ਗਾਇਕ ਸਤਿੰਦਰ ਸਰਤਾਜ ਦੀ ਇਹ ਵੀਡੀਓ ਵੇਖ ਲੋਕਾਂ ਦਾ ਪਾਰਾ ਸੱਤਵੇਂ ਆਸਮਾਨ ''ਤੇ, ਸੁਣਾਈਆਂ ਖਰੀਆਂ-ਖਰੀਆਂ

Tuesday, Dec 06, 2022 - 01:41 PM (IST)

ਗਾਇਕ ਸਤਿੰਦਰ ਸਰਤਾਜ ਦੀ ਇਹ ਵੀਡੀਓ ਵੇਖ ਲੋਕਾਂ ਦਾ ਪਾਰਾ ਸੱਤਵੇਂ ਆਸਮਾਨ ''ਤੇ, ਸੁਣਾਈਆਂ ਖਰੀਆਂ-ਖਰੀਆਂ

ਜਲੰਧਰ (ਬਿਊਰੋ) : ਇੰਨੀਂ ਦਿਨੀਂ ਪੰਜਾਬ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ 'ਚ ਪੰਜਾਬੀ ਕਲਾਕਾਰ ਵਿਆਹਾਂ ਦੇ ਫੰਕਸ਼ਨਾਂ 'ਚ ਪਰਫਾਰਮ ਕਰ ਰਹੇ ਹਨ। ਇਸ ਦੌਰਾਨ ਸਤਿੰਦਰ ਸਰਤਾਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਖ਼ੁਦ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਪਰ ਇਸ ਵੀਡੀਓ ਨੂੰ ਦੇਖ ਸਰਤਾਜ ਦੇ ਫੈਨਜ਼ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਹੋ ਰਹੇ ਹਨ। 

PunjabKesari

ਸਤਿੰਦਰ ਸਰਤਾਜ ਨੂੰ ਹਾਲ ਹੀ 'ਚ ਇੱਕ ਵਿਆਹ ਦੀ ਪਾਰਟੀ 'ਚ ਪਰਫਾਰਮ ਕਰਨ ਲਈ ਬੁਲਾਇਆ ਗਿਆ ਸੀ, ਜਿਸ ਦੀ ਵੀਡੀਓ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਵੀਡੀਓ ਦੇਖ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਇਹ ਵਿਆਹ ਕਿਸੇ ਰਸੂਖਦਾਰ ਵਿਅਕਤੀ ਦੇ ਪੁੱਤਰ ਜਾਂ ਪੁੱਤਰੀ ਦਾ ਹੋਵੇਗਾ। ਇਸ ਵੀਡੀਓ 'ਚ ਸਤਿੰਦਰ ਸਰਤਾਜ ਦੀ ਪਰਫਾਰਮੈਂਸ ਦੌਰਾਨ ਪੈਸੇ ਗਾਇਕ 'ਤੇ ਮੀਂਹ ਵਾਂਗ ਵਰਸਾ ਰਹੇ ਹਨ। ਗਾਇਕ ਜਿਸ ਸਟੇਜ 'ਤੇ ਗਾ ਰਿਹਾ ਹੈ ਉਹ ਨੋਟਾਂ ਨਾਲ ਭਰਿਆ ਹੋਇਆ ਹੈ। ਵੀਡੀਓ 'ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਇਹ ਨੋਟ 10 ਤੇ 20 ਰੁਪਏ ਦੇ ਹਨ ਪਰ ਇਸ ਵੀਡੀਓ ਨੂੰ ਦੇਖ ਕੇ ਸਰਤਾਜ ਦੇ ਫੈਨਜ਼ ਜ਼ਿਆਦਾ ਖੁਸ਼ ਨਜ਼ਰ ਨਹੀਂ ਆ ਰਹੇ ਹਨ।

PunjabKesari

ਇਸ ਵੀਡੀਓ ਨੂੰ ਦੇਖ ਲੋਕ ਇਤਰਾਜ਼ ਕਰ ਰਹੇ ਹਨ ਅਤੇ ਕਿ ਇਸ ਤਰ੍ਹਾਂ ਪੈਸਾ ਉਡਾਉਣਾ ਕਿੰਨਾ ਕੁ ਸਹੀ ਹੈ। ਕੁਮੈਂਟ ਬਾਕਸ 'ਚ ਲੋਕ ਇਸ ਬਾਰੇ ਆਪੋ ਆਪਣੇ ਵਿਚਾਰ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਕੌਣ ਕਹਿੰਦਾ ਹੈ ਕਿ ਦੇਸ਼ 'ਚ ਗਰੀਬੀ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੂੰ ਪੈਸੇ ਦੇਣ ਲੱਗਿਆਂ ਲੋਕਾਂ ਨੂੰ ਮੌਤ ਪੈ ਜਾਂਦੀ ਹੈ, ਇੱਥੇ ਕਿਵੇਂ ਪੈਸਾ ਲੁਟਾ ਰਹੇ ਨੇ।' ਇੱਕ ਹੋਰ ਵਿਅਕਤੀ ਨੇ ਲਿਖਿਆ, 'ਇਹ ਕਿਹੋ ਜਿਹਾ ਸੱਭਿਆਚਾਰ ਹੈ। ਇੰਡੀਆ 'ਚ ਇੰਨੀਂ ਗਰੀਬੀ ਹੈ ਪੈਸਾ ਦੇਖੋ ਕਿੱਧਰ ਜਾਂਦਾ।'' 

PunjabKesari

ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਉਹ ਆਪਣੀ ਸਾਫ ਸੁਥਰੀ ਤੇ ਸੂਫੀ ਗਾਇਕੀ ਲਈ ਜਾਣੇ ਜਾਂਦੇ ਹਨ। ਸਰਤਾਜ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ। ਇਸ ਦੇ ਨਾਲ ਸਤਿੰਦਰ ਸਰਤਾਜ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਨੂੰ ਫੈਨਜ਼ ਨਾਲ ਸ਼ੇਅਰ ਕਰਦੇ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ।

PunjabKesari

ਨੋਟ-  ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News