''ਸੰਜੂ'' ਗੀਤ ਕਾਰਨ ਮੁੜ ਵਿਵਾਦਾਂ ''ਚ ਸਿੱਧੂ ਮੂਸੇਵਾਲਾ, ਦਰਜ ਹੋਇਆ ਨਵਾਂ ਕੇਸ
Monday, Jul 20, 2020 - 06:27 PM (IST)

ਮੋਹਾਲੀ/ਪਟਿਆਲਾ (ਪਰਮੀਤ) — ਹਮੇਸ਼ਾ ਆਪਣੇ ਗੀਤਾਂ ਤੇ ਬਿਆਨਬਾਜ਼ੀ ਕਾਰਨ ਵਿਵਾਦਾਂ 'ਚ ਘਿਰਿਆ ਰਹਿਣ ਵਾਲਾ ਸਿੱਧੂ ਮੂਸੇਵਾਲਾ ਇੱਕ ਵਾਰ ਮੁੜ ਸੁਰਖੀਆਂ 'ਚ ਆ ਗਿਆ ਹੈ। ਦਰਅਸਲ ਹਾਲ ਹੀ 'ਚ ਸਿੱਧੂ ਮੂਸੇਵਾਲਾ ਦਾ ਗੀਤ 'ਸੰਜੂ' ਰਿਲੀਜ਼ ਹੋਇਆ ਹੈ, ਜਿਸ 'ਚ ਉਹ ਆਪਣੀ ਤੁਲਨਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਕਰ ਰਿਹਾ ਹੈ, ਜਿਸ ਦਾ ਸਬੰਧ ਅੰਡਰਵਰਲਡ ਨਾਲ ਸੀ। ਸੰਜੇ ਦੱਤ ਤੋਂ ਹਥਿਆਰ ਵੀ ਬਰਾਮਦ ਹੋਏ ਸਨ, ਜਿਸ ਕਰਕੇ ਉਨ੍ਹਾਂ 'ਤੇ 'ਟਾਡਾ' ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਪੜ੍ਹੋ : ਸ਼ਹਿਨਾਜ਼ ਕੌਰ ਗਿੱਲ ਦੀ ਇਸ ਚੀਜ਼ ਨੂੰ ਸਿਧਾਰਥ ਸ਼ੁਕਲਾ ਨੇ ਦੱਸਿਆ ਬਕਵਾਸ
ਦੱਸ ਦਈਏ ਕਿ ਸਿੱਧੂ ਮੂਸੇਵਾਲਾ 'ਤੇ 'ਸੰਜੂ' ਗੀਤ ਨੂੰ ਲੈ ਕੇ ਆਈ. ਪੀ. ਸੀ. ਦੀ ਧਾਰਾ 188/294/504/120-B ਦੇ ਤਹਿਤ ਫੇਸ 4 ਮੋਹਾਲੀ 'ਚ ਕੇਸ ਦਰਜ ਹੋਇਆ ਹੈ। ਪੰਜਾਬ ਦੇ ਏ. ਡੀ. ਜੀ. ਪੀ. ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ, ਅਰਪਿਤ ਸ਼ੁਕਲਾ ਨੇ ਕਿਹਾ ਇਹ ਗੀਤ ਨਾ ਸਿਰਫ਼ ਗੈਰਕਾਨੂੰਨੀ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਦਾ ਹੈ ਸਗੋਂ ਨਿਆਂਪਾਲਿਕਾ, ਪੁਲਸ ਅਤੇ ਵਕੀਲਾਂ ਨੂੰ ਵੀ ਕਮਜ਼ੋਰ ਕਰਦਾ ਹੈ। ਪੰਜਾਬ ਤੇ ਹਰਿਆਣਾ ਕੋਰਟ ਵਲੋਂ ਕੁਝ ਦਿਨ ਪਹਿਲਾਂ ਹੀ 'ਏ. ਕੇ. 47' ਦੇ ਮਾਮਲੇ 'ਚ ਸਿੱਧੂ ਮੂਸੇਵਾਲਾ ਨੂੰ ਮਿਲੀ ਜ਼ਮਾਨਤ ਵੀ ਹੁਣ ਰੱਦ ਹੋ ਸਕਦੀ ਹੈ।
ਇਹ ਪੜ੍ਹੋ : ਮਾਨਸੀ ਤੇ ਯੁਵਰਾਜ ਆਪਣੇ ਲਾਡਲੇ ਪੁੱਤਰ ਨੂੰ ਬਣਾਉਣਾ ਚਾਹੁੰਦੇ ਹਨ ਅਜਿਹਾ ਇਨਸਾਨ (ਵੀਡੀਓ)
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਏ. ਡੀ. ਜੀ. ਪੀ. ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ, ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਖ਼ਿਲਾਫ਼ ਮੋਹਾਲੀ 'ਚ ਕੇਸ ਦਰਜ ਕੀਤਾ ਗਿਆ ਸੀ। ਉਸ ਦਾ ਗੀਤ 'ਸੰਜੂ' ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਟ੍ਰੈਂਡ ਕਰ ਰਿਹਾ ਹੈ। ਗੀਤ 'ਚ ਹਥਿਆਰਾਂ ਦੀ ਵਰਤੋਂ ਅਤੇ ਵੱਖ-ਵੱਖ ਐੱਫ. ਆਈ. ਆਰਜ਼. ਬਾਰੇ ਸ਼ੇਖੀ ਮਾਰਨਾ ਵਰਗੀਆਂ ਗੱਲਾਂ ਕਾਰਨ ਆਰਮਜ਼ ਐਕਟ ਅਧੀਨ ਇਹ ਕੇਸ ਦਰਜ ਕੀਤਾ ਗਿਆ ਹੈ। ਡੀ. ਜੀ. ਪੀ. ਨੇ ਕਿਹਾ ਕਿ ਪੁਲਸ ਜਲਦ ਹੀ ਹਾਈ ਕੋਰਟ ਦੁਆਰਾ ਮੂਸੇਵਾਲਾ ਨੂੰ ਦਿੱਤੀ ਗਈ ਅਗਾਊਂ ਜ਼ਮਾਨਤ ਰੱਦ ਕਰਨ ਲਈ ਪਟੀਸ਼ਨ ਦਾਇਰ ਕਰੇਗੀ।
ਇਹ ਪੜ੍ਹੋ : ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ, ਪਿਛਲੇ 11 ਮਹੀਨਿਆਂ ਤੋਂ ਰੀਆ ਕਰ ਰਹੀ ਸੀ ਇਹ ਕੰਮ