ਪਰਮੀਸ਼ ਵਰਮਾ ਨੇ ਸਾਂਝੀ ਕੀਤੀ ''ਹਲਦੀ ਸੈਰੇਮਨੀ'' ਦੀ ਤਸਵੀਰ, ਅੱਜ ਬੱਝ ਰਹੇ ਨੇ ਵਿਆਹ ਦੇ ਬੰਧਨ ''ਚ

Tuesday, Oct 19, 2021 - 04:50 PM (IST)

ਪਰਮੀਸ਼ ਵਰਮਾ ਨੇ ਸਾਂਝੀ ਕੀਤੀ ''ਹਲਦੀ ਸੈਰੇਮਨੀ'' ਦੀ ਤਸਵੀਰ, ਅੱਜ ਬੱਝ ਰਹੇ ਨੇ ਵਿਆਹ ਦੇ ਬੰਧਨ ''ਚ

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ, ਜੋ ਕਿ ਇਸ ਸਮੇਂ ਆਪਣੀ ਜ਼ਿੰਦਗੀ ਦੇ ਖ਼ੂਬਸੂਰਤ ਪਲਾਂ ਦਾ ਲੁਤਫ ਲੈ ਰਹੇ ਹਨ। ਪਰਮੀਸ਼ ਵਰਮਾ ਅੱਜ ਆਪਣੀ ਮੰਗੇਤਰ ਗੀਤ ਗਰੇਵਾਲ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਵਿਆਹ ਤੋਂ ਪਹਿਲਾਂ ਦੀਆਂ ਪੂਰੀਆਂ ਰਸਮਾਂ ਜ਼ੋਰਾਂ ਸ਼ੋਰਾਂ ਨਾਲ ਹੋਈਆਂ ਹਨ। ਮਹਿੰਦੀ ਸੈਰੇਮਨੀ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣੀ ਹਲਦੀ ਦੀ ਰਸਮ ਦੀ ਇਕ ਤਸਵੀਰ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।

PunjabKesari

ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਬੀਤੇ ਦਿਨੀਂ ਪੋਸਟ ਪਾ ਕੇ ਕਿਹਾ ਸੀ ਕਿ ਉਹ ਆਪਣੇ ਇਨ੍ਹਾਂ ਖ਼ਾਸ ਪਲਾਂ ਨੂੰ ਜਿਊਣਾ ਚਾਹੁੰਦੇ ਹਨ ਤਾਂ ਉਹ ਆਪਣੇ ਵਿਆਹ ਦੇ ਪ੍ਰੋਗਰਾਮਾਂ ਦੀਆਂ ਜ਼ਿਆਦਾ ਤਸਵੀਰਾਂ ਪੋਸਟ ਨਹੀਂ ਕਰ ਪਾਉਣਗੇ ਪਰ ਉਨ੍ਹਾਂ ਨੂੰ ਜਿਵੇਂ ਵੀ ਸਮੇਂ ਮਿਲ ਰਿਹਾ ਹੈ, ਉਹ ਆਪਣੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਪੋਸਟ ਕਰ ਰਹੇ ਹਨ।

PunjabKesari

ਹਲਦੀ ਸੈਰੇਮਨੀ ਦੀ ਤਸਵੀਰ 'ਚ ਪਰਮੀਸ਼ ਦੇ ਦੋਸਤ ਪਰਮੀਸ਼ ਨੂੰ ਮੱਲ-ਮੱਲ ਕੇ ਹਲਦੀ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਪਰਮੀਸ਼ ਨੇ ਕੈਨੇਡਾ 'ਚ ਆਪਣੀ ਹੋਣ ਵਾਲੀ ਲਾਈਫ ਪਾਰਟਨਰ ਗੀਤ ਗਰੇਵਾਲ ਨਾਲ ਕੁੜਮਾਈ ਕਰਵਾ ਲਈ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੋਵਾਂ ਦੀਆਂ ਮੰਗਣੀ ਵਾਲੀ ਤਸਵੀਰਾਂ ਛਾਈਆਂ ਹੋਈਆਂ ਹਨ। ਅਜਿਹੇ 'ਚ ਪਰਮੀਸ਼ ਵਰਮਾ ਨੇ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।

PunjabKesari

ਪਰਮੀਸ਼ ਵਰਮਾ ਨੇ ਆਪਣੀ ਹੋਣ ਵਾਲੀ ਪਤਨੀ ਗੀਤ ਗਰੇਵਾਲ ਨੂੰ ਲਗਜ਼ਰੀ ਕਾਰ 'Bentley' ਗਿਫਟ ਕਰਕੇ ਸਰਪ੍ਰਾਈਜ਼ ਕਰ ਦਿੱਤਾ ਹੈ। ਵੀਡੀਓ 'ਚ ਦੇਖ ਸਕਦੇ ਹੋ ਗੀਤ ਇਸ ਸਰਪ੍ਰਾਈਜ਼ ਗਿਫਟ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹੈ। ਵੀਡੀਓ 'ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਇਸ ਵੀਡੀਓ ਨੂੰ ਪਰਮੀਸ਼ ਨੇ ਹਾਲ ਹੀ 'ਚ ਲਾਡੀ ਚਾਹਲ ਦੇ ਆਏ ਪੰਜਾਬੀ ਗੀਤ 'ਚੋਰੀ ਦਾ ਪਿਸਤੌਲ' ਨਾਲ ਅਪਲੋਡ ਕੀਤਾ ਹੈ। ਪ੍ਰਸ਼ੰਸਕ ਵੀ ਕੁਮੈਂਟ ਕਰਕੇ ਦੋਵਾਂ ਨੂੰ ਮੰਗਣੀ ਦੀ ਵਧਾਈ ਦੇ ਰਹੇ ਹਨ।

 


author

sunita

Content Editor

Related News