ਗਾਇਕ ਗੈਰੀ ਸੰਧੂ ਨੂੰ ਭੁਲਾ ਕੇ ਜ਼ਿੰਦਗੀ ''ਚ ਅੱਗੇ ਵਧੀ ਜੈਸਮੀਨ ਸੈਂਡਲਾਸ, ਵੀਡੀਓ ਸਾਂਝੀ ਕਰ ਆਖੀ ਇਹ ਗੱਲ

Saturday, Feb 11, 2023 - 01:47 PM (IST)

ਗਾਇਕ ਗੈਰੀ ਸੰਧੂ ਨੂੰ ਭੁਲਾ ਕੇ ਜ਼ਿੰਦਗੀ ''ਚ ਅੱਗੇ ਵਧੀ ਜੈਸਮੀਨ ਸੈਂਡਲਾਸ, ਵੀਡੀਓ ਸਾਂਝੀ ਕਰ ਆਖੀ ਇਹ ਗੱਲ

 ਜਲੰਧਰ (ਬਿਊਰੋ) : 'ਗੁਲਾਬੀ ਕੁਈਨ' ਦੇ ਨਾਂ ਨਾਲ ਮਸ਼ਹੂਰ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਜੈਸਮੀਨ ਸੈਂਡਲਾਸ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਜੈਸਮੀਨ ਨੇ ਆਪਣੇ ਨਵੇਂ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਕਾਫੀ ਜ਼ਿਆਦਾ ਭਾਰ ਘਟਾ ਲਿਆ ਹੈ ਅਤੇ ਉਸ ਦਾ ਇਹ ਨਵਾਂ ਲੁੱਕ ਫੈਨਜ਼ ਦਾ ਦਿਲ ਜਿੱਤ ਰਿਹਾ ਹੈ। 

PunjabKesari

ਦੱਸ ਦਈਏ ਕਿ ਹਾਲ ਹੀ 'ਚ ਜੈਸਮੀਨ ਸੈਂਡਲਾਸ ਨੇ ਇੱਕ ਹੋਰ ਵੀਡੀਓ ਇੰਸਟਾ 'ਤੇ ਸਾਂਝਾ ਕੀਤਾ ਹੈ, ਜਿਸ 'ਚ ਉਸ ਨੇ ਦੱਸਿਆ ਕਿ ਉਹ ਆਪਣੇ ਅਤੀਤ ਨੂੰ ਭੁਲਾ ਕੇ ਅੱਗੇ ਵਧ ਗਈ ਹੈ। ਇਸ ਵੀਡੀਓ 'ਚ ਜੈਸਮੀਨ ਸੈਂਡਲਾਸ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਸ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਵਾਹਿਗੁਰੂ। ਟੁੱਟਿਆ ਦਿਲ ਜੁੜ ਗਿਆ। ਆਪਣੇ ਅਤੀਤ ਲਈ ਮੈਂ ਧੰਨਵਾਦੀ ਹਾਂ। ਹੁਣ ਮੈਂ ਆਪਣੀ ਜ਼ਿੰਦਗੀ 'ਚ ਖੁਸ਼ੀਆਂ ਦਾ ਸਵਾਗਤ ਕਰਦੀ ਹਾਂ। ਧੰਨਵਾਦ ਸਾਰਿਆਂ ਦਾ ਮੈਨੂੰ ਪਿਆਰ ਦੇਣ ਲਈ। ਮੈਂ ਇਸ ਨੂੰ ਮਹਿਸੂਸ ਕਰ ਸਕਦੀ ਹਾਂ। ਇਹ ਮੇਰੇ ਚਿਹਰੇ 'ਤੇ ਨਜ਼ਰ ਆ ਰਿਹਾ ਹੈ।' 

ਦੱਸਣਯੋਗ ਹੈ ਕਿ ਜੈਸਮੀਨ ਸੈਂਡਲਾਸ ਤੇ ਗੈਰੀ ਸੰਧੂ ਆਪਸ 'ਚ ਇਕ-ਦੂਜੇ ਦੇ ਕਾਫ਼ੀ ਨੇੜੇ ਸਨ ਪਰ ਕਿਸੇ ਕਾਰਨ ਇਨ੍ਹਾਂ ਦੋਵਾਂ ਦਾ ਬਰੇਕਅੱਪ ਹੋ ਗਿਆ ਸੀ। ਇਸ ਤੋਂ ਬਾਅਦ ਜੈਸਮੀਨ ਇੰਨੀਂ ਜ਼ਿਆਦਾ ਟੁੱਟ ਗਈ ਕਿ ਉਸ ਨੂੰ ਵਾਪਸੀ ਕਰਨ 'ਚ 5 ਸਾਲ ਲੱਗ ਗਏ। ਗੈਰੀ ਸੰਧੂ ਨਾਲ ਬਰੇਕਅੱਪ ਤੋਂ ਬਾਅਦ ਜੈਸਮੀਨ ਪੰਜਾਬ ਛੱਡ ਕੇ ਮੁੰਬਈ ਜਾ ਵੱਸੀ ਸੀ ਪਰ ਹੁਣ ਇੰਝ ਲੱਗਦਾ ਹੈ ਕਿ ਜੈਸਮੀਨ ਸਭ ਕੁਝ ਭੁਲਾ ਕੇ ਅੱਗੇ ਵਧ ਗਈ ਹੈ। ਜੈਸਮੀਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੀ ਟੌਪ ਫੀਮੇਲ ਗਾਇਕਾ ਹੈ। ਉਸ ਦਾ ਹਾਲ ਹੀ 'ਚ ਗਿੱਪੀ ਗਰੇਵਾਲ ਨਾਲ ਗੀਤ 'ਜ਼ਹਿਰੀ ਵੇ' ਰਿਲੀਜ਼ ਹੋਇਆ ਹੈ। ਇਹ ਗੀਤ ਪੰਜਾਬੀ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਹੈ, ਜੋ 8 ਮਾਰਚ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News