ਆਸਟ੍ਰੇਲੀਆਂ ਟੂਰ ਲਈ ਤਿਆਰ ਜੀ ਖ਼ਾਨ, ਗ੍ਰੈਂਡ ਸ਼ੋਅਜ਼ ਦਾ ਬਣਨਗੇ ਹਿੱਸਾ
Monday, Oct 07, 2024 - 05:20 PM (IST)
ਚੰਡੀਗੜ੍ਹ : ਸੂਫੀਆਨਾ ਅਤੇ ਲੋਕ ਗਾਇਕੀ ਨੂੰ ਹੁਲਾਰਾ ਦੇਣ 'ਚ ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕ ਜੀ ਖ਼ਾਨ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜੋ ਜਲਦ ਹੀ ਆਸਟ੍ਰੇਲੀਆਂ ਦਾ ਵਿਸ਼ੇਸ਼ ਦੌਰਾ ਕਰਨ ਜਾ ਰਹੇ ਹਨ, ਜਿਸ ਦੌਰਾਨ ਕਈ ਗ੍ਰੈਂਡ ਸ਼ੋਅਜ਼ ਦਾ ਉਹ ਹਿੱਸਾ ਬਣਨਗੇ। 'ਰੂਹਾਨੀ ਤਾਰਾ ਰਿਕਾਰਡਜ਼' ਅਤੇ 'ਪਿਓਰ ਬਲਿਸ ਹੋਮਜ਼' ਵੱਲੋਂ ਵੱਡੇ ਪੱਧਰ 'ਤੇ ਆਯੋਜਿਤ ਕੀਤੇ ਜਾਣ ਵਾਲੇ ਉਕਤ ਸ਼ੋਅਜ਼ ਲੜੀ ਦੀ ਸ਼ੁਰੂਆਤ ਦਸੰਬਰ 24 'ਚ ਹੋਵੇਗੀ, ਜੋ ਜਨਵਰੀ 2025 ਤੱਕ ਜਾਰੀ ਰਹੇਗੀ। ਇਸ ਦੌਰਾਨ ਆਸਟ੍ਰੇਲੀਆਂ ਦੇ ਮੈਲਬੋਰਨ, ਸਿਡਨੀ ਸਮੇਤ ਇੱਥੋਂ ਦੇ ਕਈ ਸ਼ਹਿਰਾਂ 'ਚ ਜੀ ਖ਼ਾਨ ਲਾਈਵ ਕੰਸਰਟ ਕਰਨਗੇ, ਜਿਨ੍ਹਾਂ 'ਚ ਵੱਡੀ ਤਾਦਾਦ 'ਚ ਦਰਸ਼ਕਾਂ ਦੇ ਸ਼ਮੂਲੀਅਤ ਕਰਨ ਦੀ ਸੰਭਾਵਨਾ ਸੰਬੰਧਤ ਪ੍ਰਬੰਧਕਾਂ ਵੱਲੋਂ ਪ੍ਰਗਟਾਈ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ
ਹਾਲ ਹੀ 'ਚ ਜਾਰੀ ਕੀਤੇ ਅਪਣੇ ਕਈ ਮਿਆਰੀ ਗਾਣਿਆਂ ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਰਹੇ ਹਨ ਇਹ ਹੋਣਹਾਰ ਗਾਇਕ, ਜੋ ਕਮਰਸ਼ਿਅਲ ਦੇ ਨਾਲ-ਨਾਲ ਹੁਣ ਧਾਰਮਿਕ ਗਾਇਕੀ ਦੇ ਖੇਤਰ 'ਚ ਵੀ ਅਪਣੀਆਂ ਪੈੜ੍ਹਾਂ ਹੋਰ ਮਜ਼ਬੂਤ ਕਰਦੇ ਜਾ ਰਹੇ ਹਨ, ਜਿਸ ਦਾ ਇਜ਼ਹਾਰ ਅਤੇ ਅਹਿਸਾਸ ਉਨ੍ਹਾਂ ਦਾ ਸਾਹਮਣੇ ਆਉਣ ਜਾ ਰਿਹਾ ਸ਼ਬਦ 'ਪ੍ਰੇਮ ਦੀਆਂ ਡੋਰੀਆਂ' ਵੀ ਕਰਵਾਉਣ ਜਾ ਰਿਹਾ ਹੈ, ਜੋ 10 ਅਕਤੂਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ
ਪੰਜਾਬੀ ਗਾਇਕੀ ਦੇ ਨਾਲ-ਨਾਲ ਫ਼ਿਲਮ ਸੰਗੀਤ ਦੇ ਖੇਤਰ 'ਚ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਹਨ ਗਾਇਕ ਜੀ ਖਾਨ, ਜਿੰਨ੍ਹਾਂ ਵੱਲੋਂ ਪਲੇ ਬੈਕ ਕੀਤੇ ਗਏ ਗੀਤ ਆਉਣ ਵਾਲੀਆਂ ਕਈ ਪੰਜਾਬੀ ਫ਼ਿਲਮਾਂ 'ਚ ਸੁਣਨ ਨੂੰ ਮਿਲਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ