ਮਰਹੂਮ ਗਾਇਕ ਰਾਜ ਬਰਾੜ ਦੇ ਪੁੱਤਰ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ

Friday, Sep 27, 2024 - 10:50 AM (IST)

ਮਰਹੂਮ ਗਾਇਕ ਰਾਜ ਬਰਾੜ ਦੇ ਪੁੱਤਰ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ

ਜਲੰਧਰ (ਬਿਊਰੋ) - ਮਰਹੂਮ ਗਾਇਕ ਰਾਜ ਬਰਾੜ ਦੇ ਪੁੱਤਰ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ ਹੋ ਚੁੱਕੀ ਹੈ। ਉਸ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ। ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਜੋਸ਼ ਬਰਾੜ ਤੇ ਬੰਟੀ ਬੈਂਸ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਜੋਸ਼ ਬਰਾੜ ਨੂੰ ਵਧਾਈ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਕੀ ਗਾਇਕਾ ਅਫਸਾਨਾ ਖ਼ਾਨ ਹੈ ਗਰਭਵਤੀ? ਪੋਸਟ ਸਾਂਝੀ ਕਰ ਕਿਹਾ- 'ਤੁਹਾਡਾ ਸਾਰਿਆਂ ਦਾ ਧੰਨਵਾਦ...'

ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ, ‘ਬਾਈ ਰਾਜ ਬਰਾੜ ਦੇ ਬੇਟੇ ਜੋਸ਼ ਬਰਾੜ ਦਾ ਗੀਤ ਆਇਆ ਹੈ। ਜੋਸ਼ ਨੂੰ ਮਿਲ ਕੇ ਉਸ ਦੀ ਸ਼ੁਰੂਆਤ ਵੇਖ ਕੇ, ਸੁਣ ਕੇ ਖੁਸ਼ੀ ਹੋਈ। ਬਹੁਤ-ਬਹੁਤ ਮੁਬਾਰਕਾਂ ਅਤੇ ਜੋਸ਼। ਬਾਈ ਬੰਟੀ ਬੈਂਸ ਤੇ ਜਗਦੀਪ ਨੂੰ ਵੀ ਮੁਬਾਰਕ, ਜਗਦੀਪ ਨੇ ਗੀਤ ਲਿਖਿਆ ਹੈ, ਲਵ ਯੂ ਯਾਰੋ’।

https://www.instagram.com/p/DAYPbbgvFnn/?utm_source=ig_web_copy_link

ਇਹ ਖ਼ਬਰ ਵੀ ਪੜ੍ਹੋ ਤਲਾਕ ਦੀਆਂ ਖ਼ਬਰਾਂ ਵਿਚਾਲੇ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਦਿੱਤਾ ਅਜਿਹਾ ਬਿਆਨ

ਇਸ ਤੋਂ ਪਹਿਲਾਂ ਜੋਸ਼ ਬਰਾੜ ਮਾਡਲਿੰਗ ‘ਚ ਹੱਥ ਅਜ਼ਮਾਉਂਦਾ ਰਿਹਾ ਹੈ। ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਵੇਗਾ। ਫਿਲਹਾਲ ਉਸ ਦੇ ਨਵੇਂ ਗੀਤ ਨੂੰ ਫੈਨਜ਼ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਤੇਰੇ ਬਿਨ੍ਹਾਂ ਨਾ ਗੁਜ਼ਾਰਾ ਏ’ ਟਾਈਟਲ ਹੇਠ ਇਹ ਗੀਤ ਆਇਆ ਹੈ। ਜੋਸ਼ ਬਰਾੜ ਨੂੰ ਇੰਡਸਟਰੀ ‘ਚ ਲਾਂਚ ਕਰਨ ਦੇ ਲਈ ਪਿਛਲੇ 4 ਸਾਲ ਤੋਂ ਤਿਆਰੀ ਚੱਲ ਰਹੀ ਸੀ ਅਤੇ ਆਖਿਰਕਾਰ ਜੋਸ਼ ਬਰਾੜ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ। 

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News