ਪੰਜਾਬੀ ਗਾਇਕ ਜੱਸੀ ਸੋਹਲ ਦਾ ਨਵਾਂ ਗੀਤ ਹੋਇਆ ਰਿਲੀਜ਼

Monday, Feb 10, 2025 - 02:30 PM (IST)

ਪੰਜਾਬੀ ਗਾਇਕ ਜੱਸੀ ਸੋਹਲ ਦਾ ਨਵਾਂ ਗੀਤ ਹੋਇਆ ਰਿਲੀਜ਼

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਜੱਸੀ ਸੋਹਲ ਦੇ ਗੀਤ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਖ਼ਾਸ ਕਰ ਵਿਆਹਾਂ ’ਚ ਉਨ੍ਹਾਂ ਦਾ ਗੀਤ ‘ਸਾਧਣੀ’ ਖ਼ੂਬ ਚਲਾਇਆ ਜਾਂਦਾ ਹੈ। ਜੱਸੀ ਸੋਹਲ ਆਪਣੇ ਗੀਤਾਂ ਨਾਲ ਹਮੇਸ਼ਾ ਲੋਕਾਂ ਦਾ ਮਨੋਰੰਜਨ ਕਰਦੇ ਆਏ ਹਨ ਤੇ ਹੁਣ ਉਹ ਨਵੇਂ ਗੀਤ 'ਪਾਗਲਾ ਜਿਹਾ' ਕਰਕੇ ਸੁਰਖੀਆਂ 'ਚ ਬਣੇ ਹੋਏ ਹਨ। ਇਨ੍ਹਾਂ ਦਾ ਇਹ ਗੀਤ 9 ਫਰਵਰੀ ਨੂੰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 

ਜੱਸੀ ਸੋਹਲ ਵੱਲੋਂ ਆਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ 'ਚ ਪੇਸ਼ ਕੀਤੇ ਜਾ ਰਹੇ ਇਸ ਗੀਤ ਦਾ ਸੰਗੀਤ ਡੀਜੇ ਸਪਾਡੈਕਸ ਵੱਲੋਂ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਪ੍ਰਭਾਵੀ ਸੰਗੀਤ ਪੱਧਰ ਅਧੀਨ ਸੰਯੋਜਿਤ ਕੀਤੇ ਗਏ ਇਸ ਗੀਤ ਦੇ ਬੋਲ ਮੌਨੇਵਾਲਾ ਨੇ ਰਚੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਗੀਤਾਂ ਦੀ ਸਿਰਜਣਾ ਕਰ ਚੁੱਕੇ ਹਨ। ਦੇਸੀ ਅਤੇ ਆਧੁਨਿਕ ਸੰਗੀਤ ਦੀ ਸੁਮੇਲਤਾ ਅਧੀਨ ਵਜ਼ੂਦ 'ਚ ਲਿਆਂਦੇ ਗਏ ਇਸ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ, ਜਿਸ ਦੀ ਨਿਰਦੇਸ਼ਨਾਂ ਸੰਤ ਸਿੰਘ ਦੁਆਰਾ ਕੀਤੀ ਗਈ ਹੈ, ਜਿਨ੍ਹਾਂ ਦੀ ਕ੍ਰਿਏਟਿਵ ਟੀਮ ਅਨੁਸਾਰ ਉੱਚ ਪੱਧਰੀ ਤਕਨੀਕੀ ਮਾਪਦੰਢਾਂ ਅਧੀਨ ਫਿਲਮਾਏ ਗਏ ਇਸ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਅਤੇ ਅਦਾਕਾਰਾ ਅਮਨਜੋਤ ਕੌਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿਨ੍ਹਾਂ ਦੁਆਰਾ ਜੱਸੀ ਸੋਹਲ ਨਾਲ ਖੂਬਸੂਰਤ ਫੀਚਰਿੰਗ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਇਨ੍ਹਾਂ Youtubers ਦੀਆਂ ਵਧੀਆਂ ਮੁਸ਼ਕਲਾਂ, ਮਾਮਲਾ ਪੁੱਜਿਆ ਪੁਲਸ ਸਟੇਸ਼ਨ

ਰੋਮਾਂਟਿਕ ਤਾਣੇ ਬਾਣੇ ਅਤੇ ਮਨ ਨੂੰ ਛੂਹ ਲੈਣ ਵਾਲੇ ਸ਼ਬਦਾਂ ਅਧੀਨ ਬੁਣੇ ਗਏ ਇਸ ਸਦਾ ਬਹਾਰ ਗਾਣੇ ਦੇ ਸਿਰਜਨਾਤਮਕ ਕਰਤਾ ਆਈਕੋਨ ਮੀਡੀਆ ਹਨ, ਜਿਨ੍ਹਾਂ ਵੱਲੋਂ ਬਹੁਤ ਹੀ ਵੱਡੇ ਉਪਰ ਇਸ ਗੀਤ ਨੂੰ ਆਡਿਓ ਅਤੇ ਮਿਊਜ਼ਿਕ ਵੀਡੀਓ ਰੂਪ 'ਚ ਲਾਂਚ ਕੀਤਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News