ਜੱਗੀ ਖਰੌੜ ਦੇ ਘਰ ਖ਼ੁਸ਼ੀਆਂ ਨੇ ਦਿੱਤੀ ਦਸਤਕ, ਗੁਰੂ ਘਰ ਜਾ ਕੇ ਕੀਤਾ ''ਵਾਹਿਗੁਰੂ ਜੀ'' ਦਾ ਸ਼ੁਕਰਾਨਾ

Monday, Nov 02, 2020 - 09:36 AM (IST)

ਜੱਗੀ ਖਰੌੜ ਦੇ ਘਰ ਖ਼ੁਸ਼ੀਆਂ ਨੇ ਦਿੱਤੀ ਦਸਤਕ, ਗੁਰੂ ਘਰ ਜਾ ਕੇ ਕੀਤਾ ''ਵਾਹਿਗੁਰੂ ਜੀ'' ਦਾ ਸ਼ੁਕਰਾਨਾ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਜੱਗੀ ਖਰੌੜ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ 'ਚ ਇਕ ਵੱਡੀ ਖੁਸ਼ੀ ਆਈ ਹੈ। ਆਪਣੀ ਮਿਹਨਤ ਦੇ ਸਦਕੇ ਜੱਗੀ ਖਰੌੜ ਨੇ ਨਵੀਂ ਕਾਰ ਲੈ ਲਈ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਨਵੀਂ ਕਾਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, '#Black_Beauty ਪਿਆਰੇ ਪਰਮਾਤਮਾ ਤੁਹਾਡਾ ਧੰਨਵਾਦ ਸਭ ਕੁਝ ਦੇਣ ਦੇ ਲਈ।' ਉਨ੍ਹਾਂ ਨੇ ਅੱਗੇ ਲਿਖਦੇ ਹੋਏ ਆਪਣੇ ਮਾਤਾ-ਪਿਤਾ ਤੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ। 

PunjabKesari
ਦੱਸ ਦਈਏ ਕਿ ਤਸਵੀਰਾਂ 'ਚ ਜੱਗੀ ਖਰੌੜ ਆਪਣੀ ਮਾਂ ਅਤੇ ਨਵੀਂ ਕਾਰ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਗੁਰਦੁਆਰਾ ਸਾਹਿਬ ਮੱਥਾ ਵੀ ਟੇਕਿਆ। ਪ੍ਰਸ਼ੰਸਕ ਉਨ੍ਹਾਂ ਨੂੰ ਨਵੀਂ ਗੱਡੀ ਦੀਆਂ ਮੁਬਾਰਕਾਂ ਦੇ ਰਹੇ ਹਨ।

 
 
 
 
 
 
 
 
 
 
 
 
 
 

#Black_Beauty 🚙 Dear #God Thank you 🙏🏻 for everything.. Today I am #Grateful, #Thankful and truly #Blessed . Thank you Mom Dad . #Enjoying my #New_ride 🤞❤️❤️❤️ WMK👏❤️❤️ #Jaggikharoud

A post shared by jaggi Kharoud Official🇮🇳 (@jaggikharoud37) on Oct 30, 2020 at 1:41am PDT

ਜੇ ਗੱਲ ਕਰੀਏ ਜੱਗੀ ਖਰੌੜ ਦੇ ਵਰਕ ਫਰੰਟ ਦੀ ਤਾਂ ਉਹ 'ਵਿਆਹ ਕਰਤਾ', 'ਬੈਕ ਟੂ ਚੰਡੀਗੜ੍ਹ', 'ਪਿੰਡਾਂ ਵਾਲੀ ਮੱਤ', 'ਤੀਰ ਤੁੱਕਾ' ਵਰਗੇ ਕਈ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਗੀਤਾਂ 'ਚ ਮਾਡਲਿੰਗ ਵੀ ਕਰ ਚੁੱਕੇ ਹਨ।

 
 
 
 
 
 
 
 
 
 
 
 
 
 

Wmk👏

A post shared by jaggi Kharoud Official🇮🇳 (@jaggikharoud37) on Nov 1, 2020 at 12:32pm PST

ਜੱਗੀ ਖਰੌੜ ਆਪਣੀ ਨਵੀਂ ਕਾਰ ਨਾਲ ਪੋਜ਼ ਦਿੰਦੇ ਹੋਏ।

 
 
 
 
 
 
 
 
 
 
 
 
 
 

ਮਿਹਨਤ ਮੇਰੀ 💪🏻💪🏻 ਰਹਿਮਤ ਤੇਰੀ 🙏🏻। #With_The_Black_Beauty 🚗. Wmk👏👏👏 #jaggikharoud

A post shared by jaggi Kharoud Official🇮🇳 (@jaggikharoud37) on Nov 1, 2020 at 12:40am PDT


author

sunita

Content Editor

Related News