ਗਾਇਕਾ ਜੈਸਮੀਨ ਸੈਂਡਲਾਸ 6 ਸਾਲ ਬਾਅਦ ਪਰਤੀ ਪੰਜਾਬ, ਆਉਂਦੇ ਹੀ ਦੱਸਿਆ ਕਾਲਾ ਸੱਚ, ਗੈਰੀ ਸੰਧੂ ''ਤੇ ਕੱਸਿਆ ਤੰਜ

Tuesday, Nov 01, 2022 - 10:55 AM (IST)

ਗਾਇਕਾ ਜੈਸਮੀਨ ਸੈਂਡਲਾਸ 6 ਸਾਲ ਬਾਅਦ ਪਰਤੀ ਪੰਜਾਬ, ਆਉਂਦੇ ਹੀ ਦੱਸਿਆ ਕਾਲਾ ਸੱਚ, ਗੈਰੀ ਸੰਧੂ ''ਤੇ ਕੱਸਿਆ ਤੰਜ

ਜਲੰਧਰ (ਬਿਊਰੋ) : ਮਸ਼ਹੂਰ ਗਾਇਕਾ ਜੈਸਮੀਨ ਸੈਂਡਲਾਸ 6 ਸਾਲ ਬਾਅਦ ਪੰਜਾਬ ਪਰਤੀ ਹੈ। ਇਸ ਦੌਰਾਨ ਜੈਸਮੀਨ ਨੇ ਸੋਸ਼ਲ ਮੀਡੀਆ 'ਤੇ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲੰਬਾ ਚੌੜਾ ਨੋਟ ਵੀ ਲਿਖਿਆ ਹੈ। ਜੈਸਮੀਨ ਦੀ ਇਸ ਪੋਸਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਕਿਉਂਕਿ ਪੰਜਾਬ ਆਉਂਦੇ ਹੀ ਉਸ ਨੇ ਪਹਿਲੀ ਪੋਸਟ ਸ਼ੇਅਰ ਕਰ ਪੰਜਾਬੀ ਗਾਇਕ ਗੈਰੀ ਸੰਧੂ 'ਤੇ ਤਿੱਖੇ ਤੰਜ ਕੱਸੇ ਹਨ। ਇਹੀ ਨਹੀਂ ਆਪਣੇ ਲੰਬੇ ਚੌੜੇ ਨੋਟ 'ਚ ਜੈਸਮੀਨ ਨੇ ਗੈਰੀ ਸੰਧੂ 'ਤੇ ਕਾਫ਼ੀ ਗੰਭੀਰ ਇਲਜ਼ਾਮ ਲਗਾਏ ਹਨ।
ਜੈਸਮੀਨ ਸੈਂਡਲਾਸ ਨੇ ਲਿਖਿਆ, "ਮੇਰਾ ਜਨਮ ਇੱਥੇ ਹੋਇਆ। ਜਦੋਂ ਮੈਂ ਪੰਜਾਬ ਆਉਂਦੀ ਹਾਂ ਤਾਂ ਇੰਝ ਲੱਗਦਾ ਹੈ ਕਿ ਮੇਰੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇੱਥੇ ਆ ਕੇ ਮੈਂ ਜੋ ਮਹਿਸੂਸ ਕਰਦੀ ਹਾਂ, ਉਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਿਲ ਹੈ। ਜੇਕਰ ਮੈਂ ਇਸ ਚੀਜ਼ ਦਾ ਜ਼ਿਕਰ ਕਰਨ ਲੱਗਾਂ ਤਾਂ ਇੱਕ ਜ਼ਮਾਨਾ ਬੀਤ ਜਾਵੇਗਾ। ਮੈਨੂੰ ਨਹੀਂ ਪਤਾ ਕਿਉਂ ਪਰ ਇੱਥੇ 6 ਸਾਲਾਂ ਬਾਅਦ ਆ ਕੇ ਮੇਰੀਆਂ ਅੱਖਾਂ `ਚ ਹੰਝੂ ਹਨ। ਇਸ ਫੀਲਿੰਗ ਦੇ ਕਈ ਕਾਰਨ ਹੋ ਸਕਦੇ ਹਨ।"

ਜੈਸਮਿਨ ਨੇ ਅੱਗੇ ਲਿਖਿਆ, "ਮੈਨੂੰ ਯਾਦ ਹੈ ਮੈਂ ਸਾਲ 2016 'ਚ ਜਦੋਂ ਪੰਜਾਬ ਆਈ ਸੀ ਤਾਂ ਮੇਰੀ ਸ਼ੋਹਰਤ ਉਸ ਸਮੇਂ ਮੇਰੇ ਲਈ ਨਵੀਂ ਸੀ। ਉਹ ਸਮਾਂ ਮੇਰੇ ਲਈ ਆਪਣੇ ਆਪ ਨੂੰ ਸਥਾਪਤ ਕਰਨ ਦਾ ਸੀ। ਹੁਣ 6 ਸਾਲਾਂ ਬਾਅਦ ਮੈਂ ਸੋਚਦੀ ਹਾਂ ਕਿ ਮੈਂ ਕਿੰਨੀ ਪਾਗਲ ਸੀ, ਸੁਫ਼ਨਿਆਂ ਦੀ ਦੁਨੀਆ 'ਚ ਜਿਊਂਦੀ ਸੀ। ਅੱਖਾਂ ਤੋਂ ਪੱਟੀ ਉਦੋਂ ਉੱਤਰੀ ਜਦੋਂ ਮੇਰੇ ਆਲੇ ਦੁਆਲੇ ਦੇ ਲੋਕ ਮੈਨੂੰ ਛੱਡ ਕੇ ਚਲੇ ਗਏ। ਮੇਰੇ ਲਈ ਸਭ ਕੁੱਝ ਜਿਵੇਂ ਖ਼ਤਮ ਹੋ ਗਿਆ ਸੀ। ਮੇਰਾ ਦਿਲ ਦੁਖ ਰਿਹਾ ਸੀ। ਮੇਰੇ ਕੋਲ ਕਿਸੇ ਨੂੰ ਦੇਣ ਲਈ ਕੁੱਝ ਬਚਿਆ ਨਹੀਂ ਤੇ ਘਟੀਆ ਲੋਕ ਮੈਨੂੰ ਛੱਡ ਗਏ ਸਨ। ਬਹੁਤ ਹੀ ਕਾਲਾ ਸੱਚ ਹੈ ਨਾ? ਮੈਂ ਹੁਣ ਹਮੇਸ਼ਾ ਪਾਜ਼ੇਟਿਵ ਰਹਿਣ ਦੀ ਕੋਸ਼ਿਸ਼ ਕਰਦੀ ਹਾਂ ਪਰ ਮੈਨੂੰ ਲੱਗਦਾ ਹੈ ਕਿ ਮੈਨੂੰ ਮੇਰੀ ਜ਼ਿੰਦਗੀ ਦਾ ਹਰ ਸੱਚ ਤੁਹਾਡੇ ਨਾਲ ਸਾਂਝਾ ਕਰਨਾ ਚਾਹੀਦਾ ਹੈ ਕਿਉਂਕਿ ਮੈਂ ਹਮੇਸ਼ਾ ਹੀ ਖੁਸ਼ ਨਹੀਂ ਰਹਿੰਦੀ ਤਾਂ ਹਮੇਸ਼ਾ ਸੋਸ਼ਲ ਮੀਡੀਆ 'ਤੇ ਖੁਸ਼ ਹੋਣ ਵਾਲੀਆਂ ਪੋਸਟਾਂ ਸ਼ੇਅਰ ਨਹੀਂ ਕਰਨਾ ਚਾਹੁੰਦੀ।" ਇਸ ਦੇ ਨਾਲ ਹੀ ਜੈਸਮੀਨ ਨੇ ਕਿਹਾ ਕਿ ''ਇਸ ਵਾਰ ਪੰਜਾਬ ਆ ਕੇ ਉਹ ਬਹੁਤ ਹੀ ਖੁਸ਼ ਤੇ ਪੌਜ਼ਟਿਵ ਮਹਿਸੂਸ ਕਰ ਰਹੀ ਹੈ। ਉਹ 6 ਸਾਲਾਂ ਬਾਅਦ ਪੰਜਾਬ ਦੀ ਧਰਤੀ 'ਤੇ ਆਈ ਹੈ। ਇਸ ਵਾਰ ਮੇਰੇ 'ਤੇ ਪਰਮਾਤਮਾ ਦਾ ਹੱਥ ਹੈ। ਮੈਂ ਪਰਮਾਤਮਾ ਦਾ ਆਸਰਾ ਲੈ ਕੇ ਪਰਤੀ ਹਾਂ। ਵਾਹਿਗੁਰੂ।"

PunjabKesari

ਦੱਸਣਯੋਗ ਹੈ ਕਿ ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਇੱਕ-ਦੂਜੇ ਨੂੰ ਪਿਆਰ ਕਰਦੇ ਸਨ ਪਰ ਇਨ੍ਹਾਂ ਦੋਵਾਂ ਦਾ ਰਿਸ਼ਤਾ ਜ਼ਿਆਦਾ ਲੰਬਾ ਨਹੀਂ ਚੱਲ ਸਕਿਆ। ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ। ਇਸ ਤੋਂ ਬਾਅਦ ਜੈਸਮੀਨ ਨੇ ਕਦੇ ਪੰਜਾਬ ਵੱਲ ਨਹੀਂ ਦੇਖਿਆ। ਉਹ ਮੁੰਬਈ 'ਚ ਰਹਿ ਰਹੀ ਸੀ ਪਰ ਕਾਫ਼ੀ ਸਮੇਂ ਪਹਿਲਾਂ ਜੈਸਮੀਨ ਸੈਂਡਲਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕਿਹਾ ਸੀ ਕਿ ਉਹ ਜਲਦ ਪੰਜਾਬ ਆਵੇਗੀ।

PunjabKesari
  
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News