ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ''ਇਮੋਸ਼ਨਲ ਬੰਦਾ'' ਰਿਲੀਜ਼, ਵਿਰੋਧੀਆਂ ''ਤੇ ਕੱਸੇ ਤਿੱਖੇ ਤੰਜ (ਵੀਡੀਓ)

Saturday, Sep 24, 2022 - 05:44 PM (IST)

ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ''ਇਮੋਸ਼ਨਲ ਬੰਦਾ'' ਰਿਲੀਜ਼, ਵਿਰੋਧੀਆਂ ''ਤੇ ਕੱਸੇ ਤਿੱਖੇ ਤੰਜ (ਵੀਡੀਓ)

ਚੰਡੀਗੜ੍ਹ (ਬਿਊਰੋ) : ਪੰਜਾਬੀ ਸੰਗੀਤ ਇੰਡਸਟਰੀ 'ਚ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਸਟਾਰ ਰਣਜੀਤ ਬਾਵਾ ਦਾ ਨਵਾਂ ਗੀਤ 'ਇਮੋਸ਼ਨਲ ਬੰਦਾ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਬੋਲਾ ਨੂੰ ਸੁਣ ਕੇ ਤੁਹਾਨੂੰ ਜ਼ਿਆਦਾਤਰ ਸੱਚਾਈ ਦੀ ਝਲਕ ਨਜ਼ਰ ਆਵੇਗੀ। ਪੰਜਾਬੀ ਕਲਾਕਾਰ ਵੱਲੋਂ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਦਿੱਤੀ ਗਈ ਹੈ। ਰਣਜੀਤ ਬਾਵਾ ਨੇ ਗੀਤ ਦਾ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਲਿਖਿਆ, ''ਬਸ ਇੱਕ ਵਾਰ ਪੂਰਾ ਗਾਣਾ ਸੁਣ ਲਿਉ, ਸੁਣ ਕੇ ਦੱਸਿਓ ਕਿਵੇਂ ਲੱਗਾ...।''

ਦੱਸ ਦਈਏ ਕਿ ਗੀਤ 'ਇਮੋਸ਼ਨਲ ਬੰਦਾ' ਦੇ ਬੋਲ ਲਵਲੀ ਨੂਰ ਵੱਲੋਂ ਲਿਖੇ ਗਏ ਹਨ। ਇਸ ਦੀ ਵੀਡੀਓ ਰਣਜੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਰਣਜੀਤ ਬਾਵਾ ਲੇਬਲ ਹੇਠ ਬਣੇ ਇਸ ਗੀਤ ਦੇ ਬੋਲਾਂ 'ਚ ਕਲਾਕਾਰ ਨੇ ਅੱਜ ਕੱਲ੍ਹ ਦੀ ਸੱਚਾਈ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।

 

 
 
 
 
 
 
 
 
 
 
 
 
 
 
 
 

A post shared by Ranjit Bawa (@ranjitbawa)

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਣਜੀਤ ਬਾਵਾ ਫ਼ਿਲਮ 'ਖਾਓ ਪੀਓ ਐਸ਼ ਕਰੋ' 'ਚ ਤਰਸੇਮ ਜੱਸੜ ਨਾਲ ਕੰਮ ਕਰਦੇ ਹੋਏ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਦਰਸ਼ਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਮਿਲੀ ਸੀ। ਦੱਸ ਦਈਏ ਕਿ ਰਣਜੀਤ ਬਾਵਾ ਆਪਣੇ ਗੀਤ 'ਮੇਰਾ ਕੀ ਕਸੂਰ' ਕਾਰਨ ਵਿਵਾਦਾਂ 'ਚ ਰਹਿ ਚੁੱਕੇ ਹਨ। ਇਸ ਗੀਤ ਦਾ ਵਿਵਾਦ ਇੰਨਾ ਵੱਧ ਗਿਆ ਸੀ ਕਿ ਰਣਜੀਤ ਬਾਵਾ ਨੂੰ ਇਹ ਗੀਤ ਆਪਣੇ ਯੂਟਿਊਬ ਚੈਨਲ ਤੋਂ ਡਿਲੀਟ ਕਰਨਾ ਪੈ ਗਿਆ ਸੀ।


author

sunita

Content Editor

Related News