ਕੌਰ ਬੀ ਨੇ ਨੰਨ੍ਹੀ ਭਤੀਜੀ ਦਾ ਰੱਖਿਆ ਪਿਆਰਾ ਨਾਂ, ਤਸਵੀਰਾਂ ਨੇ ਜਿੱਤਿਆ ਲੋਕਾਂ ਦਾ ਦਿਲ

Thursday, Sep 26, 2024 - 11:56 AM (IST)

ਕੌਰ ਬੀ ਨੇ ਨੰਨ੍ਹੀ ਭਤੀਜੀ ਦਾ ਰੱਖਿਆ ਪਿਆਰਾ ਨਾਂ, ਤਸਵੀਰਾਂ ਨੇ ਜਿੱਤਿਆ ਲੋਕਾਂ ਦਾ ਦਿਲ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕਾ ਕੌਰ ਬੀ ਦੇ ਪਰਿਵਾਰ 'ਚ ਬੀਤੇ ਦਿਨੀਂ ਭਤੀਜੀ ਨੇ ਜਨਮ ਲਿਆ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਸਨ। ਇਸ ਤੋਂ ਬਾਅਦ ਹੁਣ ਮੁੜ ਤੋਂ ਗਾਇਕਾ ਨੇ ਆਪਣੀ ਨਵ-ਜਨਮੀ ਭਤੀਜੀ ਨਾਲ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਗਾਇਕਾ ਨੇ ਆਪਣੀ ਭਤੀਜੀ ਦਾ ਨਾਂ ਵੀ ਰਿਵੀਲ ਕੀਤਾ ਹੈ।

ਇਨ੍ਹਾਂ ਤਸਵੀਰਾਂ ਨਾਲ ਕੌਰ ਬੀ ਨੇ ਲਿਖਿਆ, ''ਹਰਦਿਲ ਕੌਰ, ਮੇਰਾ ਬਚਪਨ ਵਾਪਸ ਆ ਗਿਆ, ਭੂਆ ਭਤੀਜੀ!! ਮੇਰੇ ਤੋਂ ਬਾਅਦ ਇੰਨੇ ਟਾਈਮ ਮਗਰੋਂ ਸਾਡੇ ਘਰ ਪਿਆਰੀ ਜਿਹੀ ਪਰੀ ਆਈ। ਸ਼ੁਕਰਾਨਾ ਸੱਚੇ ਪਾਤਸ਼ਾਹ ਜੀ, ਤੁਸੀਂ ਇੰਨੀਂ ਮਿਹਰ ਕੀਤੀ। ਇਵੇਂ ਹੀ ਚੜ੍ਹਦੀਕਲਾ 'ਚ ਰੱਖਿਓ ਸਾਹਿਬਾ। ਆਪਣੇ ਇਸ ਪਰਿਵਾਰ 'ਤੇ, ਮੈਂ ਆਪਣੀ ਖੁਸ਼ੀ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦੀ।''

PunjabKesari

ਦੱਸ ਦਈਏ ਕਿ ਕੌਰ ਬੀ ਨੇ ਜਿਵੇਂ ਹੀ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਹਰ ਕੋਈ ਉਨ੍ਹਾਂ ਨੂੰ ਵਧਾਈਆਂ ਦੇਣ ਲੱਗਾ। 

PunjabKesari

ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

PunjabKesari

ਹਾਲ ਹੀ ‘ਚ ਉਨ੍ਹਾਂ ਦਾ ਗੀਤ ਸੌ ਬਟਾ ਸੌ ਆਇਆ ਹੈ ਜੋ ਕਿ ਟ੍ਰੈਂਡਿੰਗ ‘ਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਜਲਦ ਹੀ ਗਾਇਕਾ ਹੋਰ ਵੀ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੀ ਨਜ਼ਰ ਆਏਗੀ।

PunjabKesari

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਹਿੱਟ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਮਿੱਤਰਾਂ ਦੇ ਬੂਟ,ਬਜਟ, ਪੀਜ਼ਾ ਹੱਟ, ਫੁਲਕਾਰੀ, ਜਸਟ ਦੇਸੀ ਸਣੇ ਕਈ ਗੀਤ ਸ਼ਾਮਿਲ ਹਨ। 

PunjabKesari

PunjabKesari

PunjabKesari


author

sunita

Content Editor

Related News