ਕਰਨ ਔਜਲਾ ਮਾਮਲੇ 'ਚ ਡੀ. ਆਈ. ਜੀ. ਨੇ ਸੌਂਪੀ ਰਿਪੋਰਟ, ਹੁਣ ਅਫ਼ਸਰਾਂ 'ਤੇ ਡਿੱਗ ਸਕਦੀ ਹੈ ਗਾਜ਼

Friday, Apr 16, 2021 - 04:11 PM (IST)

ਕਰਨ ਔਜਲਾ ਮਾਮਲੇ 'ਚ ਡੀ. ਆਈ. ਜੀ. ਨੇ ਸੌਂਪੀ ਰਿਪੋਰਟ, ਹੁਣ ਅਫ਼ਸਰਾਂ 'ਤੇ ਡਿੱਗ ਸਕਦੀ ਹੈ ਗਾਜ਼

ਲੁਧਿਆਣਾ : ਬੀਤੇ ਕੁਝ ਦਿਨ ਪਹਿਲਾਂ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ 'ਚ ਅਚਾਨਕ ਆਏ ਨਾਮੀ ਗਾਇਕ ਕਰਨ ਔਜਲਾ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਪੈਦਾ ਹੋ ਗਿਆ। ਦਰਅਸਲ ਸੈਂਟਰ 'ਚ ਕਰਨ ਔਜਲਾ ਦੀ ਐਂਟਰੀ ਦਾ ਮਾਮਲਾ ਇਕ ਵਾਰ ਫਿਰ ਤੋਂ ਗਰਮਾ ਗਿਆ ਹੈ। ਜੇਲ੍ਹ ਅਧਿਕਾਰੀ ਅਤੇ ਸੁਪਰੀਡੈਂਟ ਅਤੇ ਬਾਕੀ ਅਧਿਕਾਰੀ ਦੀ ਭੂਮਿਕਾ ਨੂੰ ਲੈ ਕੇ ਵੀਰਵਾਰ ਨੂੰ ਡੀ. ਆਈ. ਜੀ. ਨੇ ਜਾਂਚ ਰਿਪੋਰਟ ਏ. ਡੀ. ਜੀ. ਪੀ. ਨੂੰ ਸੌਂਪੀ। ਸੂਤਰਾਂ ਦੀ ਮੰਨੀਏ ਤਾਂ ਰਿਪੋਰਟਾਂ ਦੇ ਆਧਾਰ ਅਤੇ ਅਫ਼ਸਰਾਂ 'ਤੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਐਂਟਰੀ ਨੂੰ ਲੈ ਕੇ ਕਾਫ਼ੀ ਖਾਮੀਆਂ ਪਾਈਆਂ ਗਈਆਂ ਸਨ ਅਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਨ੍ਹਾਂ 'ਤੇ ਕੀ ਬਣਦੀ ਕਾਰਵਾਈ ਕੀਤੀ ਜਾਂਦੀ ਹੈ। 

ਖ਼ਬਰਾਂ ਮੁਤਾਬਕ, ਰਿਪੋਰਟ 'ਚ ਕਾਫ਼ੀ ਕੁਝ ਲਿਖਿਆ ਗਿਆ ਹੈ। ਇਸ 'ਚ ਗਾਇਕ ਦੇ ਆਉਣ-ਜਾਣ ਬਾਰੇ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਕਿਹੜੇ ਨਿਯਮ ਕਿਸ ਤਰ੍ਹਾਂ ਟੁੱਟੇ ਨੇ, ਉਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਇਸ ਰਿਪੋਰਟ 'ਚ ਕੀਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅਫ਼ਸਰ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ, ਜਿਨ੍ਹਾਂ ਸਭ ਤੋਂ ਇਲਾਵਾ ਚਾਰ ਪੇਜਾਂ ਦੀ ਰਿਪੋਰਟ ਡੀ. ਆਈ. ਜੀ. ਸੁਰਿੰਦਰ ਸੈਣੀ ਨੂੰ ਏ. ਡੀ. ਸੀ. ਪੀ. ਪੀ ਕੇ ਸਿਨਹਾ ਨੂੰ ਭੇਜ ਦਿੱਤੀ ਹੈ। ਦੂਜੇ ਪਾਸੇ ਏ. ਡੀ. ਸੀ. ਪੀ. ਸਿਨਹਾ ਨੇ ਕਿਹਾ ਕਿ ਰਿਪੋਰਟ ਉਨ੍ਹਾਂ ਕੋਲ ਆ ਗਈ ਪਰ ਇਸ 'ਚ ਕੰਟੈਂਟ ਕੀ ਹੈ ਅਜੇ ਤੱਕ ਇਹ ਨਹੀਂ ਦੇਖਿਆ ਕਿਉਂਕਿ ਦੋ ਦਿਨਾਂ ਦੀ ਛੁੱਟੀ ਸੀ। ਇਨ੍ਹਾਂ ਨੂੰ ਚੈੱਕ ਕਰਨ ਤੋਂ ਬਾਅਦ ਹੀ ਉਹ ਅਗਲੀ ਬਣਦੀ ਕਾਰਵਾਈ ਕਰਨਗੇ। 

ਇਹ ਖ਼ਬਰ ਵੀ ਪੜ੍ਹੋ : ਗੀਤਾ ਬਸਰਾ ਦਾ ਖ਼ੁਲਾਸਾ, ਦੱਸਿਆ ਹਰਭਜਨ ਸਿੰਘ ਨਾਲ ਵਿਆਹ ਤੋਂ ਬਾਅਦ ਕਿਉਂ ਬਣਾਈ ਐਕਟਿੰਗ ਤੋਂ ਦੂਰੀ

ਕਈ ਘੰਟੇ ਜੇਲ੍ਹ ਅੰਦਰ ਬਿਤਾਏ 
ਇਸ ਤੋਂ ਪਹਿਲਾਂ ਬੀਤੇ ਵੀਰਵਾਰ ਨੂੰ ਗਾਇਕ ਕਰਨ ਔਜਲਾ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਦੇ ਬੁਲਾਵੇ ’ਤੇ ਜੇਲ੍ਹ ਨਿਯਮਾਂ ਦੇ ਉਲਟ ਬਿਨਾਂ ਕਿਸੇ ਜਾਂਚ-ਪੜਤਾਲ ਦੇ ਨਾ ਸਿਰਫ਼ ਅੰਦਰ ਗਏ, ਸਗੋਂ ਕਈ ਘੰਟੇ ਜੇਲ੍ਹ ਦੇ ਅੰਦਰ ਵੀ ਬਿਤਾਏ। ਬੇਸ਼ੱਕ ਬਾਅਦ ’ਚ ਇਸ ਨੂੰ ਜੇਲ੍ਹ ਸੁਪਰਡੈਂਟ ਨੇ ਗਾਇਕ ਦਾ ਦੋਸਤਾਨਾ ਦੌਰਾ ਦੱਸਿਆ ਪਰ ਜੇਲ੍ਹ ਨਾਲ ਜੁੜਿਆ ਹੋਣ ਕਾਰਨ ਇਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਇਸ ਸਭ ’ਤੇ ਹੁਣ ਵਿਭਾਗ ਨੇ ਜਵਾਬਦੇਹੀ ਬਣਦੀ ਦੇਖ ਕੇ ਜਲਦਬਾਜ਼ੀ ’ਚ ਜੇਲ੍ਹ ਮੰਤਰੀ ਰੰਧਾਵਾ ਨੇ ਇਸ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ’ਤੇ ਜਾਂਚ ਦੇ ਹੁਕਮ ਦਿੱਤੇ ਹਨ।

ਜੇਲ੍ਹ ਦੇ ਸੁਪਰਡੈਂਟ ਦੇ ਕਮਰੇ 'ਚ ਬਿਤਾਇਆ ਲੰਬਾ ਸਮਾਂ
ਦੱਸ ਦਈਏ ਕਿ ਲੁਧਿਆਣਾ ਜੇਲ੍ਹ ਕਰਨ ਔਜਲਾ ਆਪਣੀਆਂ ਗੱਡੀਆਂ ਦੇ ਕਾਫਲੇ ਨਾਲ ਪਹੁੰਚਿਆ ਸੀ। ਇਸ ਦੌਰਾਨ ਉਹ ਜੇਲ੍ਹ ਦੇ ਸੁਪਰਡੈਂਟ ਦੇ ਕਮਰੇ 'ਚ ਬੈਠੇ ਸਨ। ਜੇਲ੍ਹ ਦੇ ਸੁਪਰਡੈਂਟ ਦਾ ਕਹਿਣਾ ਹੈ ਕਿ ਕਰਨ ਔਜਲਾ ਉਸ ਦੇ ਪੁੱਤਰ ਦਾ ਚੰਗਾ (ਕਰੀਬੀ) ਦੋਸਤ ਹੈ, ਜਿਸ ਕਰਕੇ ਉਸ ਨੂੰ ਰੋਟੀ 'ਤੇ ਬੁਲਾਇਆ ਸੀ। ਕਰਨ ਔਜਲਾ ਨੂੰ ਬਿਨਾਂ ਕਿਸੇ ਚੈਕਿੰਗ ਦੇ ਜੇਲ੍ਹ ਦੇ ਅੰਦਰ ਲਿਜਾਇਆ ਗਿਆ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਗਏ।

ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਨੂੰ ਇਸ ਗੱਲ ਦਾ ਚੜ੍ਹਿਆ ਚਾਅ, ਨਹੀਂ ਥੱਕ ਰਿਹਾ ਭੰਗੜਾ ਪਾਉਂਦਾ (ਵੇਖੋ ਵੀਡੀਓ)

ਸੀਨੀਅਰ ਅਧਿਕਾਰੀ ਦੀ ਤਰ੍ਹਾਂ ਕਰਨ ਔਜਲਾ ਦੀ ਹੋਈ ਐਂਟਰੀ
ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ 'ਚ ਗਾਇਕ ਕਰਨ ਔਜਲਾ ਦੇ ਗੱਡੀਆਂ ਦੇ ਕਾਫ਼ਲੇ ਨੂੰ ਇਸ ਤਰ੍ਹਾਂ ਜੇਲ੍ਹ ਕੰਪਲੈਕਸ 'ਚ ਐਂਟਰੀ ਮਿਲੀ, ਜਿਵੇਂ ਜੇਲ੍ਹ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਦੀ ਹੈ। ਇਸ 'ਚ ਕਿਹੜਾ-ਕਿਹੜਾ ਪ੍ਰੋਟੋਕਾਲ ਤੋੜਿਆ ਗਿਆ, ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। 

ਲੁਧਿਆਣਾ ਜੇਲ੍ਹ 'ਚ ਬੰਦ ਹੈ ਨਸ਼ਾ ਤਸਕਰ ਗੁਰਦੀਪ ਰਾਣੋਂ 
ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਜੇਲ੍ਹ 'ਚ ਨਸ਼ਾ ਤਸਕਰ ਗੁਰਦੀਪ ਰਾਣੋਂ ਬੰਦ ਹੈ। ਕਰਨ ਔਜਲਾ ਇਸ ਨਸ਼ਾ ਤਸਕਰ ਦੀ ਕੋਠੀ 'ਚ ਆਪਣੇ ਕਿਸੇ ਪ੍ਰਾਜੈਕਟ ਦੀ ਸ਼ੂਟਿੰਗ ਵੀ ਕਰ ਚੁੱਕਾ ਹੈ। 

ਇਹ ਖ਼ਬਰ ਵੀ ਪੜ੍ਹੋ : ਹੁਮਾ ਕੁਰੈਸ਼ੀ ਦਾ ਹਾਲੀਵੁੱਡ ਸਫ਼ਰ ਸ਼ੁਰੂ, ਫ਼ਿਲਮ 'ਆਰਮੀ ਆਫ ਦਿ ਡੈੱਡ' 'ਚ ਹੋਈ ਐਂਟਰੀ (ਵੀਡੀਓ)

ਕਰਨ ਔਜਲਾ ਦੇ ਆਉਂਦੇ ਹੀ ਉੱਡੀਆਂ ਕੋਰੋਨਾ ਨਿਯਮਾਂ ਧੱਜੀਆਂ
ਦੱਸਿਆ ਜਾਂਦਾ ਹੈ ਕਿ ਜੇਲ੍ਹ ਕੰਪਲੈਕਸ 'ਚ ਬਿਨਾਂ ਕਿਸੇ ਚੈਕਿੰਗ ਦੇ ਅੰਦਰ ਕਿਸੇ ਨੂੰ ਵੀ ਐਂਟਰੀ ਨਹੀਂ ਦਿੱਤੀ ਜਾਂਦੀ। ਅਜਿਹੀ ਹਾਲਤ 'ਚ ਗਾਇਕ ਕਰਨ ਔਜਲਾ ਦੇ ਜੇਲ੍ਹ ਕੰਪਲੈਕਸ 'ਚ ਆਉਣ ਦੀ ਖ਼ਬਰ ਸੁਣਦੇ ਹੀ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਕੋਰੋਨਾ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਨਾਲ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਨਾ ਸਿਰਫ਼ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉੱਡੀਆਂ, ਸਗੋਂ ਜੇਲ੍ਹ ਦਾ ਸੁਰੱਖਿਆ ਸਟਾਫ਼ ਵੀ ਆਪਣੇ ਖ਼ਾਸ ਮਹਿਮਾਨ ਦੇ ਸਵਾਗਤ 'ਚ ਚੁੱਪ ਰਿਹਾ। ਜੇਲ੍ਹ ਕੰਪਲੈਕਸ 'ਚ ਗਾਇਕ ਦੇ ਆਉਣ ਸਬੰਧੀ ਜੇਲ੍ਹ ਸੁਪਰੀਡੈਂਟ ਰਾਜੀਵ ਅਰੋੜਾ ਨਾਲ ਮੀਡੀਆ ਨੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਦੋਸਤ ਹਨ। ਉਹ ਪਹਿਲਾਂ ਵੀ ਆਉਂਦੇ-ਰਹਿੰਦੇ ਹਨ ਅਤੇ ਥੋੜ੍ਹੀ ਦੇਰ ਬਾਅਦ ਚਲੇ ਗਏ।


author

sunita

Content Editor

Related News