ਗਾਇਕ ਨਿੰਜਾ ਨੇ ਦਿਖਾਈ ਆਪਣੇ ਘਰ ਦੀ ਪਹਿਲੀ ਝਲਕ, ਵੇਖੋ ਖ਼ੂਬਸੂਰਤ ਤਸਵੀਰਾਂ

12/29/2020 4:45:23 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਪ੍ਰਸਿੱਧ ਗੀਤਕਾਰ, ਗਾਇਕ ਤੇ ਅਦਾਕਾਰ ਨਿੰਜਾ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਨਵੇਂ ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾਇਆ ਸੀ। ਦਰਅਸਲ ਨਿੰਜਾ ਨੇ ਆਪਣੇ ਨਵੇਂ ਘਰ 'ਚ ਜਾਣ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫੇਰੀ ਪਵਾਈ ਸੀ, ਜਿਸ ਦੀਆਂ ਕੁਝ ਵੀਡੀਓਜ਼ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਸਨ।

PunjabKesari

ਹੁਣ ਹਾਲ ਹੀ 'ਚ ਨਿੰਜਾ ਨੇ ਆਪਣੇ ਨਵੇਂ ਘਰ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਆਪਣੇ ਨਵੇਂ ਘਰ ਦੀ ਨਿੱਕੀ ਜਿਹੀ ਝਲਕ ਵਿਖਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ 'ਆਲ੍ਹਣਾ।' ਇਨ੍ਹਾਂ ਤਸਵੀਰਾਂ 'ਚ ਨਿੰਜਾ ਦਾ ਨਵੇਂ ਘਰ ਦੇ ਰੂਮ ਅਤੇ ਲੋਬੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਨਿੰਜਾ ਦੀ ਇਸ ਪੋਸਟ 'ਤੇ ਪੰਜਾਬੀ ਕਲਾਕਾਰ ਕੁਮੈਂਟ ਕਰਕੇ ਉਨ੍ਹਾਂ ਨੂੰ ਨਵੇਂ ਘਰ ਦੀਆਂ ਵਧਾਈਆਂ ਦੇ ਰਹੇ ਹਨ।

PunjabKesari

ਦੱਸ ਦਈਏ ਕਿ ਲਖਵਿੰਦਰ ਵਡਾਲੀ ਨੇ ਵੀ ਇਕ ਵੀਡੀਓ ਸ਼ੇਅਰ ਕਰਕੇ ਨਿੰਜਾ ਨੂੰ ਉਨ੍ਹਾਂ ਦੇ ਨਵੇਂ ਘਰ ਦੀ ਮੁਬਾਰਕਬਾਦ ਦਿੱਤੀ। ਇਸੇ ਤਰ੍ਹਾਂ ਹੋਰ ਵੀ ਕਈ ਸਿਤਾਰਿਆਂ ਨੇ ਨਿੰਜਾ ਦੇ ਨਵੇਂ ਘਰ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ। ਨਿੰਜਾ ਵਲੋਂ ਸਾਂਝੀ ਕੀਤੀ ਇੰਸਟਾਗ੍ਰਾਮ 'ਤੇ ਵੀਡੀਓ 'ਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਪਣੇ ਸਿਰ ਚੁੱਕੀ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਘਰ ਦੇ ਬਾਕੀ ਕੈਮਰਿਆਂ 'ਚ ਗੁਰੂ ਮਹਾਰਾਜ ਜੀ ਦੀ ਫੇਰੀ ਵੀ ਪਵਾਈ ਸੀ। 

PunjabKesari

ਦੱਸਣਯੋਗ ਹੈ ਕਿ ਨਿੰਜਾ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਨਿੰਜਾ ਨੇ ਆਪਣੀ ਅਦਾਕਾਰੀ ਤੇ ਕਲਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਮੋਹ ਲਿਆ ਹੈ। ਨਿੰਜਾ ਨੇ 'ਸੈਡ ਅਤੇ ਰੋਮਾਂਟਿਕ' ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਪਛਾਣ ਬਣਾ ਚੁੱਕੇ ਹਨ।

PunjabKesari

'ਰੌਲੇ ਦੀ ਜ਼ਮੀਨ', 'ਦੁਨਾਲੀ' ਅਤੇ 'ਯਾਰੀ ਬਦਕਾਰੀ' ਵਰਗੇ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾਉਣ ਵਾਲੇ ਨਿੰਜਾ ਨੇ ਕੁਝ ਹਫਤੇ ਪਹਿਲਾਂ ਹੀ ਵਿਆਹ ਕਰਵਾਇਆ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦੇ ਇਕ ਹੋਟਲ 'ਚ ਨਿੰਜਾ ਵਿਆਹ ਦੇ ਬੰਧਨ 'ਚ ਬੱਝਾ ਸੀ ਅਤੇ ਇਸ ਵਿਆਹ ਨੂੰ ਉਨ੍ਹਾਂ ਨੇ ਕਾਫ਼ੀ ਸੀਕ੍ਰੇਟ ਰੱਖਿਆ ਸੀ।

 

 
 
 
 
 
 
 
 
 
 
 
 
 
 
 
 

A post shared by NINJA (@its_ninja)

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita