ਹੁਣ Karan Aujla  29 ਸਤੰਬਰ ਨੂੰ ਦੁਬਾਈ ਵਾਲਿਆਂ ਨੂੰ ਨਚਾਉਣਗੇ

Thursday, Sep 26, 2024 - 03:40 PM (IST)

ਹੁਣ Karan Aujla  29 ਸਤੰਬਰ ਨੂੰ ਦੁਬਾਈ ਵਾਲਿਆਂ ਨੂੰ ਨਚਾਉਣਗੇ

ਐਂਟਰਟੇਨਮੈਂ ਡੈਸਕ : ਬਾਲੀਵੁੱਡ ਦੇ ਪ੍ਰਸ਼ੰਸਕਾਂ ਲਈ ਕਾਨਡਾਊਨ ਸ਼ੁਰੂ ਹੋ ਗਿਆ ਹੈ ਕਿਉਂਕਿ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ (IIFA) ਐਵਾਰਡ ਸਮਾਰੋਹ ਆਬੂ ਧਾਬੀ 'ਚ ਸ਼ੁਰੂ ਹੋਣ ਜਾ ਰਿਹਾ।   ਇਸ IIFA ਐਵਾਰਡਸ 'ਚ ਕਈ ਬਾਲੀਵੁੱਡ ਸਿਤਾਰੇ ਸ਼ਿਰਕਤ ਕਰਨ ਵਾਲੇ ਹਨ, ਜਿਸ 'ਚ ਪੰਜਾਬੀ ਗਾਇਕ ਕਰਨ ਔਜਲਾ ਵੀ ਹਿੱਸਾ ਲੈਣਗੇ। 

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ

ਦੱਸ ਦਈਏ ਕਿ ਇਸ ਸਾਲ ਆਈਫਾ ਐਵਾਰਡਸ ਆਬੂ ਧਾਬੀ ਦੇ ਯਾਸ ਦੀਪ 'ਤੇ ਆਯੋਜਿਤ ਕੀਤਾ ਜਾਵੇਗਾ। ਇਸ ਐਵਾਰਡ ਸ਼ੋਅ ਦੀ ਮੇਜ਼ਬਾਨੀ ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਕਰਨਗੇ। ਆਯੋਜਕਾਂ ਨੇ ਇੱਕ ਪ੍ਰੈਸ ਨੋਟ 'ਚ ਕਿਹਾ, "ਪਿਛਲੇ ਸਾਲਾਂ 'ਚ 'ਬਾਲੀਵੁੱਡ ਦੇ ਬਾਦਸ਼ਾਹ' ਆਈਫਾ ਐਵਾਰਡਸ 'ਚ ਮਹਿਜ਼ ਹਿੱਸਾ ਲੈਣ ਪਹੁੰਚੇ। ਆਈਫਾ ਐਵਾਰਡਸ ਭਾਰਤੀ ਸਿਨੇਮਾ ਦੇ ਇਸ ਵੱਡੇ ਜਸ਼ਨ ਨੂੰ ਮਨਾਉਣ ਲਈ ਤਿਆਰ ਹੈ। ਇਸ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। IIFA ਨੂੰ ਇੱਕ ਗਲੋਬਲ ਐਵਾਰਡ ਸ਼ੋਅ ਵਜੋਂ ਜਾਣਿਆ ਜਾਂਦਾ ਹੈ।'' 

ਇਹ ਖ਼ਬਰ ਵੀ ਪੜ੍ਹੋ - ਕੀ ਗਾਇਕਾ ਅਫਸਾਨਾ ਖ਼ਾਨ ਹੈ ਗਰਭਵਤੀ? ਪੋਸਟ ਸਾਂਝੀ ਕਰ ਕਿਹਾ- 'ਤੁਹਾਡਾ ਸਾਰਿਆਂ ਦਾ ਧੰਨਵਾਦ...'

ਆਈਫਾ 2024 ਤਿੰਨ ਦਿਨਾਂ ਸ਼ਾਨਦਾਰ ਸਮਾਗਮ ਹੋਵੇਗਾ, ਇਹ ਐਵਾਰਡ ਸਮਾਗਮ 27 ਸਤੰਬਰ ਤੋਂ 29 ਸਤੰਬਰ ਤੱਕ ਚੱਲੇਗਾ।  ਮੁੱਖ ਸਮਾਗਮ, ਆਈਫਾ ਐਵਾਰਡਸ, 28 ਸਤੰਬਰ ਨੂੰ ਹੋਵੇਗਾ, ਜਦੋਂ ਕਿ ਆਖਰੀ ਦਿਨ, 29 ਸਤੰਬਰ, ਆਈਫਾ ਰੌਕਸ ਲਈ ਰਾਖਵਾਂ ਹੈ, ਸੰਗੀਤ ਉਦਯੋਗ ਨੂੰ ਮਨਾਉਣ ਲਈ ਸਮਰਪਿਤ ਇੱਕ ਰਾਤ। ਇਸ ਸਮਾਗਮ 'ਚ ਸਿਤਾਰਿਆਂ ਨਾਲ ਭਰਪੂਰ ਹੋਣ ਦੀ ਉਮੀਦ ਹੈ, ਇਸ ਸਮਾਗਮ 'ਚ ਬਾਲੀਵੁੱਡ ਦੇ ਨਾਮਚੀਨ ਅਦਾਕਾਰ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਵਿੱਕੀ ਕੌਸ਼ਲ, ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ਾਹਿਦ ਕਪੂਰ ਸਣੇ ਹੋਰਨਾਂ ਕਈ ਬਾਲੀਵੁੱਡ ਸੈਲਬਸ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਗਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News