ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ਦੇਖੋ ਕੀ ਬੋਲੇ ਗਾਇਕ ਨਿੰਜਾ (ਵੀਡੀਓ)

Saturday, Aug 22, 2020 - 02:08 PM (IST)

ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ਦੇਖੋ ਕੀ ਬੋਲੇ ਗਾਇਕ ਨਿੰਜਾ (ਵੀਡੀਓ)

ਜਲੰਧਰ (ਬਿਊਰੋ) –  'ਚੰਨਾ ਮੇਰਿਆ', 'ਹਾਈ ਐਂਡ ਯਾਰੀਆਂ', 'ਅੜ੍ਹਬ ਮੁਟਿਆਰਾਂ' ਤੇ 'ਦੂਰਬੀਨ' ਵਰਗੀਆਂ ਫ਼ਿਲਮਾਂ 'ਚ ਕੰਮ ਕਰਨ ਵਾਲੇ ਪੰਜਾਬੀ ਗਾਇਕ ਨਿੰਜਾ ਦਾ ਹਾਲ ਹੀ 'ਚ ਨਵਾਂ ਗੀਤ 'Loaded' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੇ ਬੋਲ ਪਰਦੀਪ ਮਾਲਕ ਨੇ ਲਿਖੇ ਹਨ ਤੇ ਗੀਤ ਦਾ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ। ਹਾਲ ਹੀ 'ਚ ਨਿੰਜਾ ਨੇ 'ਜਗ ਬਾਣੀ' ਅਦਾਰੇ ਨਾਲ ਖ਼ਾਸ ਗੱਲਬਾਤ ਕੀਤੀ, ਜਿਸ 'ਚ ਉਨ੍ਹਾਂ ਨੇ ਆਪਣੇ ਗੀਤ ਨੂੰ ਲੈ ਕੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਨਿੰਜਾ ਨੇ ਹੋਰ ਕੀ-ਕੀ ਕਿਹਾ, ਇਹ ਜਾਣਨ ਲਈ ਹੇਠਾ ਦਿੱਤੀ ਵੀਡੀਓ ਜ਼ਰੂਰ ਦੇਖੋ।
ਨਿੰਜਾ ਨਾਲ ਖ਼ਾਸ ਗੱਲਬਾਤ ਦੀ ਵੀਡੀਓ :-

ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾ ਨਿੰਜਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਸੀ, ਜਿਸ ਦੀ ਇਕ ਤਸਵੀਰ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝੀ ਕੀਤੀ ਸੀ। ਨਿੰਜਾ ਨੇ ਇਸ ਦੌਰਾਨ ਸ਼ਬਦ ਕੀਰਤਨ ਤੇ ਗੁਰਬਾਣੀ ਦਾ ਆਨੰਦ ਵੀ ਮਾਣਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਸੀ। ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕਰਦਿਆਂ ਨਿੰਜਾ ਲਿਖਦੇ ਹਨ, 'ਵਾਹਿਗੁਰੂ'। ਦੱਸ ਦਈਏ ਕਿ ਨਿੰਜਾ ਦੀ ਆਉਣ ਵਾਲੀ 'ਜ਼ਿੰਦਗੀ ਜ਼ਿੰਦਾਬਾਦ' ਹੈ, ਜਿਸ ਦੀ ਸ਼ੂਟਿੰਗ ਤਾਂ ਪੂਰੀ ਹੋ ਚੁੱਕੀ ਹੈ ਪਰ ਲੌਕਡਾਊਨ ਕਰਕੇ ਇਸ ਦੀ ਰਿਲੀਜ਼ ਡੇਟ ਫਾਈਨਲ ਨਹੀਂ ਹੋ ਸਕੀ।


author

sunita

Content Editor

Related News