ਗਾਇਕ ਕਰਨ ਔਜਲਾ ਦਾ ਪ੍ਰਸ਼ੰਸਕਾਂ ਲਈ ਖ਼ਾਸ ਸਰਪ੍ਰਾਈਜ਼, ਛਿੜੀ ਨੌਜਵਾਨਾਂ ''ਚ ਚਰਚਾ

Thursday, Mar 18, 2021 - 01:15 PM (IST)

ਗਾਇਕ ਕਰਨ ਔਜਲਾ ਦਾ ਪ੍ਰਸ਼ੰਸਕਾਂ ਲਈ ਖ਼ਾਸ ਸਰਪ੍ਰਾਈਜ਼, ਛਿੜੀ ਨੌਜਵਾਨਾਂ ''ਚ ਚਰਚਾ

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਕਰਨ ਔਜਲਾ ਹਮੇਸ਼ਾ ਹੀ ਆਪਣੇ ਗੀਤਾਂ ਕਾਰਨ ਨੌਜਵਾਨਾਂ 'ਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੇ ਗਾਣਿਆਂ ਦੀ ਉਡੀਕ ਹਰ ਪੰਜਾਬੀ ਨੌਜਵਾਨ ਨੂੰ ਬੇਸਬਰੀ ਨਾਲ ਹੁੰਦੀ ਹੈ। ਇਸੇ ਕਰਕੇ ਨੌਜਵਾਨਾਂ ਵੱਲੋਂ ਉਸ ਨੂੰ 'ਗੀਤਾਂ ਦੀ ਮਸ਼ੀਨ' ਦਾ ਨਾਂ ਦਿੱਤਾ ਹੋਇਆ ਹੈ। ਹੁਣ ਕਰਨ ਔਜਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖ਼ਬਰੀ ਹੈ ਕਿ ਉਹ ਆਪਣੀ ਐਲਬਮ ਦੀ ਤਿਆਰੀ 'ਚ ਲੱਗਿਆ ਹੋਇਆ ਹੈ।

PunjabKesari

ਦੱਸ ਦਈਏ ਕਿ ਕਰਨ ਔਜਲਾ ਦੀ ਹਾਲ ਹੀ 'ਚ ਮਿਊਜ਼ਿਕ ਲੇਬਲ ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼, ਕੰਪਨੀ ਦੇ ਡਾਇਰੈਕਟਰ, ਸਤਵਿੰਦਰ ਸਿੰਘ ਕੋਹਲੀ ਤੇ ਸੇਲਿਬ੍ਰਿਟੀ ਮੈਨੇਜਰ ਤਰਨ ਬਜਾਜ ਨਾਲ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ਤੋਂ ਇਹ ਵੀ ਪਤਾ ਲੱਗਾ ਹੈ ਕਿ ਕਰਨ ਔਜਲਾ ਆਪਣੇ ਪ੍ਰਸ਼ੰਸਕਾਂ ਲਈ ਨਵੀਂ ਐਲਬਮ ਲੈ ਕੇ ਆ ਰਿਹਾ ਹੈ। ਕਰਨ ਔਜਲਾ ਨੇ ਪਹਿਲਾਂ ਵੀ ਆਪਣੀ ਐਲਬਮ ਬਾਰੇ ਆਪਣੇ ਇੰਸਟਾਗ੍ਰਾਮ 'ਤੇ ਚਰਚਾ ਕੀਤੀ ਸੀ ਤੇ ਹੁਣ ਸਪੀਡ ਰਿਕਾਰਡਸ ਨਾਲ ਡੀਲ ਹੋ ਗਈ ਹੈ। ਗੀਤਾਂ ਦੀ ਮਸ਼ੀਨ ਕਰਨ ਔਜਲਾ ਨੇ ਐਲਬਮ ਦੀ ਪੂਰੀ ਤਿਆਰੀ ਖਿੱਚ ਲਈ ਹੈ ਯਾਨੀ ਕਿ ਗੀਤਾਂ ਦੀ ਮਸ਼ੀਨ ਹੁਣ ਬੈਕ-ਟੂ-ਬੈਕ ਫਾਇਰ ਕਰਨ ਲਈ ਤਿਆਰ ਹੈ।

 
 
 
 
 
 
 
 
 
 
 
 
 
 
 
 

A post shared by Satvinder Singh Kohli (@satvindersinghkohli)

ਦੱਸਣਯੋਗ ਹੈ ਕਿ ਇੰਡਸਟਰੀ 'ਚ ਕਰਨ ਔਜਲਾ ਦੀ ਚਰਚਾ ਅੱਜ ਕੱਲ੍ਹ ਹਰ ਪਾਸੇ ਹੈ। ਇਹ ਗਾਇਕ ਤੇ ਗੀਤਕਾਰ ਆਪਣੇ ਕਰੀਅਰ ਤੇ ਪੰਜਾਬੀ ਉਦਯੋਗ ਨੂੰ ਨਵੇਂ ਪੱਧਰ 'ਤੇ ਲੈ ਗਿਆ ਹੈ। ਕਰਨ ਔਜਲਾ ਨੂੰ ਸੁਪਰਹਿੱਟ ਟਰੈਕਸ ਲਈ ਜਾਣਿਆ ਜਾਂਦਾ ਹੈ।


author

sunita

Content Editor

Related News