ਗਾਇਕਾ ਸੁਨੰਦਾ ਸ਼ਰਮਾ ਪਹੁੰਚੀ ਮਾਂ ਵੈਸ਼ਨੋ ਦੇ ਦਰਬਾਰ, ਟੇਕਿਆ ਮੱਥਾ ਤੇ ਕੀਤੀ ਪੂਜਾ

Monday, Mar 04, 2024 - 03:07 PM (IST)

ਗਾਇਕਾ ਸੁਨੰਦਾ ਸ਼ਰਮਾ ਪਹੁੰਚੀ ਮਾਂ ਵੈਸ਼ਨੋ ਦੇ ਦਰਬਾਰ, ਟੇਕਿਆ ਮੱਥਾ ਤੇ ਕੀਤੀ ਪੂਜਾ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਸੁਨੰਦਾ ਸ਼ਰਮਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਮਾਂ ਵੈਸ਼ਨੋ ਦੇਵੀ ਦੇ ਦਰਬਾਰ ‘ਚ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ। ਸੁਨੰਦਾ ਸ਼ਰਮਾ ਨੇ ਇਸ ਦੌਰਾਨ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ 'ਚ ਉਹ ਮਾਂ ਵੈਸ਼ਨੋ ਦੇਵੀ ਮੰਦਰ ‘ਚ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ। ਇਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੁਨੰਦਾ ਨੇ ਲਿਖਿਆ ‘ਜ਼ੋਰ ਸੇ ਬੋਲੋ ਜੈ ਮਾਤਾ ਦੀ’।

 PunjabKesari

ਸੁਨੰਦਾ ਸ਼ਰਮਾ ਨੇ ਵੈਸ਼ਨੋ ਦੇਵੀ ਦਰਬਾਰ ‘ਚ ਤੈਨਾਤ ਜਵਾਨਾਂ ਦੇ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ। ਇਸ ਤੋਂ ਇਲਾਵਾ ਆਪਣੇ ਫੈਨਸ ਨਾਲ ਵੀ ਸੈਲਫੀਆਂ ਲਈਆਂ ਲੈਂਦੇ ਹੋਏ ਵੀ ਨਜ਼ਰ ਆਈ।

PunjabKesari

ਸੁਨੰਦਾ ਸ਼ਰਮਾ ਨੇ ਜਿੱਥੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ, ਉੱਥੇ ਹੀ ਹਿਮਾਚਲ ਦੀਆਂ ਵਾਦੀਆਂ ‘ਚ ਰੱਜ ਕੇ ਮਸਤੀ ਵੀ ਕੀਤੀ। ਸੁਨੰਦਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। 

PunjabKesari

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ।

PunjabKesari

ਬਤੌਰ ਗਾਇਕਾ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਗਾਇਕਾ ਨੇ ਅਦਾਕਾਰੀ ‘ਚ ਵੀ ਕਿਸਮਤ ਅਜ਼ਮਾਈ ਅਤੇ ਦਿਲਜੀਤ ਦੋਸਾਂਝ ਦੇ ਨਾਲ ਉਹ ਫ਼ਿਲਮ ‘ਚ ਵੀ ਨਜ਼ਰ ਆ ਚੁੱਕੀ ਹੈ। ਜਲਦ ਹੀ ਉਹ ‘ਬੀਬੀ ਰਜਨੀ’ ਨਾਂਅ ਦੇ ਟਾਈਟਲ ਹੇਠ ਬਣਨ ਵਾਲੀ ਫ਼ਿਲਮ ‘ਚ  ਰਜਨੀ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਏਗੀ । 

PunjabKesari

PunjabKesari
 


author

sunita

Content Editor

Related News