ਗਾਇਕ ਕਰਨ ਔਜਲਾ ਨੇ ਆਪਣੇ ਪਹਿਲੇ ਹਿੰਦੀ ਗੀਤ ਦਾ ਕੀਤਾ ਐਲਾਨ, ਸਾਂਝੀ ਕੀਤੀ ਪਹਿਲੀ ਝਲਕ

Monday, Sep 05, 2022 - 02:39 PM (IST)

ਗਾਇਕ ਕਰਨ ਔਜਲਾ ਨੇ ਆਪਣੇ ਪਹਿਲੇ ਹਿੰਦੀ ਗੀਤ ਦਾ ਕੀਤਾ ਐਲਾਨ, ਸਾਂਝੀ ਕੀਤੀ ਪਹਿਲੀ ਝਲਕ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਕਰਨ ਔਜਲਾ ਨੇ ਥੋੜ੍ਹੇ ਹੀ ਸਮੇਂ ਵਿਚ ਹੀ ਪੰਜਾਬੀ ਇੰਡਸਟਰੀ ਵਿਚ ਨਾਂ ਅਤੇ ਸ਼ੋਹਰਤ ਕਮਾਈ ਹੈ।  ਉਨ੍ਹਾਂ ਦਾ ਹਰ ਗੀਤ 100 ਮਿਲੀਅਨ ਯਾਨੀਕਿ 10 ਕਰੋੜ ਵਿਊਜ਼ ਤੋਂ ਪਾਰ ਜਾਂਦਾ ਹੈ। ਇਸ ਦੇ ਨਾਲ ਹੀ ਕਰਨ ਔਜਲਾ ਇੰਨੀਂ ਦਿਨੀਂ ਕਾਫ਼ੀ ਸੁਰਖੀਆਂ ਵਿਚ ਬਣੇ ਹੋਏ ਹਨ। ਦਰਅਸਲ, ਕਰਨ ਔਜਲਾ ਨੇ ਆਪਣੇ ਪਹਿਲੇ ਹਿੰਦੀ ਗੀਤ ਦਾ ਐਲਾਨ ਕੀਤਾ ਹੈ। ਇਹ ਗੀਤ 'ਲੌਟ ਆਨਾ' ਹੈ। ਇਹ ਕਰਨ ਔਜਲਾ ਦਾ ਪਹਿਲਾ ਹਿੰਦੀ ਗੀਤ ਹੈ, ਜਿਸ ਦਾ ਪੋਸਟਰ ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ। ਇਹ ਗੀਤ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਵਿਚ ਕਰਨ ਔਜਲਾ ਨਾਲ ਪ੍ਰਸਿੱਧ ਪੰਜਾਬੀ ਮਾਡਲ ਤਨੂ ਗਰੇਵਾਲ ਨਜ਼ਰ ਆਉਣ ਵਾਲੀ ਹੈ। ਇਸ ਗੀਤ ਵਿਚ ਦੋਵਾਂ ਦੇ ਵਿਚਾਲੇ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ।

PunjabKesari

ਦੱਸ ਦਈਏ ਕਿ ਹਾਲ ਹੀ ਵਿਚ ਗਾਇਕ ਕਰਨ ਔਜਲਾ ਨੇ ਆਪਣਾ ਨਵਾਂ ਪੰਜਾਬੀ ਗੀਤ 'ਸ਼ੀਸ਼ਾ' ਰਿਲੀਜ਼ ਕੀਤਾ ਸੀ, ਜਿਸ ਨੂੰ ਲੈ ਕੇ ਵਿਵਾਦ ਵੀ ਉੱਠਿਆ ਸੀ। ਇਸ ਤੋਂ ਬਾਅਦ ਮੀਡੀਆ ਵਿਚ ਇਹ ਖ਼ਬਰਾਂ ਆਈਆਂ ਕਿ ਉਨ੍ਹਾਂ ਦੇ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ-ਨਾਲ ਪਿਛਲੇ ਮਹੀਨੇ ਕਰਨ ਔਜਲਾ ਨੇ ਪ੍ਰੇਮਿਕਾ ਪਲਕ ਨਾਲ ਵਿਆਹ ਦਾ ਐਲਾਨ ਵੀ ਕੀਤਾ। ਉਸ ਤੋਂ ਬਾਅਦ ਹੀ ਪ੍ਰਸ਼ੰਸਕ ਉਨ੍ਹਾਂ ਦੇ ਦੁਲਹਾ ਬਣਨ ਦੀ ਬੇਸਵਰੀ ਨਾਲ ਉਡੀਕ ਕਰ ਰਹੇ ਹਨ। ਖ਼ਬਰਾਂ ਹਨ ਕਿ ਕਰਨ ਔਜਲਾ ਅਤੇ ਪਲਕ 3 ਫ਼ਰਵਰੀ 2023 ਨੂੰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ।

ਕਰਨ ਔਜਲਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਪਹਿਲੇ ਹਿੰਦੀ ਟਰੈਕ ਵਿਚ ਮਾਡਲ ਤਨੂ ਗਰੇਵਾਲ ਨਜ਼ਰ ਆਉਣ ਵਾਲੀ ਹੈ। ਪਹਿਲਾਂ ਵੀ ਇਨ੍ਹਾਂ ਦੋਵਾਂ ਦੀ ਜੋੜੀ 'ਚਿੱਟਾ ਕੁੜਤਾ' ਗੀਤ 'ਚ ਧਮਾਲਾਂ ਪਾ ਚੁੱਕੀ ਹੈ। ਇਹ ਗੀਤ ਸੁਪਰਹਿੱਟ ਹੋਇਆ ਸੀ। ਇਸ ਗੀਤ ਨੂੰ ਯੂਟਿਊਬ 'ਤੇ 262 ਮਿਲੀਅਨ ਯਾਨਿ 26 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਤਨੂ ਗਰੇਵਾਲ ਨੇ 'ਯਾਰ ਮੇਰਾ ਤਿਤਲੀਆਂ' ਵਰਗਾ ਫ਼ਿਲਮ ਨਾਲ ਫ਼ਿਲਮਾਂ 'ਚ ਐਂਟਰੀ ਕੀਤੀ ਹੈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News