ਪਰਮੀਸ਼ ਵਰਮਾ ਦਾ ਪ੍ਰਸ਼ੰਸਕਾਂ ਲਈ ਖ਼ਾਸ ਸਰਪ੍ਰਾਈਜ਼, ਵੇਖ ਕੇ ਆਵੇਗਾ ਚਿਹਰੇ ''ਤੇ ਨੂਰ

08/27/2021 4:43:30 PM

ਚੰਡੀਗੜ੍ਹ (ਬਿਊਰੋ) -  ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਲਵ ਲਾਈਫ ਬਾਰੇ ਖ਼ੁਲਾਸਾ ਕਰਦੇ ਹੋਏ ਆਪਣੀ ਦਿਲ ਦੀ ਰਾਣੀ ਯਾਨੀ ਕਿ ਆਪਣੀ ਮੰਗੇਤਰ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਸ ਤਸਵੀਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਹਰ ਕੋਈ ਪਰਮੀਸ਼ ਵਰਮਾ ਨੂੰ ਵਧਾਈਆਂ ਦੇ ਰਿਹਾ ਸੀ। ਪਰਮੀਸ਼ ਵਰਮਾ ਦੀ ਇਸ ਖ਼ਬਰ ਨੇ ਕਰੋੜਾਂ ਹੀ ਕੁੜੀਆਂ ਦਾ ਦਿਲ ਤੋੜ ਦਿੱਤਾ। 

PunjabKesari

ਹਾਲ ਹੀ 'ਚ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਉਹ ਹੋਰ ਦੱਸ (Hor Dus) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, 'ਨੀਂ ਤੂੰ #HorDus ❤️Coming Soon. StayTuned।' ਇਸ ਪੋਸਟ 'ਤੇ ਪ੍ਰਸ਼ੰਸਕ ਕੁਮੈਂਟ ਕਰਕੇ ਆਪਣੀ ਉਤਸੁਕਤਾ ਪੇਸ਼ ਕਰ ਰਹੇ ਹਨ। ਇਸ ਪੋਸਟ 'ਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

PunjabKesari

ਦੱਸ ਦੇਈਏ ਕਿ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀਆਂ ਚੋਣਾਂ ਲਈ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਲੋਂ ਨਾਮਜ਼ਦ ਹੋਈ। ਇਸ ਗੱਲ ਦੀ ਵਧਾਈ ਦਿੰਦਿਆਂ ਪਰਮੀਸ਼ ਵਰਮਾ ਨੇ ਲਿਖਿਆ ਸੀ, 'ਮੈਨੂੰ ਆਪਣੇ ਜੀਵਨਸਾਥੀ 'ਤੇ ਮਾਣ ਹੈ। ਬਹੁਤ-ਬਹੁਤ ਮੁਬਾਰਕਾਂ ਗੁਨੀਤ। ਕੈਨੇਡਾ 'ਚ ਲਿਬਰਲ ਪਾਰਟੀ ਲਈ ਨਾਮੀਨੇਸ਼ਨ ਜਿੱਤਣ 'ਤੇ ਤੁਹਾਨੂੰ ਵਧਾਈ। ਮੈਂ ਤੁਹਾਨੂੰ ਕੈਨੇਡਾ 'ਚ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਦੀ ਅਗਲੀ ਸੰਸਦ ਮੈਂਬਰ ਵਜੋਂ ਦੇਖਣ ਦੀ ਉਡੀਕ ਕਰ ਰਿਹਾ ਹਾਂ। ਮੈਂ ਹਰ ਮੌਕੇ 'ਤੇ ਤੁਹਾਡੇ ਨਾਲ ਹਾਂ।''

PunjabKesari

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਇਸ ਤੋਂ ਇਲਾਵਾ ਉਹ ਬਤੌਰ ਐਕਟਰ ਵੀ ਕਈ ਸੁਪਰ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਉਹ ਅਖੀਰਲੀ ਵਾਰ 'ਜਿੰਦੇ ਮੇਰੀਏ' ਫ਼ਿਲਮ 'ਚ ਸੋਨਮ ਬਾਜਵਾ ਨਾਲ ਵੱਡੇ ਪਰਦੇ 'ਤੇ ਨਜ਼ਰ ਆਏ ਸਨ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੀ ਫੈਨ ਫਾਲਵਿੰਗ ਦੀ ਤਾਂ 6.3 ਮਿਲੀਅਨ ਲੋਕ ਉਨ੍ਹਾਂ ਨੂੰ ਇੰਸਟਾਗ੍ਰਾਮ ਅਕਾਉਂਟ 'ਤੇ ਫਾਲੋ ਕਰਦੇ ਹਨ।


sunita

Content Editor

Related News