ਦਿਲਜੀਤ ਦੋਸਾਂਝ ਕਾਰਨ ਹਮੇਸ਼ਾ ਸਹਿਮੇ ਰਹਿੰਦੇ ਨੇ ਕਰਨ ਜੌਹਰ, ਸਤਾਉਂਦੈ ਸਿਰਫ਼ ਇਸ ਗੱਲ ਦਾ ਡਰ

Monday, Aug 09, 2021 - 04:49 PM (IST)

ਦਿਲਜੀਤ ਦੋਸਾਂਝ ਕਾਰਨ ਹਮੇਸ਼ਾ ਸਹਿਮੇ ਰਹਿੰਦੇ ਨੇ ਕਰਨ ਜੌਹਰ, ਸਤਾਉਂਦੈ ਸਿਰਫ਼ ਇਸ ਗੱਲ ਦਾ ਡਰ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ  ਦਿਲਜੀਤ ਦੋਸਾਂਝ ਨੇ ਸੰਗੀਤ ਖ਼ੇਤਰ ਦੇ ਨਾਲ-ਨਾਲ (Diljit Dosanjh) ਬਾਲੀਵੁੱਡ 'ਚ ਵੀ ਆਪਣਾ ਲੋਹਾ ਮਨਵਾ ਚੁੱਕੇ ਹਨ। ਕੀ ਤੁਸੀਂ ਜਾਣਦੇ ਹੋ ਕਿ ਫੈਸ਼ਨ ਦੇ ਮਾਮਲੇ 'ਚ ਵੀ ਦਿਲਜੀਤ ਦੋਸਾਂਝ ਦਾ ਕੋਈ ਮੁਕਾਬਲਾ ਨਹੀਂ, ਜਿਸ ਦਾ ਖੁਲਾਸਾ ਕਰਨ ਜੌਹਰ (Karan Johar ) ਨੇ ਇੱਕ ਇੰਟਰਵਿਊ 'ਚ ਕੀਤਾ ਸੀ। ਕਰਨ ਜੌਹਰ ਖ਼ੁਦ ਵੀ ਇੱਕ ਬਿਹਤਰੀਨ ਫ਼ਿਲਮਸਾਜ, ਐਂਕਰ ਤੇ ਡਾਇਰੈਕਟਰ ਹਨ ਪਰ ਇਸ ਦੇ ਨਾਲ ਹੀ ਉਹ ਫੈਸ਼ਨ ਦੇ ਮਾਮਲੇ 'ਚ ਵੀ ਹਰ ਇੱਕ ਨੂੰ ਟੱਕਰ ਦਿੰਦੇ ਹਨ। ਇਸ ਦਾ ਅੰਦਾਜ਼ਾ ਉਨ੍ਹਾਂ ਦੇ ਡਿਜ਼ਾਈਨਰ ਕੱਪੜਿਆਂ ਤੋਂ ਲਗਾਇਆ ਜਾ ਸਕਦਾ ਹੈ।

PunjabKesari

ਦੱਸ ਦਈਏ ਕਿ ਕਰਨ ਜੌਹਰ ਹਮੇਸ਼ਾ ਮਹਿੰਗੇ ਬਰੈਂਡ ਦੇ ਕੱਪੜਿਆਂ 'ਚ ਦਿਖਾਈ ਦਿੰਦੇ ਹਨ ਪਰ ਇਸ ਮਾਮਲੇ 'ਚ ਹੁਣ ਉਹ ਕੁਝ ਡਰਨ ਲੱਗੇ ਹਨ ਕਿਉਂਕਿ ਕੱਪੜਿਆਂ ਦੇ ਮਾਮਲੇ 'ਚ ਉਨ੍ਹਾਂ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਟੱਕਰ ਦੇ ਰਹੇ ਹਨ।

PunjabKesari

ਕਰਨ ਜੌਹਰ ਮੁਤਾਬਿਕ ''ਉਹ ਹਮੇਸ਼ਾ ਨਵੇਂ ਕੱਪੜੇ ਸੰਭਾਲ ਕੇ ਰੱਖਦੇ ਹਨ ਤਾਂ ਜੋ ਉਹ ਇਨ੍ਹਾਂ ਕੱਪੜਿਆਂ ਨੂੰ ਕਿਸੇ ਖ਼ਾਸ ਮੌਕੇ ਜਾਂ ਫਿਰ ਫੰਗਸ਼ਨ ਤੇ ਪਾ ਸਕਣ ਪਰ ਉਨ੍ਹਾਂ ਦਾ ਉਦੋਂ ਦਿਲ ਟੁੱਟ ਜਾਂਦਾ ਹੈ ਜਦੋਂ ਦਿਲਜੀਤ ਦੋਸਾਂਝ ਉਸੇ ਤਰ੍ਹਾਂ ਦੇ ਕੱਪੜਿਆਂ 'ਚ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੰਦਾ ਹੈ।''

PunjabKesari

ਦੱਸ ਦਈਏ ਕਿ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਐਲਬਮ 'Moon Child Era' ਦੀ ਤਿਆਰੀਆਂ 'ਚ ਲੱਗੇ ਹੋਏ ਹਨ। ਇਸ ਐਲਬਮ ਦੇ ਗਾਣਿਆਂ ਦਾ ਸ਼ੂਟ ਅਮਰੀਕਾ ਵਿਚ ਚੱਲ ਰਿਹਾ ਹੈ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪਿਛਲੇ ਕੁਝ ਸਮੇ ਤੋਂ ਅਮਰੀਕਾ ਵਿਚ ਹੀ ਸਮਾਂ ਬਤਾ ਰਹੇ ਹਨ, ਜਿੱਥੋਂ ਉਹ ਆਪਣਾ ਸਾਰਾ ਮਿਊਜ਼ਿਕ ਦਾ ਕੰਮ ਕਰ ਕਰ ਰਹੇ ਹਨ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਐਲਬਮ 'Moon Child Era' ਦਾ ਇੰਤਜ਼ਾਰ ਉਨ੍ਹਾਂ ਦੇ ਫੈਨਸ ਬੇਸਬਰੀ ਨਾਲ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਇਸ ਐਲਬਮ 'ਚ ਪੰਜਾਬ ਦੇ ਕਈ ਗੀਤਕਾਰਾਂ ਦੇ ਗਾਣੇ ਹੋਣਗੇ। ਖ਼ਾਸ ਗੱਲ ਇਹ ਹੈ ਕਿ ਇਸੀ ਮਹੀਨੇ 9 ਅਗਸਤ ਨੂੰ ਗਿੱਪੀ ਗਰੇਵਾਲ ਦੀ ਐਲਬਮ 'Limited Edition' ਵੀ ਰਿਲੀਜ਼ ਹੋ ਰਹੀ ਹੈ। ਦਿਲਜੀਤ ਤੇ ਗਿੱਪੀ ਦਾ ਕਲੇਸ਼ ਹਮੇਸ਼ਾ ਤੋਂ ਮਸ਼ਹੂਰ ਰਿਹਾ ਹੈ। ਦਿਲਜੀਤ ਦੋਸਾਂਝ ਦੀ ਐਲਬਮ 'GOAT' ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ, ਜਿਸ ਨੇ ਕਿ 'BillBoard' ਚਾਰਟਸ ਵਿਚ ਵੀ ਆਪਣੀ ਥਾਂ ਬਣਾਈ ਸੀ।

PunjabKesari


author

sunita

Content Editor

Related News