ਗਾਇਕ ਬਲਕਾਰ ਸਿੱਧੂ ਦੀ ਧੀ ਬੱਝੀ ਵਿਆਹ ਦੇ ਬੰਧਨ ''ਚ, ਪੰਜਾਬੀ ਕਲਾਕਾਰਾਂ ਨੇ ਲਾਈਆਂ ਰੌਣਕਾਂ (ਵੀਡੀਓ)

02/05/2024 1:58:31 PM

ਐਂਟਰਟੇਨਮੈਂਟ ਡੈਸਕ - ਇੰਨੀਂ ਦਿਨੀਂ ਪੰਜਾਬੀ ਇੰਡਸਟਰੀ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹਾਲ ਹੀ 'ਚ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬੀ ਗਾਇਕ ਬਲਕਾਰ ਸਿੱਧੂ  ਦੀ ਧੀ ਵੀ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਜੀ ਹਾਂ, ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦਾ ਇੱਕ ਵੀਡੀਓ ਗਾਇਕ ਹਰਭਜਨ ਸ਼ੇਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ, ਜਿਸ ਨਾਲ ਉਨ੍ਹਾਂ ਨੇ ਨਵ-ਵਿਆਹੀ ਜੋੜੀ ਨੂੰ ਵਧਾਈਆਂ ਦਿੱਤੀਆਂ ਹਨ। 

PunjabKesari

ਦੱਸ ਦਈਏ ਕਿ ਗਾਇਕ ਹਰਭਜਨ ਸ਼ੇਰਾ ਨੇ ਬਲਕਾਰ ਸਿੱਧੂ ਨੂੰ ਟੈਗ ਕਰਦੇ ਹੋਏ ਲਿਖਿਆ, ‘ਲੱਖ ਖੁਸ਼ੀਆ ਪਾਤਸ਼ਾਹੀਆਂ ਜੇ ਸਤਿਗੁਰ ਨਦਿਰ ਕਰੇ ।।ਮੇਰੇ ਭਰਾ ਸਰਦਾਰ ਬਲਕਾਰ ਸਿੰਘ ਸਿੱਧੂ ਦੀ ਧੀ ਤੇ ਮੇਰੀ ਭਤੀਜੀ ਦੇ ਵਿਆਹ 'ਚ ਸ਼ਾਮਲ ਹੋਏ ਤੇ ਪਰਿਵਾਰ ਨਾਲ ਖੁਸ਼ੀਆ ਸਾਂਝੀਆਂ ਕੀਤੀਆਂ।

PunjabKesari

ਮੇਰੀ ਪ੍ਰਮਾਤਮਾ ਅੱਗੇ ਦੁਆ ਹੈ ਕੇ ਇਸ ਖੂਬਸੂਰਤ ਜੋੜੀ ਨੂੰ ਸਦਾ ਖੁਸ਼ ਰੱਖੇ ਅਬਾਦ ਰੱਖੇ। ਦੋਹਾਂ ਪਰਿਵਾਰਾਂ ਨੂੰ ਲੱਖ-ਲੱਖ ਮੁਬਾਰਕਬਾਦ'। ਜਿਵੇਂ ਹੀ ਗਾਇਕ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। 

ਦੱਸਣਯੋਗ ਹੈ ਕਿ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਇਸ ਵਿਆਹ ‘ਚ ਸ਼ਿਰਕਤ ਕੀਤੀ, ਜਿਸ ‘ਚ ਜਸਬੀਰ ਜੱਸੀ, ਗੀਤਾ ਜ਼ੈਲਦਾਰ, ਹਰਭਜਨ ਸ਼ੇਰਾ ਸਣੇ ਕਈ ਸਿਤਾਰੇ ਮੌਜੂਦ ਰਹੇ। ਬਲਕਾਰ ਸਿੱਧੂ ਨੇ ਆਪਣੀ ਧੀ ਦੇ ਵਿਆਹ ‘ਚ ਕਈ ਗੀਤ ਵੀ ਗਾਏ।

PunjabKesari

ਬਲਕਾਰ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ 'ਚ 'ਮਾਝੇ ਦੀਏ ਮੋਮਬੱਤੀਏ', 'ਜਦੋਂ ਮੈਨੂੰ ਪਿਆਰ ਨਾਲ ਜਾਨ ਜਾਨ ਕਹਿੰਨਾ ਏਂ', 'ਏਨਾ ਤੈਨੂੰ ਪਿਆਰ ਕਰਾਂ', 'ਵਿਆਹ', 'ਦੌਲਤਾਂ', 'ਚੁਬਾਰੇ ਵਾਲੀ ਬਾਰੀ' ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ। ਅੱਜ ਕੱਲ੍ਹ ਉਹ ਸਿਆਸਤ ‘ਚ ਸਰਗਰਮ ਹਨ ।

PunjabKesari

PunjabKesari

PunjabKesari
 


sunita

Content Editor

Related News