ਗਾਇਕ ਗੁਰਨਾਮ ਭੁੱਲਰ ਨੇ ਬਿਆਨ ਕੀਤੀ ਆਪਣੀ ਮਿਹਨਤ ਤੇ ਸੰਘਰਸ਼ ਦੀ ਕਹਾਣੀ

Saturday, Oct 30, 2021 - 12:26 PM (IST)

ਗਾਇਕ ਗੁਰਨਾਮ ਭੁੱਲਰ ਨੇ ਬਿਆਨ ਕੀਤੀ ਆਪਣੀ ਮਿਹਨਤ ਤੇ ਸੰਘਰਸ਼ ਦੀ ਕਹਾਣੀ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ (Gurnam Bhullar) ਜੋ ਕਿ ਆਪਣੀ ਨਵੀਂ ਆਉਣ ਵਾਲੀ ਫ਼ਿਲਮ 'ਫੁੱਫੜ ਜੀ' ਨੂੰ ਲੈ ਕੇ ਕਾਫ਼ੀ ਉਤਸੁਕ ਹਨ। ਹਾਲ ਹੀ 'ਚ ਉਹ ਆਪਣੀ ਆਉਣ ਵਾਲੀ ਫ਼ਿਲਮ 'ਫੁੱਫੜ ਜੀ' ਦਾ ਟਰੇਲਰ ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਏ ਹਨ। ਉਨ੍ਹਾਂ ਦੀ ਇਸ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਜਿਹੇ 'ਚ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਇੱਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ।

PunjabKesari

ਦਰਅਸਲ, ਗੁਰਨਾਮ ਭੁੱਲਰ ਨੇ ਸਾਲ 2014 ਦੀ ਇੱਕ ਤਸਵੀਰ ਅਤੇ 2021 ਦੀ ਇੱਕ ਤਸਵੀਰ ਦਾ ਕੋਲਾਜ ਬਣਾ ਕੇ ਪੋਸਟ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ, ''ਇਬਾਦਤ ਕਰ ਇਬਾਦਤ ਕਰਨ ਨਾਲ ਗੱਲ ਬਣਦੀ ਏ। ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ..ਇਹ ਸਭ ਕਿਰਪਾ ਸਤਿਗੁਰ ਦੀ .... 🙏🏻ਧੰਨਵਾਦ @nikhilkamboj10 brother @theindianbodycoach for helping me and guiding me।'' ਪ੍ਰਸ਼ੰਸਕਾਂ ਕੁਮੈਂਟ ਕਰਕੇ ਆਪੋ-ਆਪਣੀ ਪ੍ਰਤੀ ਕਿਰਿਆ ਦੇ ਰਹੇ ਹਨ। ਹਰ ਕੋਈ ਗੁਰਨਾਮ ਭੁੱਲਰ ਦੀ ਕੀਤੀ ਮਿਹਨਤ ਦੀ ਸ਼ਲਾਘਾ ਕਰ ਰਿਹਾ ਹੈ।

PunjabKesari

ਦੱਸਣਯੋਗ ਹੈ ਕਿ ਗੁਰਨਾਮ ਭੁੱਲਰ ਦੀਆਂ ਦੋਵੇਂ ਹੀ ਤਸਵੀਰਾਂ 'ਚ ਉਨ੍ਹਾਂ ਦਾ ਕਿਊਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ 'ਚ ਕਾਫ਼ੀ ਸਰਗਰਮ ਹਨ। ਅਖੀਰਲੀ ਵਾਰ ਉਹ 'ਸੁਰਖੀ ਬਿੰਦੀ' 'ਚ ਨਜ਼ਰ ਆਏ ਸਨ। ਆਉਣ ਵਾਲੇ ਸਮੇਂ 'ਚ ਉਹ 'ਲੇਖ', 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ', 'ਕੋਕਾ' ਅਤੇ ਕਈ ਹੋਰ ਫ਼ਿਲਮਾਂ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

ਨੋਟ - ਇਸ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News