ਗਾਇਕ ਸ਼ੁਭ ਨੇ ਮੁੜ ਕੰਗਨਾ ਰਣੌਤ ਨੂੰ ਘੇਰਿਆ, ਕਿਹਾ- ਭਾਲਦੀ ਏ ਫੇਮ ਤੇਰੀ ਮੂਵੀ ਵੀ ਨੀਂ ਚੱਲਦੀ

Saturday, Jan 06, 2024 - 01:21 PM (IST)

ਗਾਇਕ ਸ਼ੁਭ ਨੇ ਮੁੜ ਕੰਗਨਾ ਰਣੌਤ ਨੂੰ ਘੇਰਿਆ, ਕਿਹਾ- ਭਾਲਦੀ ਏ ਫੇਮ ਤੇਰੀ ਮੂਵੀ ਵੀ ਨੀਂ ਚੱਲਦੀ

ਐਂਟਰਟੇਨਮੈਂਟ ਡੈਸਕ : ਇੰਨ੍ਹੀਂ ਦਿਨੀਂ ਸੰਗੀਤ ਜਗਤ ’ਚ ਇਕ ਨਵਾਂ ਟਰੈਂਡ ਸੈੱਟ ਹੋਇਆ ਹੈ। ਹਰ ਗਾਇਕ ਈ. ਪੀ. ਰਿਲੀਜ਼ ਕਰ ਰਿਹਾ ਹੈ, ਜਿਸ ’ਚ ਗਿਣਤੀ ਦੇ ਕੁਝ ਹੀ ਗਾਣੇ ਹੁੰਦੇ ਹਨ, ਜੋ ਇਕੋ ਵਾਰੀ ਇਕੱਠੇ ਰਿਲੀਜ਼ ਕਰ ਦਿੱਤੇ ਜਾਂਦੇ ਹਨ। ਹਾਲ ਹੀ 'ਚ ਗਾਇਕ ਸ਼ੁਭ ਦੀ ਈਪੀ ਲੀਓ (EP LEO) ਰਿਲੀਜ਼ ਹੋਈ ਹੈ, ਜਿਸ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਇਸ ਗੀਤ 'ਚ ਸ਼ੁਭ ਨੇ ਅਸਿੱਧੇ ਤੌਰ 'ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। 

ਇਹ ਖ਼ਬਰ ਵੀ ਪੜ੍ਹੋ : ਮਾਡਲ ਹੱਤਿਆਕਾਂਡ : ਹੋਟਲ ਮਾਲਕ ਗ੍ਰਿਫ਼ਤਾਰ, ਲਾਸ਼ ਟਿਕਾਣੇ ਲਾਉਣ ਵਾਲੇ 2 ਮੁਲਜ਼ਮ ਫਰਾਰ

ਦੱਸ ਦੇਈਏ ਕਿ ਸ਼ੁਭ ਦੀ ਈਪੀ ਲੀਓ 'ਚ ਕੰਗਨਾ ਰਣੌਤ 'ਤੇ ਢੁੱਕਵੀ ਇੱਕ ਲਾਈਨ ਹੈ, ਜਿਸ 'ਤੇ ਪ੍ਰਸ਼ੰਸਕ ਵੀ ਕੁਮੈਂਟ ਕਰ ਰਹੇ ਹਨ। ਦਰਅਸਲ, ਗੀਤ ਦੀ ਇੱਕ ਲਾਈਨ 'ਭਾਲਦੀ ਏ ਫੇਮ ਤੇਰੀ ਮੂਵੀ ਨਾ ਚੱਲਦੀ' ਨੂੰ ਲੋਕਾਂ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਜੋੜਿਆ ਹੈ। ਇਸ ਮਗਰੋਂ ਹਰ ਪਾਸੇ ਇਸੇ ਵਿਸ਼ੇ 'ਤੇ ਚਰਚਾ ਹੋਣ ਲੱਗੀ। ਹਰ ਕਿਸੇ ਦਾ ਇਹੀ ਕਹਿਣਾ ਹੈ ਕਿ ਅਸਿੱਧੇ ਤੌਰ 'ਤੇ ਕੰਗਨਾ ਰਣੌਤ ਨੂੰ ਹੀ ਸੁਣਾ ਦਿੱਤੀਆਂ।

ਇਹ ਖ਼ਬਰ ਵੀ ਪੜ੍ਹੋ : 'ਐਨੀਮਲ' ਦਾ ਇਹ ਐਕਟਰ ਹੈ ਰੀਅਲ ਲਾਈਫ ਹੀਰੋ, ਸੁਸਾਈਡ ਕਰ ਰਹੀ ਕੁੜੀ ਦੀ ਬਚਾਈ ਸੀ ਜਾਨ,ਵੀਡੀਓ ਵਾਇਰਲ

ਦੱਸਣਯੋਗ ਹੈ ਪਿਛਲੇ ਸਾਲ ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਨੇ ਸ਼ੁਭ ਨੂੰ ਵਿਵਾਦਾਂ 'ਚ ਘੇਰਿਆ ਸੀ। ਦਰਅਸਲ, ਸ਼ੁਭ ਨੇ ਅਪਣੇ ਲੰਡਨ ਦੇ ਲਾਈਵ ਸ਼ੋਅ ਦੌਰਾਨ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੀ ਹੁੱਡੀ ਪਹਿਨੀ ਸੀ ਤੇ ਇਸ ਨੂੰ ਰੱਜ ਕੇ ਪ੍ਰਮੋਟ ਵੀ ਕੀਤਾ ਸੀ। ਕੰਗਨਾ ਰਣੌਤ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨੂੰ ਲੈ ਕੇ ਗਾਇਕ ਸ਼ੁਭ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਸਾਬਕਾ ਪੀ. ਐੱਮ. ਦੇ 'ਕਾਇਰਾਨਾ ਕਤਲ' ਦਾ ਜਸ਼ਨ ਮਨਾਉਣ ਲਈ ਸ਼ੁਭ 'ਤੇ ਸਵਾਲ ਖੜ੍ਹੇ ਕੀਤੇ ਸਨ। ਦੱਸਿਆ ਗਿਆ ਕਿ ਇੱਕ ਪੰਜਾਬੀ ਗਾਇਕ ਨੇ ਇੱਕ ਸੰਗੀਤ ਸਮਾਰੋਹ ਦੌਰਾਨ ਪੰਜਾਬ ਦੇ ਨਕਸ਼ੇ ਅਤੇ ਇੰਦਰਾ ਗਾਂਧੀ ਦੇ ਕਤਲ ਦੀ ਤਾਰੀਖ ਦਾ ਜ਼ਿਕਰ ਕੀਤਾ ਸੀ। ਹਾਲਾਂਕਿ ਇਸ ਵਿਵਾਦ ਮਗਰੋਂ ਸ਼ੁਭ ਨੇ ਸਾਰਿਆਂ ਸਾਹਮਣੇ ਸਪਸ਼ਟ ਜਵਾਬ ਦਿੱਤਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News