ਗਾਇਕ ਕਾਕਾ ਦਾ ਹਮਸ਼ਕਲ ਆਇਆ ਸਾਹਮਣੇ, ਪਛਾਣਨਾ ਹੋਇਆ ਔਖਾ

03/11/2023 2:13:06 PM

ਜਲੰਧਰ (ਬਿਊਰੋ) : ਸੋਸ਼ਲ ਮੀਡੀਆ ਦੇ ਜ਼ਰੀਏ ਅਕਸਰ ਹੀ ਫ਼ਿਲਮੀ ਸਿਤਾਰਿਆਂ ਦੇ ਹਮਸ਼ਕਲ ਨਜ਼ਰ ਆਉਂਦੇ ਰਹਿੰਦੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਕਾਕਾ ਦਾ ਵੀ ਇੱਕ ਹਮਸ਼ਕਲ ਸਾਹਮਣੇ ਆਇਆ ਹੈ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ। ਉਸ ਦੀਆਂ ਵੀਡੀਓਜ਼ ਨੂੰ ਦੇਖ ਕੇ ਅਸਲੀ ਨਕਲੀ ਦੀ ਪਛਾਣ ਕਰਨੀ ਕਾਫ਼ੀ ਔਖੀ ਹੋ ਰਹੀ ਹੈ, ਕਿਉਂਕਿ ਉਸ ਦੀ ਸ਼ਕਲ ਕਾਕੇ ਨਾਲ ਕਾਫ਼ੀ ਮਿਲਦੀ ਜੁਲਦੀ ਹੈ। 

ਦੱਸ ਦਈਏ ਕਿ ਗਾਇਕਾ ਕਾਕਾ ਦੇ ਹਮਸ਼ਕਲ ਦਾ ਨਾਂ ਰਾਸ਼ਿਦ ਅਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਸ਼ਕਲ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਹ ਆਪਣੇ ਆਪ ਨੂੰ ਗਾਇਕ ਕਾਕਾ ਦਾ ਵੱਡਾ ਫੈਨ ਦੱਸਦਾ ਹੈ। ਇਸ ਨੇ ਸੋਸ਼ਲ ਮੀਡੀਆ 'ਤੇ ਵੀ ਆਪਣਾ ਨਾਂ ਕਾਕਾ ਪਾਕਿਸਤਾਨੀ ਰੱਖਿਆ ਹੋਇਆ ਹੈ।

ਦੱਸਣਯੋਗ ਹੈ ਕਿ ਗਾਇਕ ਕਾਕਾ ਨੇ ਆਪਣੇ ਹਮਸ਼ਕਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕਿਹਾ, "ਕਾਕਾ ਪਾਕਿਸਤਾਨੀ ਨੂੰ ਦੇਖ ਲਓ, ਕਦੇ ਲਾਲ ਸੂਟ ਵਾਲੀ ਨੂੰ ਆਫਿਸ ਲੈ ਕੇ ਜਾ ਰਿਹਾ, ਕਦੇ ਕਿਸੇ ਨੂੰ। ਇੰਨੀਂ ਕੁੜੀਆਂ ਤਾਂ ਮੇਰੇ 'ਤੇ ਵੀ ਨਹੀਂ ਮਰਦੀਆਂ। ਬਾਈ ਮੇਰੇ ਸਾਰੇ ਫਾਲੋਅਰਜ਼ ਨੂੰ ਬੇਨਤੀ ਹੈ ਕਿ ਮੇਰੇ ਡੁਪਲੀਕੇਟ ਤੇ ਫੈਨ ਪੇਜਿਜ਼ ਨੂੰ ਸਪੋਰਟ ਕਰਿਆ ਕਰੋ। ਮੈਨੂੰ ਖੁਸ਼ੀ ਹੁੰਦੀ, ਜਦੋਂ ਲਿਟਲ ਕਾਕੇ ਦੇ ਮੈਂ 2-3 ਲੱਖ ਫਾਲੋਅਰਜ਼ ਦੇਖਦਾ।"


ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News