ਪੰਜਾਬੀ ਗਾਇਕ R Nait ਨੂੰ ਮਿਲੀ ਧਮਕੀ, ਪੁਲਸ ਨੂੰ ਦਿੱਤੀ ਸ਼ਿਕਾਇਤ

Tuesday, Sep 17, 2024 - 11:04 AM (IST)

ਪੰਜਾਬੀ ਗਾਇਕ R Nait ਨੂੰ ਮਿਲੀ ਧਮਕੀ, ਪੁਲਸ ਨੂੰ ਦਿੱਤੀ ਸ਼ਿਕਾਇਤ

ਵੈੱਬ ਡੈਸਕ- ਪੰਜਾਬੀ ਗਾਇਕ ਆਰ ਨੇਤ ਪੰਜਾਬੀ ਇੰਡਸਟਰੀ ਦੇ ਟਾਪ ਗਾਇਕਾਂ 'ਚੋਂ ਇਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਹ ਆਪਣੇ ਗੀਤਾਂ ਅਤੇ ਨੇਕ ਕੰਮਾਂ ਕਰਕੇ ਸੁਰਖੀਆਂ 'ਚ ਛਾਇਆ ਰਹਿੰਦਾ ਹੈ ਪਰ ਹੁਣ ਉਹ ਗੈਂਗਸਟਰਾਂ ਵੱਲੋਂ ਮਿਲੀ ਰਹੀਆਂ ਧਮਕੀਆਂ ਕਾਰਨ ਸੁਰਖ਼ੀਆਂ 'ਚ ਬਣਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ -BDay SPL:ਗਲੈਮਰਸ ਲੁੱਕ, 1 ਐਪੀਸੋਡ ਦੇ ਵਸੂਲਦੀ ਹੈ ਲੱਖਾਂ ਰੁਪਏ, ਆਓ ਜਾਣਦੇ ਹਾਂ ਕੌਣ ਹੈ ਅਦਾਕਾਰਾ

ਦੱਸ ਦਈਏ ਕਿ ਪੰਜਾਬੀ ਗਾਈਕ R Nait ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਗਾਈਕ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਫਿਰੌਤੀ ਮੰਗੀ ਜਾ ਰਹੀ ਹੈ। ਜਿਸ ਤੋਂ ਬਾਅਦ ਆਰ ਨੇਤ ਨੇ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਖ਼ਬਰ ਵੀ ਪੜ੍ਹੋ -ਕਪਿਲ ਸ਼ਰਮਾ ਸ਼ੋਅ ਦੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਦੱਸਣਯੋਗ ਹੈ ਕਿ 'ਡਿਫਾਲਟਰ' ਗੀਤ ਤੋਂ ਬਾਅਦ ਸੁਰਖੀਆਂ 'ਚ ਆਏ ਗਾਇਕ ਆਰ ਨੇਤ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ, ਜਿਨ੍ਹਾਂ 'ਚ 'ਦੱਬਦਾ ਕਿੱਥੇ ਆ', ਸਿੱਧੂ ਮੂਸੇ ਵਾਲਾ ਨਾਲ ਗੀਤ 'ਪੋਆਏਜ਼ਨ', 'ਲੁਟੇਰਾ' ਅਤੇ 'ਨਾਨ' ਵਰਗੇ ਗੀਤ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News