ਪਰਮੀਸ਼ ਵਰਮਾ ਦੇ ਭਰਾ ਸੁਖਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਸਾਹਮਣੇ ਆਈਆਂ ਹਲਦੀ ਸੈਰੇਮਨੀ ਦੀਆਂ ਤਸਵੀਰਾਂ

Wednesday, Nov 29, 2023 - 12:11 PM (IST)

ਪਰਮੀਸ਼ ਵਰਮਾ ਦੇ ਭਰਾ ਸੁਖਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਸਾਹਮਣੇ ਆਈਆਂ ਹਲਦੀ ਸੈਰੇਮਨੀ ਦੀਆਂ ਤਸਵੀਰਾਂ

ਜਲੰਧਰ (ਬਿਊਰੋ) : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਸ ਦਾ ਰੰਗ ਸਾਨੂੰ ਫ਼ਿਲਮੀ ਕਲਾਕਾਰ ਵੀ ਰੰਗੇ ਨਜ਼ਰ ਆ ਰਹੇ ਹਨ। ਜੀ ਹਾਂ, ਬਾਤੇ ਕੁਝ ਦਿਨ ਪਹਿਲਾਂ ਲਾਡੀ ਚਾਹਲ, ਗੁਰਨਾਮ ਭੁੱਲਰ ਤੇ ਗਾਇਕ ਏ. ਕੇ. ਵਿਆਹ ਦੇ ਬੰਧਨ 'ਚ ਬੱਝੇ।

PunjabKesari

ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਘਰ ਵੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

PunjabKesari
 
ਜੀ ਹਾਂ, ਪਰਮੀਸ਼ ਵਰਮਾ ਦਾ ਛੋਟਾ ਭਰਾ ਸੁਖਨ ਵਰਮਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਰਿਹਾ ਹੈ। ਇੰਨੀਂ ਦਿਨੀਂ  ਸੁਖਨ ਵਰਮਾ ਆਪਣੀ ਲਵ ਲਾਈਫ ਨੂੰ ਲੈ ਹਰ ਪਾਸੇ ਛਾਇਆ ਹੋਇਆ ਹੈ।

PunjabKesari

 ਬੀਤੇ ਕੁਝ ਦਿਨ ਪਹਿਲਾ ਸੁਖਨ ਵਰਮਾ ਵੱਲੋਂ ਆਪਣੀ ਪ੍ਰੇਮਿਕਾ ਨਾਲ ਇੱਕ ਸਟੋਰੀ ਸ਼ੇਅਰ ਕੀਤੀ ਗਈ ਸੀ, ਜਿਸ 'ਚ ਉਨ੍ਹਾਂ ਲਿਖਿਆ- ਉਸ ਨੇ ਹਾਂ ਕਿਹਾ...। ਹਾਲ ਹੀ 'ਚ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਵਿਆਹ ਦਾ ਮਾਹੌਲ ਵਿਖਾਈ ਦੇ ਰਿਹਾ ਹੈ।

PunjabKesari

ਵੀਡੀਓ 'ਚ ਤੁਸੀ ਵੇਖ ਸਕਦੇ ਹੋ ਪਰਮੀਸ਼ ਆਪਣੇ ਛੋਟੇ ਭਰਾ ਨੂੰ ਹਲਦੀ ਲਗਾਉਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਪੋਸਟ ਕਰਦਿਆਂ ਪਰਮੀਸ਼ ਨੇ ਕੈਪਸ਼ਨ 'ਚ ਲਿਖਿਆ, 'ਵਾਹਿਗੂਰੁ ਮੇਹਰ ਕਰੇ... ਲਵ ਯੂ ਸੁਖਨ... ਵਧਾਈਆਂ... ਵੇਲਕਮ ਹੌਮ ਤਰਨ... 🙏🏻।'

PunjabKesari

ਜਿਵੇਂ ਹੀ ਪਰਮੀਸ਼ ਵਰਮਾ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਤਾਂ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਰਮੀਸ਼ ਨੂੰ ਫੈਨਜ਼ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਕੁਮੈਂਟਸ ਕਰਕੇ ਵਧਾਈਆਂ ਦੇ ਰਹੇ ਹਨ।

PunjabKesari

ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ 'ਚੋਂ ਇੱਕ ਹੈ। ਪਰਮੀਸ਼ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ।

PunjabKesari

PunjabKesari

PunjabKesari

PunjabKesari

PunjabKesari

PunjabKesari

 


author

sunita

Content Editor

Related News