ਸੰਗੀਤ ਜਗਤ 'ਚ ਨਵੀਂ ਲਹਿਰ ਲਿਆਉਣ ਵਾਲੇ  Navaan Sandhu ਦੇ ਪੰਜਾਬੀ ਇੰਡਸਟਰੀ 'ਚ ਬਾਕਮਾਲ 5 ਸਾਲ

05/18/2023 4:29:30 PM

ਜਲੰਧਰ (ਬਿਊਰੋ) - ਲਗਭਗ ਇਕ ਦਹਾਕੇ ਤੋਂ ਪੰਜਾਬੀ ਮਿਯੂਜ਼ਿਕ ਇੰਡਸਟਰੀ 'ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ ਤੇ ਕਈ ਨੌਜਵਾਨ ਕਲਾਕਾਰਾਂ ਕਾਰਨ ਪੰਜਾਬੀ ਮਿਯੂਜ਼ਿਕ ਨੂੰ ਹੁਣ ਦੇਸ਼ਾਂ ਵਿਦੇਸ਼ਾਂ 'ਚ ਸੁਣਿਆ 'ਤੇ ਪਸੰਦ ਕੀਤਾ ਜਾਂਦਾ ਹੈ। ਅੱਜ ਸਾਡੇ ਪੰਜਾਬੀ ਗੀਤ Billboard ਤੋਂ ਲੈ ਕੇ ਕਈ ਵਿਦੇਸ਼ੀ Top Charts 'ਚ ਸ਼ਾਮਲ ਹੁੰਦੇ ਹਨ। ਪੰਜਾਬੀ ਮਿਯੂਜ਼ਿਕ ਨੂੰ ਇਸ ਮੁਕਾਮ ਤੱਕ ਪਹੁੰਚਾਣ 'ਚ ਜਿਨ੍ਹਾਂ ਕਲਾਕਾਰਾਂ ਦਾ ਨਾਮ ਆਉਂਦਾ ਹੈ, ਉਨ੍ਹਾਂ 'ਚ ਇੱਕ ਨਾਂ ਮਾਝੇ ਦੇ ਗਾਇਕ ਤੇ ਗੀਤਕਾਰ Navaan Sandhu ਦਾ ਵੀ ਸ਼ਾਮਲ ਹੈ।

ਸਾਲ 2018 'ਚ Navaan ਨੇ ਗੀਤ 'In Demand' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਗੀਤ 'ਚ ਉਸ ਦਾ ਸਾਥ ਮਿਯੂਜ਼ਿਕ ਪ੍ਰੋਡਿਊਸਰ Manni Sandhu ਨੇ ਦਿੱਤਾ ਸੀ। ਆਪਣੀ ਧਮਾਕੇਦਾਰ ਸ਼ੁਰੂਆਤ ਤੋਂ ਬਾਅਦ Navaan ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ 'Radio', 'Rukh', 'Ziddi Generation', 'Drip Too Hard', 'Jealously', 'C Walk', 'Hood Famous' ਤੇ 'Picture Perfect' ਵਰਗੇ ਹਿੱਟ ਸੋਲੋ ਗੀਤਾਂ ਤੇ ਐਲਬਮਸ ਨਾਲ ਇਸ ਚਮਕਦੇ ਸਿਤਾਰੇ ਨੇ ਪੰਜਾਬੀ ਮਿਯੂਜ਼ਿਕ ਇੰਡਸਰਟੀ ਦੇ ਨਾਲ-ਨਾਲ ਲੋਕਾਂ ਦੇ ਦਿਲਾਂ 'ਚ ਵੀ ਖ਼ਾਸ ਜਗ੍ਹਾ ਬਣਾ ਲਈ।  

ਅੱਜ ਦੇ ਡਿਜੀਟਲ ਯੁੱਗ 'ਚ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਾ ਹੈ, ਉੱਥੇ ਹੀ Navaan ਪ੍ਰਾਈਵੇਟ ਲਾਈਫ ਪਸੰਦ ਕਰਦਾ ਹੈ ਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਗੱਲਾਂ ਸੋਸ਼ਲ ਮੀਡੀਆ 'ਤੇ ਸਾਂਝੀ ਨਹੀਂ ਕਰਦਾ।  

ਆਪਣੇ ਕੰਮ ਨੂੰ ਸਮ੍ਰਤਪਿਤ ਇਸ ਕਲਾਕਾਰ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ, ਕੀ ਹਰ ਬਾਰ ਆਪਣੇ ਸਰੋਤਿਆਂ ਲਈ ਕੁਝ ਨਵਾਂ ਲੈ ਕੇ ਆਵੇ,  ਜਿਸ 'ਚ ਉਸ ਦਾ ਸਾਥ ਉਸ ਦੇ ਮੈਨੇਜਰ Manjider Singh (Mani Randhawa ) ਵੱਲੋਂ ਬਖੂਬੀ ਦਿੱਤਾ ਜਾਂਦਾ ਹੈ ਤੇ ਇਹ ਟੀਮ ਨਾ ਸਿਰਫ਼ ਆਪਣੇ ਮਿਯੂਜ਼ਿਕ ਕੋਨਟੇਂਟ ਵੱਲ ਧਿਆਨ ਦਿੰਦੀ ਹੈ ਸਗੋਂ ਆਪਣੀ ਪ੍ਰੇਸੇਂਟੇਸ਼ਨ 'ਤੇ Exclusivity ਦਾ ਵੀ ਪੂਰਾ ਖਿਆਲ ਰੱਖਦੀ ਹੈ।  

Navaan ਦੀ ਸ਼ਾਨਦਾਰ ਕੰਪੋਜ਼ੀਸ਼ਨ, ਗਾਇਕੀ ਤੇ ਗੀਤਕਾਰੀ ਹਮੇਸ਼ਾ ਹੀ ਲੋਕਾਂ 'ਚ ਇਨ ਡਿਮਾਂਡ ਰਹਿੰਦੀ ਹੈ। ਸ਼ੁਰੂਆਤੀ ਦੌਰ 'ਚ ਕਈ ਮਿਯੂਜ਼ਿਕ ਲੇਬਲਸ ਨਾਲ ਕੰਮ ਕਰਨ ਤੋਂ ਬਾਅਦ ਇਸ ਗਾਇਕ ਨੇ ਆਪਣਾ Navaan Sandhu ਔਫੀਸ਼ੀਲ ਯੂਟਿਊਬ ਚੈਨਲ ਬਣਾ ਲਿਆ, ਜਿਸ ਦੇ ਹੁਣ ਤੱਕ ਲੱਖਾਂ 'ਚ ਸਬਸਕ੍ਰਾਈਬਰਸ ਹਨ ਤੇ Navaan ਦਾ ਹਰ ਨਵਾਂ ਗੀਤ ਹੁਣ ਇਸੇ ਚੈਨਲ ਤੇ ਸੁਣਨ ਤੇ ਦੇਖਣ ਨੂੰ ਮਿਲਦਾ ਹੈ।  

ਘੱਟ ਉਮਰ 'ਚ ਮਿਯੂਜ਼ਿਕ ਦੀ ਦੁਨੀਆਂ ਅੰਦਰ ਆਪਣਾ ਇੱਕ ਵੱਖਰਾ ਮੁਕਾਮ ਹਾਸਿਲ ਕਰਨ ਵਾਲੇ ਤੇ ਹਰ ਤਰ੍ਹਾਂ ਦੇ ਗੀਤ ਗਾਉਣ ਵਾਲੇ Navaan Sandhu ਨੇ ਪੰਜਾਬੀ ਇੰਡਸਟਰੀ 'ਚ ਆਪਣੇ ਬਹਿਤਰੀਨ 5 ਸਾਲ ਪੂਰੇ ਕਰ ਲਏ ਹਨ ਤੇ ਲੋਕਾਂ ਨੂੰ ਹਮੇਸ਼ਾ ਇਸ ਗਾਇਕ ਦੇ ਨਵੇਂ ਗੀਤਾਂ ਤੇ ਮਿਯੂਜ਼ਿਕ ਦੀ ਉਡੀਕ ਤੇ ਉਮੀਦ ਰਹਿੰਦੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 
 


sunita

Content Editor

Related News