿਆਰ ਮਿਲ ਰਿਹਾ ਹੈ।

17 ਦਸੰਬਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ 3 ਕਰੋੜ ਦੀ ਓਪਨਿੰਗ ਕੀਤੀ, ਜਦਕਿ ਸ਼ਨੀਵਾਰ ਨੂੰ 4 ਕਰੋੜ ਤੇ ਐਤਵਾਰ ਨੂੰ 5 ਕਰੋੜ ਦੀ ਕਮਾਈ ਕੀਤੀ। ਪਹਿਲੇ ਸੋਮਵਾਰ ਦੀ ਸ਼ੁੱਧ ਕਮਾਈ ਪਹਿਲੇ ਸ਼ਨੀਵਾਰ ਤੋਂ ਵੱਧ ਹੈ। ਚਾਰ ਦਿਨਾਂ ’ਚ ‘ਪੁਸ਼ਪਾ’ ਦੇ ਹਿੰਦੀ ਐਡੀਸ਼ਨ ਦੀ ਕੁਲ ਕਮਾਈ ਹੁਣ 16.90 ਕਰੋੜ ਰੁਪਏ ਹੈ।

‘ਪੁਸ਼ਪਾ : ਦਿ ਰਾਈਜ਼’ ਤੇਲਗੂ ਦੇ ਨਾਲ ਪੈਨ ਇੰਡੀਆ ਰਿਲੀਜ਼ ਹੋਣ ਵਾਲੀ ਅੱਲੂ ਅਰਜੁਨ ਦੀ ਪਹਿਲੀ ਫ਼ਿਲਮ ਹੈ। ਖ਼ਾਸ ਤੌਰ ’ਤੇ ਇਹ ਫ਼ਿਲਮ ਪਹਿਲੀ ਵਾਰ ਹਿੰਦੀ ’ਚ ਰਿਲੀਜ਼ ਹੋਈ ਹੈ। ‘ਪੁਸ਼ਪਾ’ ਸਾਰੀਆਂ ਭਾਸ਼ਾਵਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਖ਼ਾਸ ਤੌਰ ’ਤੇ ਫ਼ਿਲਮ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News