ਗਾਇਕ ਗੁਰਦਾਸ ਮਾਨ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ
Wednesday, Jul 17, 2024 - 04:14 PM (IST)
ਚੰਡੀਗੜ੍ਹ : ਪੰਜਾਬ ਅਤੇ ਪੰਜਾਬੀਅਤ ਦਾ ਮਾਣ ਮੰਨੇ ਜਾਂਦੇ ਅਜ਼ੀਮ ਗਾਇਕ ਗੁਰਦਾਸ ਮਾਨ ਅਪਣੇ ਨਵੇਂ ਅਮਰੀਕਾ ਟੂਰ ਲਈ ਤਿਆਰ ਹਨ, ਜੋ ਉਥੋਂ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਣ ਜਾ ਰਹੇ ਕਈ ਗ੍ਰੈਂਡ ਸ਼ੋਅਜ ਦਾ ਹਿੱਸਾ ਬਣਨਗੇ। 'ਅੱਖੀਆਂ ਉਡੀਕਦੀਆਂ' ਟਾਈਟਲ ਅਧੀਨ ਆਯੋਜਿਤ ਕੀਤੀ ਜਾ ਰਹੀ ਇਸ ਸ਼ੋਅਜ ਲੜੀ ਦੀ ਸ਼ੁਰੂਆਤ 5 ਅਕਤੂਬਰ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਅਤੇ ਆਲੀਸ਼ਾਨ ਸ਼ਹਿਰ ਨਿਊਯਾਰਕ ਤੋਂ ਹੋਵੇਗੀ, ਜਿੱਥੋਂ ਦੇ ਗੋਲਡਨ ਆਡੀਟੋਰੀਅਮ ਵਿਖੇ ਹੋਣ ਵਾਲੇ ਮੇਘਾ ਸ਼ੋਅ ਨਾਲ ਇਸ ਟੂਰ ਦਾ ਰਸਮੀ ਅਤੇ ਸ਼ਾਨਦਾਰ ਆਗਾਜ਼ ਕੀਤਾ ਜਾਵੇਗਾ। ਉਪਰੰਤ ਅਗਲੇ ਪੜਾਵਾਂ ਅਧੀਨ 6 ਅਕਤੂਬਰ ਨੂੰ ਇਸੇਮਨ ਸੈਂਟਰ (ਡਲਾਸ), 12 ਨੂੰ ਬੇਕਰਜ਼ਫੀਲਡ, 19 ਨੂੰ (ਸਟੋਕਟੋਨ), 20 ਨੂੰ (ਸਲੇਮ) 26 ਨੂੰ (ਸੈਨਜੌਂਸ) ਅਤੇ 27 ਜੁਲਾਈ ਨੂੰ (ਸਿਆਟਲ) ਵਿਖੇ ਇੰਨ੍ਹਾਂ ਲਾਈਵ ਕੰਸਰਟ ਦਾ ਆਯੋਜਨ ਵੱਡੇ ਪੱਧਰ ਉੱਪਰ ਹੋਵੇਗਾ, ਜਿਸ ਲਈ ਪ੍ਰਬੰਧਕ ਟੀਮਾਂ ਵੱਲੋਂ ਸਾਰੀਆਂ ਤਿਆਰੀਆਂ ਨੂੰ ਤੇਜ਼ੀ ਨਾਲ ਸੰਪੂਰਨ ਕੀਤੇ ਜਾਣ ਦੀ ਕਵਾਇਦ ਤੇਜ਼ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਰੈਪਰ Drake ਦੇ ਘਰ ਵੜ ਗਿਆ ਹੜ੍ਹ ਦਾ ਪਾਣੀ, Toronto ਵਾਲੇ ਘਰ ਦਾ ਕੁਝ ਅਜਿਹਾ ਹੋਇਆ ਹਾਲ
ਸਾਲ 1980 ਵਿਚ ਡੀਡੀ ਨੈਸ਼ਨਲ ਵੱਲੋਂ ਪੇਸ਼ ਕੀਤੇ ਗਏ ਗਾਣੇ "ਦਿਲ ਦਾ ਮਮਲਾ ਹੈ" ਨਾਲ ਹਿੰਦੀ ਸੰਗੀਤ ਜਗਤ ਵਿਚ ਆਮਦ ਕਰਨ ਵਾਲੇ ਇਹ ਅਜ਼ੀਮ ਓ ਤਰੀਨ ਗਾਇਕ ਹਾਲੀਆ ਸਮੇਂ ਦੇ ਕੁਝ ਗਾਇਕੀ ਅਤੇ ਸਿਨੇਮਾ ਠਹਿਰਾਵ ਬਾਅਦ ਇੱਕ ਵਾਰ ਮੁੜ ਕਾਫ਼ੀ ਸਰਗਰਮ ਹੁੰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਵੱਲੋਂ ਅਪਣਾ ਨਵਾਂ ਗਾਣਾ ਵੀ ਜਲਦ ਸੰਗੀਤਕ ਮਾਰਕੀਟ ਵਿਚ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦੇ ਸੰਗੀਤਕ ਵੀਡੀਓ ਦਾ ਫਿਲਮਾਂਕਣ ਵੀ ਆਖਰੀ ਛੋਹਾਂ ਵੱਲ ਵੱਧ ਰਿਹਾ ਹੈ।
ਮੂਲ ਰੂਪ ਵਿਚ ਮਾਲਵਾ ਦੇ ਸਰਹੱਦੀ ਕਸਬੇ ਗਿੱਦੜਬਾਹਾਂ ਨਾਲ ਸੰਬੰਧਤ ਇਹ ਆਹਲਾ ਦਰਜਾ ਫਨਕਾਰ ਪੰਜਾਬੀ ਮਿਊਜ਼ਿਕ ਅਤੇ ਸਿਨੇਮਾ ਇੰਡਸਟਰੀ ਵਿਚ 4 ਦਹਾਕਿਆਂ ਤੋਂ ਵੀ ਵੱਧ ਦਾ ਪੈਂਡਾ ਸਫ਼ਲਤਾਪੂਰਵਕ ਕਰ ਚੁੱਕੇ ਹਨ ਅਤੇ ਹੈਰਾਨੀਜਨਕ ਇਹ ਵੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਦੀ ਨਯਾਬ ਗਾਇਨ ਸ਼ੈਲੀ ਦਾ ਜਲਵਾ ਪੰਜਾਬ ਤੋਂ ਲੈ ਸੱਤ ਸੁਮੰਦਰ ਪਾਰ ਤੱਕ ਕਾਇਮ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।