ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ

06/18/2024 2:32:37 PM

ਜਲੰਧਰ (ਬਿਊਰੋ) - ਗਲੋਬਲ ਆਈਕਨ ਸਟਾਰ ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਵਰਲਡ ਫੇਮਸ  Jimmy Fallon ਦੇ ਸ਼ੋਅ 'ਚ ਪਹੁੰਚੇ, ਜਿਥੇ ਉਨ੍ਹਾਂ ਨੇ ਆਪਣੀਆਂ ਚੁਲਬੁਲੀਆਂ ਗੱਲਾਂ ਨਾਲ ਸ਼ੋਅ 'ਚ ਰੌਣਕਾਂ ਲਾਈਆਂ। ਇਸ ਦੌਰਾਨ ਦੋਸਾਂਝਾਵਾਲੇ ਨੇ ਗੋਰਿਆਂ ਨੂੰ ਆਪਣਾ ਦੀਵਾਨਾ ਬਣਾ ਲਿਆ।

ਇਸ ਦੀਆਂ ਕੁਝ ਵੀਡੀਓਜ਼ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਕ ਵੀਡੀਓ 'ਚ ਦਿਲਜੀਤ ਜਿੰਮੀ ਨੂੰ ਪੰਜਾਬੀ ਸਿਖਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵੀਡੀਓਜ਼ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਸ਼ੋਅ 'ਚ ਪਹੁੰਚੇ ਦਿਲਜੀਤ ਦੋਸਾਂਝ ਨੇ ਗੀਤ ਗਾ ਕੇ ਖ਼ੂਬ ਰੌਣਕਾਂ ਲਈ। ਜਦੋਂ ਦਿਲਜੀਤ ਦੋਸਾਂਝ ਸ਼ੋਅ 'ਚ ਪਹੁੰਚੇ ਤਾਂ ਜਿੰਮੀ ਨੇ ਦੋਵੇਂ ਹੱਥ ਜੋੜ ਕੇ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਕੀਤੀ ਅਤੇ ਕਿਹਾ- ਪੰਜਾਬੀ ਆ ਗਏ ਓਏ। 

PunjabKesari

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਲਗਭਗ 10 ਸਾਲਾਂ ਤਕ ਗਾਇਕੀ ਕਰਨ ਤੋਂ ਬਾਅਦ ਖੁਦ ਨੂੰ ਅਦਾਕਾਰੀ ’ਚ ਪਰਖਣ ਦਾ ਫ਼ੈਸਲਾ ਕੀਤਾ।

PunjabKesari

ਸਾਲ 2010 ’ਚ ਆਈ ਫ਼ਿਲਮ ‘ਮੇਲ ਕਰਾਦੇ ਰੱਬਾ’ ’ਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਦਿਲਜੀਤ ਨੇ ਸਾਲ 2011 ’ਚ ਦੋ ਫ਼ਿਲਮਾਂ ਕੀਤੀਆਂ, ਜਿਨ੍ਹਾਂ ਦੇ ਨਾਂ ਸਨ ‘ਲਾਇਨ ਆਫ ਪੰਜਾਬ’ ਤੇ ‘ਜਿਨ੍ਹੇ ਮੇਰਾ ਦਿਲ ਲੁੱਟਿਆ’ ਪਰ ਦਿਲਜੀਤ ਨੂੰ ਸਭ ਤੋਂ ਵੱਧ ਪ੍ਰਸਿੱਧੀ 2012 ’ਚ ਆਈ ਫ਼ਿਲਮ ‘ਜੱਟ ਐਂਡ ਜੁਲੀਅਟ’ ਨਾਲ ਮਿਲੀ।

PunjabKesari

ਇਸ ਤੋਂ ਬਾਅਦ ਦਿਲਜੀਤ ਦੀ ਫ਼ਿਲਮਾਂ ’ਚ ਗੁੱਡੀ ਇੰਝ ਚੜ੍ਹੀ ਕੇ ਮੁੜ ਕੇ ਦਿਲਜੀਤ ਨੇ ਪਿੱਛੇ ਨਹੀਂ ਦੇਖਿਆ। ਪੰਜਾਬ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 10 ਫ਼ਿਲਮਾਂ ’ਚ ਦਿਲਜੀਤ ਦੀਆਂ ਫ਼ਿਲਮਾਂ ਸ਼ਾਮਲ ਹਨ।

PunjabKesari


sunita

Content Editor

Related News