ਗਿੱਪੀ ਗਰੇਵਾਲ ਤੇ ਰਵਨੀਤ ਦਾ ਛੋਟਾ ਨਵਾਬ ਗੁਰਬਾਜ਼ ਆਇਆ ਚਰਚਾ ''ਚ, ਮਾਸੂਮੀਅਤ ਵੇਖ ਆਵੇਗਾ ਪਿਆਰ (ਤਸਵੀਰਾਂ)

Tuesday, Apr 25, 2023 - 11:17 AM (IST)

ਗਿੱਪੀ ਗਰੇਵਾਲ ਤੇ ਰਵਨੀਤ ਦਾ ਛੋਟਾ ਨਵਾਬ ਗੁਰਬਾਜ਼ ਆਇਆ ਚਰਚਾ ''ਚ, ਮਾਸੂਮੀਅਤ ਵੇਖ ਆਵੇਗਾ ਪਿਆਰ (ਤਸਵੀਰਾਂ)

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਕਸਰ ਆਪਣੇ ਪਰਿਵਾਰ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਛੋਟੇ ਪੁੱਤਰ ਗੁਰਬਾਜ਼ ਸਿੰਘ ਗਰੇਵਾਲ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜੋ ਕਾਫ਼ੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇੰਨੀਂ ਦਿਨੀਂ ਗੁਰਬਾਜ਼ ਦੀ ਪਿਓ ਗਿੱਪੀ ਗਰੇਵਾਲ ਨਾਲ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਦਾ ਚਰਚਾ ਹਰ ਪਾਸੇ ਵੇਖਣ ਨੂੰ ਮਿਲ ਰਹੀ ਹੈ। ਇਸ ਵੀਡੀਓ 'ਚ ਗੁਰਬਾਜ਼ ਆਪਣੇ ਪਿਤਾ ਗਿੱਪੀ ਗਰੇਵਾਲ ਨਾਲ ਸਮੁੰਦਰੀ ਜਹਾਜ਼ 'ਚ ਸੈਰ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਪਿਓ-ਪੁੱਤ ਨੇ ਖੂਬ ਮਸਤੀ ਕੀਤੀ।

PunjabKesari

ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੀ ਬੈਕਗਰਾਊਂਡ 'ਚ ਪੰਜਾਬੀ ਫ਼ਿਲਮ 'ਕਲੀ ਜੋਟਾ' ਦਾ ਗੀਤ 'ਰੁਤਬਾ' ਚੱਲਦਾ ਸੁਣਿਆ ਜਾ ਸਕਦਾ ਹੈ। 

PunjabKesari

ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਪੁੱਤਰ ਗੁਰਬਾਜ਼ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਜੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਰਵਨੀਤ ਗਰੇਵਾਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਆਪਣੇ ਪਰਿਵਾਰ ਨਾਲ ਆਪਣੀਆਂ ਤਸਵੀਰਾਂ ਸਾਂਜੀਆਂ ਕਰਦੀ ਰਹਿੰਦੀ ਹੈ।

PunjabKesari

ਦੱਸਣਯੋਗ ਹੈ ਕਿ ਇੰਨੀਂ ਦਿਨੀਂ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫ਼ਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ।

PunjabKesari

ਇਸ ਫ਼ਿਲਮ 'ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਹ ਫ਼ਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


author

sunita

Content Editor

Related News