''ਕਾਂਸਟੇਬਲ ਹਰਜੀਤ ਕੌਰ'' ਦੀ ਪਹਿਲੀ ਝਲਕ ਰਿਲੀਜ਼, ਜਲਦ ਹੀ OTT ''ਤੇ ਹੋਵੇਗੀ ਰਿਲੀਜ਼

Thursday, Aug 01, 2024 - 05:53 PM (IST)

ਜਲੰਧਰ (ਬਿਊਰੋ) : ਸਾਗਾ ਸਟੂਡੀਓਜ਼ ਅਤੇ ਸ਼ਾਲੀਮਾਰ ਪ੍ਰੋਡਕਸ਼ਨਜ਼ ਨੇ ਕੇਬਲਵਨ ਔਰਿਜਨਲ ਲਈ 'ਕਾਂਸਟੇਬਲ ਹਰਜੀਤ ਕੌਰ' ਦੇ ਨਿਰਮਾਣ ਲਈ ਸਾਂਝ ਪਾਈ ਹੈ। ਅਗਲਾ ਯੁੱਗ ਪੰਜਾਬੀ ਸੰਗੀਤ, ਫ਼ਿਲਮਾਂ ਅਤੇ ਵੈਬ ਸੀਰੀਜ਼ ਦਾ ਹੋਵੇਗਾ। ਕੇਬਲਵਨ ਜਲਦ ਹੀ ਲਾਂਚ ਹੋ ਰਿਹਾ ਹੈ। ਪੰਜਾਬੀ ਹਰ ਜਗ੍ਹਾ ਟ੍ਰੇਂਡ ਕਰ ਰਹੀ ਹੈ। ਪੰਜਾਬੀ ਆ ਗਏ ਓਏ!! ਪੰਜਾਬ ਦੇ ਸਭ ਤੋਂ ਵੱਡੇ ਸਟੂਡੀਓ ਸਾਗਾ ਸਟੂਡੀਓਜ਼ ਨੇ ਹਾਲ ਹੀ 'ਚ ਬਾਜ਼ਾਰ 'ਚ ਨਵੇਂ OTT, ਕੇਬਲਵਨ ਨਾਲ ਸਾਂਝ ਪਾਉਣ ਦੀ ਘੋਸ਼ਣਾ ਕੀਤੀ ਹੈ, ਜਿੱਥੇ ਉਹ ਆਪਣੀਆਂ ਬਿਹਤਰੀਨ ਫ਼ਿਲਮਾਂ ਸਟ੍ਰੀਮ ਕਰੇਗਾ। ਇਸ ਦੇ ਨਾਲ-ਨਾਲ ਕਈ ਫ਼ਿਲਮ ਪ੍ਰੋਡਕਸ਼ਨ ਸਟੂਡੀਓਜ਼ ਨੇ ਪੰਜਾਬ ਦੀਆਂ ਸ਼ਾਨਦਾਰ ਕਹਾਣੀਆਂ ਦੇ ਨਿਰਮਾਣ ਲਈ ਕੇਬਲਵਨ ਨਾਲ ਸਾਂਝ ਪਾਈ ਹੈ, ਜੋ ਸਟ੍ਰੀਮਿੰਗ ਲਈ ਤਿਆਰ ਹਨ। ਇਹੋ ਜਿਹੀ ਹੀ ਇੱਕ ਸੁੰਦਰ ਕਹਾਣੀ, ਜਿਸ ਦਾ ਨਾਮ ਹੈ 'ਕਾਂਸਟੇਬਲ ਹਰਜੀਤ ਕੌਰ' ਫਲੋਰ 'ਤੇ ਜਾ ਚੁੱਕੀ ਹੈ, ਜਿਸ ਦਾ ਨਿਰਮਾਣ ਸਾਗਾ ਸਟੂਡੀਓਜ਼ ਅਤੇ ਮੁੰਬਈ ਦੀ ਇਕ ਪ੍ਰਸਿੱਧ ਪ੍ਰੋਡਕਸ਼ਨ ਕੰਪਨੀ ਸ਼ਾਲੀਮਾਰ ਪ੍ਰੋਡਕਸ਼ਨਜ਼ ਲਿਮਿਟੇਡ ਮਿਲਕੇ ਕਰ ਰਹੀਆਂ ਹਨ। ਸ਼ਾਲੀਮਾਰ ਪ੍ਰੋਡਕਸ਼ਨਜ਼ ਲਿਮਿਟੇਡ ਸਿਰਫ਼ ਇੱਕ ਫ਼ਿਲਮ ਪ੍ਰੋਡਕਸ਼ਨ ਸਟੂਡੀਓ ਨਹੀਂ ਹੈ ਸਗੋਂ ਇਨ੍ਹਾਂ ਕੋਲ ਤ੍ਰਿਸ਼ਾ ਸਟੂਡੀਓਜ਼ ਨਾਮ ਦੀ ਇੱਕ ਹੋਰ ਕੰਪਨੀ ਵੀ ਹੈ, ਜੋ ਅਧੁਨਿਕ ਤਕਨਾਲੋਜੀ ਨਾਲ ਭਰਪੂਰ ਪੋਸਟ ਪ੍ਰੋਡਕਸ਼ਨ ਸਟੂਡੀਓ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕੰਗਨਾ ਰਣੌਤ ਨੇ ਛੇੜਿਆ ਨਵਾਂ ਮੁੱਦਾ, ਜਿਸ ਨੇ ਹਰ ਪਾਸੇ ਮਚਾਈ ਤੜਥੱਲੀ

PunjabKesari

ਵੈਬ ਫ਼ਿਲਮ 'ਕਾਂਸਟੇਬਲ ਹਰਜੀਤ ਕੌਰ' ਦਾ ਪੋਸਟਰ ਰਿਲੀਜ਼ ਹੋਇਆ ਹੈ ਅਤੇ ਇਹ ਬਹੁਤ ਆਕਰਸ਼ਕ ਦਿਖਦਾ ਹੈ। ਇਸ ਸਾਂਝ ਦੇ ਬਾਰੇ ਗੱਲ ਕਰਦੇ ਹੋਏ, ਫ਼ਿਲਮ ਦੀ ਐਸੋਸੀਏਟ ਪ੍ਰੋਡਿਊਸਰ, ਮਿਸ ਕਿਰਨ ਸ਼ੇਰਗਿਲ ਨੇ ਦੱਸਿਆ, 'ਕਾਂਸਟੇਬਲ ਹਰਜੀਤ ਕੌਰ' ਇੱਕ ਮਹਿਲਾ ਕੇਂਦਰਿਤ ਫ਼ਿਲਮ ਹੈ। ਜਦ ਮੈਂ ਪਹਿਲੀ ਵਾਰ ਕਹਾਣੀ ਸੁਣੀ ਤਾਂ ਮੈਨੂੰ ਲੱਗਿਆ ਕਿ ਇਹ ਬਣਾਈ ਜਾਣੀ ਚਾਹੀਦੀ ਹੈ। ਇਹ ਕੋਈ ਸਧਾਰਨ ਕਹਾਣੀ ਨਹੀਂ ਹੈ, ਬਲਕਿ ਬਹੁਤ ਕੁਝ ਨਵਾਂ ਅਤੇ ਤਾਜ਼ਾ ਹੈ, ਜਿਸ ਨੂੰ ਦਰਸ਼ਕ ਪਸੰਦ ਕਰਨਗੇ। ਕਾਸਟ ਨਵੀਂ ਹੈ ਅਤੇ ਸਾਰੇ ਕਲਾਕਾਰ ਆਪਣੇ ਕੰਮ 'ਚ ਮਾਹਰ ਹਨ। ਮੈਨੂੰ ਇਸ ਪ੍ਰੋਜੈਕਟ ਦਾ ਹਿੱਸਾ ਬਣਨ 'ਤੇ ਮਾਣ ਹੈ।''

ਇਹ ਖ਼ਬਰ ਵੀ ਪੜ੍ਹੋ - ਅਮਿਤਾਭ ਬੱਚਨ ਤੋਂ ਹੋ ਗਈ ਇਹ ਵੱਡੀ ਗ਼ਲਤੀ, ਹੱਥ ਜੋੜ ਮੰਗੀ ਸਾਰਿਆਂ ਤੋਂ ਮੁਆਫ਼ੀ

PunjabKesari

ਸਿਮਰਨਜੀਤ ਸਿੰਘ, ਸੀਈਓ, ਕੇਬਲਵਨ, ਨੇ ਆਪਣੀ ਖੁਸ਼ੀ ਜਤਾਉਂਦੇ ਹੋਏ ਕਿਹਾ, "ਮੈਨੂੰ ਖੁਸ਼ੀ ਹੈ ਕਿ ਸਾਨੂੰ ਹਰ ਪਾਸੇ ਤੋਂ ਪਾਜ਼ੀਟਿਵ ਰਿਸਪਾਂਸ ਮਿਲ ਰਿਹਾ ਹੈ, ਅਤੇ ਸਟੂਡੀਓਜ਼ ਨੂੰ ਸਾਡੇ ਵਿਜ਼ਨ 'ਤੇ ਭਰੋਸਾ ਹੈ। ਪਲੇਟਫਾਰਮ ਦੇ ਲਾਂਚ ਤੋਂ ਪਹਿਲਾਂ ਸਾਨੂੰ ਕੁਝ ਪ੍ਰਸਿੱਧ ਪ੍ਰੋਡਕਸ਼ਨ ਸਟੂਡੀਓਜ਼ ਨਾਲ ਸਾਂਝ ਪਾਉਣ ਦਾ ਮੌਕਾ ਮਿਲਿਆ ਹੈ। ਮੈਨੂੰ ਯਕੀਨ ਹੈ ਕਿ ਜਿਸ ਦ੍ਰਿਸ਼ਟੀਕੋਣ ਨਾਲ ਅਸੀਂ ਇਸ ਪਲੇਟਫਾਰਮ ਦਾ ਨਿਰਮਾਣ ਕੀਤਾ ਹੈ, ਪੰਜਾਬ ਅਤੇ ਪੰਜਾਬ ਦੀਆਂ ਕਹਾਣੀਆਂ ਅਗਲੀ ਵੱਡੀ ਚੀਜ਼ ਹੋਣਗੀਆਂ।" ਫ਼ਿਲਮ ਦਾ ਨਿਰਦੇਸ਼ਨ ਸਿਮਰਨਜੀਤ ਹੁੰਦਲ ਕਰ ਰਹੇ ਹਨ। ਇਸ ਫ਼ਿਲਮ ਦੀ ਕਾਸਟ 'ਚ ਉਦਯੋਗ ਦੇ ਪ੍ਰਸਿੱਧ ਅਭਿਨੇਤਾ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਨਾਮ ਸੋਨੀਆ ਮਾਨ (ਮੁੱਖ ਭੂਮਿਕਾ 'ਚ), ਅਭਯਜੀਤ ਅਤਰੀ, ਜਸਵੰਤ ਸਿੰਘ ਰਾਠੌਰ, ਕੰਵਲਜੀਤ ਸਿੰਘ, ਅਤੇ ਹੋਰ ਕਈ ਮਹੱਤਵਪੂਰਨ ਭੂਮਿਕਾਵਾਂ 'ਚ ਸ਼ਾਮਿਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News