ਜੱਸ ਬਾਜਵਾ ਨੇ ਦੁਆਵਾਂ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਦੱਸਿਆ ਕਿਵੇਂ ਹੋਇਆ ਇਹ ਭਿਆਨਕ ਸੜਕ ਹਾਦਸਾ

Thursday, Oct 08, 2020 - 01:38 PM (IST)

ਜੱਸ ਬਾਜਵਾ ਨੇ ਦੁਆਵਾਂ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਦੱਸਿਆ ਕਿਵੇਂ ਹੋਇਆ ਇਹ ਭਿਆਨਕ ਸੜਕ ਹਾਦਸਾ

ਜਲੰਧਰ (ਬਿਊਰੋ) - ਬੀਤੇ ਦਿਨੀਂ ਪੰਜਾਬ ਦੇ ਪ੍ਰਸਿੱਧ ਗਾਇਕ ਜੱਸ ਬਾਜਵਾ ਨਾਲ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਉਹ ਵਾਲ-ਵਾਲ ਬਚੇ ਸਨ। ਹਾਲ ਹੀ ਵਿਚ ਜੱਸ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਦੀ ਬਦੌਲਤ ਉਨ੍ਹਾਂ ਦੀ ਜਾਨ ਬਚੀ। ਜੱਸ ਬਾਜਵਾ ਨੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ, 'ਕੱਲ ਰਾਤ ਅਸੀਂ ਤਲਵੰਡੀ ਸਾਬੋ ਰਿਫਾਈਨਰੀ ਆਲੇ ਧਰਨੇ ਤੋਂ ਵਾਪਸ ਆ ਰਹੇ ਸੀ, ਜਿਸ ਦੌਰਾਨ ਅਚਾਨਕ ਸਾਡੀ ਕਾਰ ਦਾ ਐਕਸੀਡੈਂਟ ਹੋ ਗਿਆ। ਇਸ ਦੌਰਾਨ ਮੇਰੇ ਨਾਲ ਮੇਰੇ ਦੋਸਤ ਵੀ ਸਨ। ਵਾਹਿਗੁਰੂ ਦੀ ਮਹਿਰ ਤੇ ਤੁਹਾਡੇ ਪਿਆਰ ਅਤੇ ਦੁਆਵਾਂ ਸਦਕਾ ਮੇਰਾ ਤੇ ਮੇਰੇ ਦੋਸਤਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੱਲ ਰਾਤ ਤੋਂ ਹੀ ਮੈਨੂੰ ਤੁਹਾਡੇ ਸਭ ਚਾਹੁਣ ਵਾਲਿਆਂ ਦੇ ਲਗਾਤਾਰ, ਮੇਰਾ ਹਾਲ ਪੁੱਛਣ ਲਈ ਫੋਨ, ਮੈਸੇਜ ਆ ਰਹੇ ਹਨ। ਪਹਿਲਾ ਤਂ ਮੈਂ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਮੈਂ ਨਾਲ ਹੀ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਠੀਕ ਹਾਂ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ।'
#ਪੰਜਾਬ ਦੀ ਕਿਸਾਨੀ ਤੇ ਜਵਾਨੀ ਜ਼ਿੰਦਾਬਾਦ
#ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ।

PunjabKesari
 ਕਿਵੇਂ ਹੋਇਆ ਇਹ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਜੱਸ ਬਾਜਵਾ ਹਰਿਆਣਾ 'ਚ ਧਰਨਾ ਲਾਉਣ ਤੋਂ ਬਾਅਦ ਆਪਣੀ ਕਾਰ ਰਾਹੀਂ ਚੰਡੀਗੜ੍ਹ ਆ ਰਹੇ ਸਨ। ਇਹ ਹਾਦਸਾ ਕਾਫ਼ੀ ਭਿਆਨਕ ਸੀ, ਜਿਸ 'ਚ ਜੱਸ ਬਾਜਵਾ ਦੀ ਕਾਰ ਅਗਲਾ ਹਿੱਸਾ ਕਾਫ਼ੀ ਨੁਕਸਾਨਿਆ ਗਿਆ। ਹਾਲਾਂਕਿ ਜੱਸ ਬਾਜਵਾ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਗੱਡੀ ਜੱਸ ਬਾਜਵਾ ਦਾ ਡਰਾਈਵਰ ਚਲਾ ਰਿਹਾ ਸੀ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੜਕ ਉੱਤੇ ਅਚਾਨਕ ਅਵਾਰਾ ਪਾਸ਼ੂ ਕਾਰ ਅੱਗੇ ਆ ਗਿਆ, ਜਿਸ ਨੂੰ ਬਚਾਉਂਦੇ-ਬਚਾਉਂਦੇ ਉਨ੍ਹਾਂ ਦੀ ਕਾਰ ਸਾਹਮਣੇ ਆ ਰਹੇ ਟਰੱਕ ਨਾਲ ਜਾ ਟਕਰਾਈ। 
 

 
 
 
 
 
 
 
 
 
 
 
 
 
 

Thode peyar te duawaan lyi Thoda sab da dilo dhanwaad 🙏🏻

A post shared by Jass Bajwa (ਜੱਸਾ ਜੱਟ) (@officialjassbajwa) on Oct 7, 2020 at 10:48am PDT


author

sunita

Content Editor

Related News