ਗਾਇਕਾ ਸਤਿੰਦਰ ਬਿੱਟੀ ਦਾ ਫੈਨਜ਼ ਨੂੰ ਪਿਆਰਾ ਤੋਹਫ਼ਾ, ਸਾਂਝੀ ਕੀਤੀ ਪਹਿਲੀ ਝਲਕ
02/28/2023 5:32:04 PM

ਜਲੰਧਰ (ਬਿਊਰੋ) - ਪੰਜਾਬੀ ਗਾਇਕਾ ਸਤਿੰਦਰ ਬਿੱਟੀ ਲੰਬੇ ਸਮੇਂ ਬਾਅਦ ਪੰਜਾਬੀ ਸੰਗੀਤ ਜਗਤ 'ਚ ਆਪਣੇ ਨਵੇਂ ਗੀਤ ਨਾਲ ਵਾਪਸੀ ਕਰਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਸਤਿੰਦਰ ਬਿੱਟੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਦਿੱਤੀ ਹੈ। ਜੀ ਹਾਂ, ਗਾਇਕਾ ਸਤਿੰਦਰ ਬਿੱਟੀ ਆਪਣੇ ਨਵੇਂ ਗੀਤ 'ਸਰਦਾਰ' ਨੂੰ ਲੈ ਕੇ ਲੋਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਇਸ ਗੀਤ ਦਾ ਇਕ ਪੋਸਟਰ ਸ਼ੇਅਰ ਕਰਦਿਆਂ ਬਿੱਟੀ ਨੇ ਸੋਸ਼ਲ ਮੀਡੀਆ 'ਤੇ ਹੱਥ ਜੋੜਦਿਆਂ ਦੀ ਇਮੋਜ਼ੀ ਪੋਸਟ ਕੀਤੀ ਹੈ।
ਦੱਸ ਦਈਏ ਕਿ ਸਤਿੰਦਰ ਬਿੱਟੀ ਦੇ ਗੀਤ 'ਸਰਦਾਰ' ਨੂੰ ਚਮਕੌਰ ਕੇਂਦਹਿਲ ਤੇ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ, ਜਿਸ ਸੰਗੀਤ ਤੋਚੀ ਬਾਈ ਤਰਲੋਚਨ ਸਿੰਘ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਸੁਰਿੰਦਰ ਪਾਲ ਝੱਜ ਵਲੋਂ ਤਿਆਰ ਕੀਤੀ ਜਾ ਰਹੀ ਹੈ। ਗੀਤ ਦੇ ਪੋਸਟਰ 'ਚ ਸਤਿੰਦਰ ਬਿੱਟੀ ਨਾਲ ਪਿੱਛੇ ਸਰਦਾਰ ਸਿੰਘ ਦਹਾੜਦਾ ਨਜ਼ਰ ਆ ਰਿਹਾ ਹੈ। ਸਤਿੰਦਰ ਬਿੱਟੀ ਦਾ ਇਹ ਗੀਤ 3 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਸਤਿੰਦਰ ਬਿੱਟੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਬਿੱਟੀ ਹਮੇਸ਼ਾ ਹੀ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਫੈਨਜ਼ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।