ਗਾਇਕਾ ਕੌਰ ਬੀ ਮੁੜ ਛਾਈ ਸੁਰਖੀਆਂ 'ਚ, ਕਾਲੇ ਸੂਟ 'ਚ ਫਲਾਂਟ ਕੀਤਾ ਕਾਤਿਲਾਨਾ ਅੰਦਾਜ਼

Tuesday, Mar 05, 2024 - 10:47 AM (IST)

ਗਾਇਕਾ ਕੌਰ ਬੀ ਮੁੜ ਛਾਈ ਸੁਰਖੀਆਂ 'ਚ, ਕਾਲੇ ਸੂਟ 'ਚ ਫਲਾਂਟ ਕੀਤਾ ਕਾਤਿਲਾਨਾ ਅੰਦਾਜ਼

ਐਂਟਰਟੇਨਮੈਂਟ ਡੈਸਕ - 'ਸੁਨੱਖੀ', 'ਤੇਰੀ ਵੇਟ', 'ਫੁੱਲਕਾਰੀ', 'ਵੈਲੀ ਜੱਟ', 'ਮਿਸ ਯੂ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੀ ਕੌਰ ਬੀ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੁਰੀਲੀ ਆਵਾਜ਼ ਦੇ ਸਦਕਾ ਕੌਰ ਬੀ ਨੂੰ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੌਰ ਬੀ ਨੇ ਬਹੁਤ ਹੀ ਘੱਟ ਸਮੇਂ 'ਚ ਪੰਜਾਬੀ ਸੰਗੀਤ ਜਗਤ 'ਚ ਖਾਸ ਜਗਾ ਬਣਾਈ ਹੈ। 

PunjabKesari

ਦੱਸ ਦਈਏ ਕਿ ਜਿੰਨੀ ਖੂਬਸੂਰਤ ਕੌਰ ਬੀ ਖੁਦ ਹੈ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਉਨ੍ਹਾਂ ਦੀ ਹਰ ਅਦਾ ਹੈ, ਜਿਸ ਨੂੰ ਪੰਜਾਬੀ ਗੱਭਰੂ 'ਤੇ ਮੁਟਿਆਰਾਂ ਕਾਫ਼ੀ ਪਸੰਦ ਕਰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਕੌਰ ਬੀ ਆਪਣੀਆਂ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੇ ਹੋਏ ਵਿਖਾਈ ਦੇ ਰਹੀ ਹੈ। ਕੌਰ ਬੀ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਹਾਰਟ ਇਮੋਜ਼ੀ ਬਣਾਇਆ ਹੈ। ਇਸ ਫੋਟੋਸ਼ੂਟ 'ਚ ਕੌਰ ਬੀ ਦਾ ਕਾਲੇ ਸੂਟ 'ਚ ਪੰਜਾਬੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।

PunjabKesari

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਕੌਰ ਬੀ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ। ਭਾਵੇਂ ਉਹ ਪੌਪ ਸੌਂਗ ਹੋਣ, ਲੋਕ ਗੀਤ ਹੋਣ ਜਾਂ ਫਿਰ ਧਾਰਮਿਕ ਗੀਤ। ਕੌਰ ਬੀ ਆਪਣੀ ਬੁਲੰਦ ਆਵਾਜ਼ ਲਈ ਜਾਣੀ ਜਾਂਦੀ ਹੈ। ਕੌਰ ਬੀ ਨੇ ਆਪਣੀ ਗਾਇਕੀ ਦੀ ਬਦੌਲਤ ਪੰਜਾਬੀ ਇੰਡਸਟਰੀ 'ਚ ਵੱਖਰਾ ਮੁਕਾਮ ਹਾਸਲ ਕੀਤਾ ਹੈ। ਇਹੀ ਕਾਰਨ ਹੈ ਕਿ ਉਸ ਨੇ ਕੁਝ ਸਾਲਾਂ 'ਚ ਹੀ ਸਰੋਤਿਆਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।
 

 


author

sunita

Content Editor

Related News