‘ਪੁਸ਼ਪਾ’ ਦੇ ਹਿੱਟ ਆਈਟਮ ਨੰਬਰ ਲਈ ਸਾਮੰਥਾ ਨੇ ਲਏ ਇੰਨੇ ਕਰੋੜ ਰੁਪਏ

Friday, Jan 21, 2022 - 04:02 PM (IST)

‘ਪੁਸ਼ਪਾ’ ਦੇ ਹਿੱਟ ਆਈਟਮ ਨੰਬਰ ਲਈ ਸਾਮੰਥਾ ਨੇ ਲਏ ਇੰਨੇ ਕਰੋੜ ਰੁਪਏ

ਮੁੰਬਈ (ਬਿਊਰੋ)– ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਹਰ ਪਾਸੇ ਫ਼ਿਲਮ ‘ਪੁਸ਼ਪਾ’ ਦੇ ਹੀ ਚਰਚੇ ਹਨ। ਫ਼ਿਲਮ ‘ਪੁਸ਼ਪਾ’ ਦਾ ਨਾਂ ਤੇ ਫ਼ਿਲਮ ਦੇ ਗੀਤ ’ਚ ਸਾਮੰਥਾ ਦੇ ਗਲੈਮਰੈੱਸ ਮੂਵਜ਼ ਜ਼ਬਰਦਸਤ ਛਾਏ ਹੋਏ ਹਨ। ਇਸ ਗੀਤ ਦਾ ਨਾਂ ਹੈ ‘ਊ ਬੋਲੇਗਾ ਯਾ ਊ ਊ ਬੋਲੇਗਾ’।

ਇਹ ਖ਼ਬਰ ਵੀ ਪੜ੍ਹੋ : ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਸੀ, ‘ਫ਼ਿਲਮਾਂ ’ਚ ਕੰਮ ਨਾ ਮਿਲਿਆ ਤਾਂ ਖੋਲ੍ਹਾਂਗਾ ਕੰਟੀਨ’

ਇਸ ਗੀਤ ਨੇ ਸੋਸ਼ਲ ਮੀਡੀਆ ’ਤੇ ਗਦਰ ਮਚਾ ਰੱਖੀ ਹੈ। ਗੀਤ ’ਚ ਅੱਲੂ ਅਰਜੁਨ ਤੇ ਸਾਮੰਥਾ ਨੇ ਇੰਨਾ ਜ਼ਬਰਦਸਤ ਡਾਂਸ ਕੀਤਾ ਹੈ ਕਿ ਹਰ ਕੋਈ ਉਨ੍ਹਾਂ ਨੂੰ ਕਾਪੀ ਕਰ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਗੀਤ ’ਚ ਜ਼ਬਰਦਸਤ ਡਾਂਸ ਮੂਵਜ਼ ਦਿਖਾਉਂਦੀ ਸਾਮੰਥਾ ਨੇ ਇਸ ਗੀਤ ਲਈ ਕਿੰਨੇ ਕਰੋੜ ਰੁਪਏ ਲਏ ਹਨ।

ਇਸ ਚਾਰ ਮਿੰਟ ਦੇ ਗੀਤ ’ਚ ਬਿਜਲੀ ਬਣੀ ਸਾਮੰਥਾ ਨੇ 5 ਕਰੋੜ ਰੁਪਏ ਦੀ ਮੋਟੀ ਰਕਮ ਵਸੂਲੀ ਹੈ। ਜੀ ਹਾਂ, ਇਕ ਆਈਟਮ ਨੰਬਰ ਲਈ ਮਿਸ ਪ੍ਰਭੂ ਨੇ ਮੇਕਰਜ਼ ਕੋਲੋਂ ਚੰਗੀ ਫੀਸ ਲਈ ਹੈ। ਉਂਝ ਇੰਨੀ ਮੋਟੀ ਰਕਮ ਮਿਲਣਾ ਜਾਇਜ਼ ਵੀ ਹੈ।

ਫ਼ਿਲਮ ਦਾ ਅਲੱਗ ਫੈਨ ਬੇਸ ਤਾਂ ਬਣ ਹੀ ਗਿਆ ਹੈ, ਨਾਲ ਹੀ ਫ਼ਿਲਮ ’ਚ ਸਾਮੰਥਾ ਦੇ ਇਸ ਗੀਤ ਨੇ ਵੀ ਆਪਣਾ ਅਲੱਗ ਧਮਾਲ ਮਚਾਇਆ ਹੈ। ਕੁਝ ਦਿਨ ਪਹਿਲਾਂ ਗੀਤ ਦੀ ਸ਼ੂਟਿੰਗ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ’ਚ ਸਾਮੰਥਾ ਤੇ ਅੱਲੂ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨਾਲ ਮਸਤੀ ਕਰਦੇ ਦੇਖੇ ਗਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News