ਗਾਇਕ ਬੀ ਪਰਾਕ ਦੀਆਂ ਅੱਖਾਂ ਹੋਈਆਂ ਨਮ, ਪਿਤਾ ਨੂੰ ਯਾਦ ਕਰ ਲਿਖੀ ਭਾਵੁਕ ਪੋਸਟ

Thursday, Dec 28, 2023 - 12:46 PM (IST)

ਗਾਇਕ ਬੀ ਪਰਾਕ ਦੀਆਂ ਅੱਖਾਂ ਹੋਈਆਂ ਨਮ, ਪਿਤਾ ਨੂੰ ਯਾਦ ਕਰ ਲਿਖੀ ਭਾਵੁਕ ਪੋਸਟ

ਐਂਟਰਟੇਨਮੈਂਟ ਡੈਸਕ – ਪ੍ਰਸਿੱਧ ਗਾਇਕ ਬੀ ਪਰਾਕ ਆਪਣੀ ਦਮਦਾਰ ਗਾਇਕੀ ਨਾਲ ਪੰਜਾਬੀ ਸੰਗੀਤ ਜਗਤ 'ਚ ਹੀ ਨਹੀਂ ਸਗੋਂ ਬਾਲੀਵੁੱਡ 'ਚ ਖ਼ਾਸ ਮੁਕਾਮ ਹਾਸਲ ਕਰ ਲਿਆ ਹੈ। ਹੁਣ ਤੁਸੀਂ ਅਕਰਸ ਹੀ ਬਾਲੀਵੁੱਡ ਫ਼ਿਲਮਾਂ 'ਚ ਬੀ ਪਰਾਕ ਦੇ ਗੀਤ ਸੁਣਦੇ ਹੋ। ਉਥੇ ਹੀ ਗਾਇਕ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਇਕ ਭਾਵੁਕ ਪੋਸਟ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਦਿਲ ਦਾ ਦਰਦ ਵੀ ਬਿਆਨ ਕੀਤਾ ਹੈ। ਗਾਇਕ ਨੇ ਆਪਣੀ ਪੋਸਟ 'ਚ ਲਿਖਿਆ ਹੈ, ''ਕਾਸ਼ ਇਸ ਗੀਤ ਦੀਆਂ ਲਾਈਨਾਂ ਮੈਂ ਤੁਹਾਨੂੰ ਸੁਣਾ ਸਕਦਾ ਪਰ ਮੈਂ ਜਾਣਦਾ ਹਾਂ ਕਿ ਤੁਸੀਂ ਜਿੱਥੇ ਵੀ ਹੋਵੋਗੇ ਤੁਸੀਂ ਇਸ ਨੂੰ ਜ਼ਰੂਰ ਸੁਣ ਰਹੇ ਹੋਵੋਗੇ। ਆਈ ਮਿਸ ਯੂ ਡੈਡੀ 🤍🕊️ ਤੁਹਾਨੂੰ ਗਏ 2 ਸਾਲ ਹੋ ਗਏ ਹਨ ਹਮੇਸ਼ਾ ਸਾਡੇ 'ਤੇ ਆਪਣਾ ਆਸ਼ੀਰਵਾਦ ਬਣਾਏ ਰੱਖਣਾ 🙏🙏।" ਇਸ ਪੋਸਟ 'ਚ ਉਨ੍ਹਾਂ ਨੇ 'ਐਨੀਮਲ' ਫ਼ਿਲਮ ਦੇ ਗੀਤ 'ਅਗਰ ਤੁਝੇ ਕੁਛ ਹੋ ਗਿਆ ਤੋ ਸਾਰੀ ਦੁਨੀਆ ਜਲਾ ਦੇਂਗੇ' ਦੇ ਬਾਰੇ ਵੀ ਗੱਲ ਕੀਤੀ। ਇਹ ਗੀਤ ਫ਼ਿਲਮ 'ਚ ਅਨਿਲ ਕਪੂਰ ਤੇ ਰਣਬੀਰ ਕਪੂਰ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਜੋ ਕਿ ਇੱਕ ਪੁੱਤ ਤੇ ਪਿਤਾ ਦੇ ਰਿਸ਼ਤੇ ਨੂੰ ਦਰਸਾਉਂਦਾ ਹੈ। ਦੱਸ ਦਈਏ ਕਿ ਬੀ ਪਰਾਕ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

 ਇਨ੍ਹੀਂ ਦਿਨੀ ਬੀ ਪਰਾਕ ਭਗਤੀ ਰਸ 'ਚ ਵੀ ਡੁੱਬੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਅਕਸਰ ਪੂਜਾ ਪਾਠ ਤੇ ਕੀਰਤਨ 'ਚ ਹਿੱਸਾ ਲੈਂਦੇ ਵੇਖਿਆ ਜਾਂਦਾ ਹੈ। ਕੁਝ ਦਿਨ ਪਹਿਲਾਂ ਹੀ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਲੈ ਕੇ ਉਹ ਸੁਰਖੀਆਂ 'ਚ ਛਾ ਗਏ ਸਨ। ਦਰਅਸਲ, ਬੀ ਪਰਾਕ ਨੇ ਆਪਣੀ ਪਤਨੀ ਮੀਰਾ ਬਚਨ ਨਾਲ ਦੂਜੀ ਵਾਰ ਵਿਆਹ ਕਰਵਾਇਆ ਸੀ। ਦਰਅਸਲ, ਇਸ ਜੋੜੇ ਨੇ ਪੂਜਾ ਲਈ ਕੋਈ ਵਿਧੀ ਕੀਤੀ ਸੀ, ਜਿਸ ਦੇ ਤਹਿਤ ਇਨ੍ਹਾਂ ਨੇ ਅਗਨੀ ਦੇ ਆਲੇ ਦੁਆਲੇ ਸੱਤ ਫੇਰੇ ਲਏ ਸਨ। ਬੀ ਪਰਾਕ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੋਮਾਂਟਿਕ ਕੈਪਸ਼ਨ 'ਚ ਲਿਖਿਆ ਸੀ, 'ਤੁਮ ਕਿਆ ਮਿਲੇ ਮੀਰੂ...'।

ਦੱਸ ਦਈਏ ਕਿ ਬੀ ਪਰਾਕ ਦੀ ਫੈਨ ਫਾਲੋਇੰਗ ਕਰੋੜਾਂ ’ਚ ਹੈ। ਬੀ ਪਰਾਕ ਦੇ ਗੀਤਾਂ ਨੂੰ ਲੋਕਾਂ ਵਲੋਂ ਇੰਨਾ ਪਿਆਰ ਮਿਲਦਾ ਹੈ ਕਿ ਉਹ ਕਈ-ਕਈ ਦਿਨਾਂ ਤੇ ਮਹੀਨਿਆਂ ਤਕ ਚਰਚਾ ’ਚ ਰਹਿੰਦੇ ਹਨ। ਬੀ ਪਰਾਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਸ਼ੁਰੂਆਤ ਬਤੌਰ ਮਿਊਜ਼ਿਕ ਡਾਇਰੈਕਟਰ ਕੀਤੀ ਸੀ ਪਰ ਅੱਜ ਪੂਰੀ ਇੰਡਸਟਰੀ ਬੀ ਪਰਾਕ ਨੂੰ ਬੈਸਟ ਮਿਊਜ਼ਿਕ ਡਾਇਰੈਕਟਰ, ਬੈਸਟ ਸਿੰਗਰ, ਬੈਸਟ ਪ੍ਰਫੌਰਮਰ ਤੇ ਬੈਸਟ ਕੰਪੋਜ਼ਰ ਤੋਂ ਘਟ ਨਹੀਂ ਮੰਨਦੀ। ਬੀ ਪਰਾਕ ਦਾ ਗਾਇਆ ਇੱਕੋ ਗੀਤ ਹੀ ਇੰਨਾ ਹਿੱਟ ਹੋਇਆ ਕਿ ਬੀ ਪਰਾਕ ਦਾ ਕਰੀਅਰ ਬਾਲੀਵੁੱਡ ਤਕ ਪਹੁੰਚ ਗਿਆ। ਸ਼ਇਦ ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਬੀ ਪਰਾਕ ਦਾ ਗੀਤ 'ਮਨ ਭਰਿਆ' ਨਾ ਸੁਣਿਆ ਹੋਇਆ ਹੋਵੇ। ਬੀ ਪਰਾਕ ਦੇ ਕਰੀਅਰ 'ਚ ਵੱਡਾ ਬਦਲਾਅ ਓਦੋਂ ਆਇਆ ਸੀ ਜਦੋਂ ਉਸ ਨੇ ਬਾਲੀਵੁੱਡ ਇੰਡਸਟਰੀ 'ਚ ਵੱਡੀ ਛਾਲ ਮਾਰੀ। ਅੱਜ ਬਾਲੀਵੁੱਡ ਇੰਡਸਟਰੀ 'ਚ ਬੀ ਪਰਾਕ ਦੇ ਗੀਤ 'ਤੇਰੀ ਮਿੱਟੀ', 'ਫਿਲਹਾਲ', 'ਦਿਲਬਰਾ' ਅਤੇ 'ਦਿਲ ਤੋੜ ਕੇ' ਵਰਗੇ ਗੀਤ ਸੁਪਰਹਿੱਟ ਹਨ। ਹੁਣ ਬੀ ਪਰਾਕ ਨਾਲ ਇੰਨੇ ਰਿਕਾਰਡ ਜੁੜ ਚੁੱਕੇ ਹਨ, ਜਿਨ੍ਹਾਂ ਨੂੰ ਸ਼ਾਇਦ ਹੀ ਤੋੜਿਆ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ

ਦੱਸਣਯੋਗ ਹੈ ਕਿ ਬੀ ਪਰਾਕ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਹਨ, ਜਿਨ੍ਹਾਂ ਨੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਹਾਲ ਹੀ 'ਚ ਬੀ ਪਰਾਕ ਨੇ 'ਐਨੀਮਲ' ਫ਼ਿਲਮ ਦਾ ਗਾਣਾ 'ਰੋਨੇ ਨਹੀਂ ਦੇਂਗੇ' ਗਾਇਆ। ਇਹ ਗਾਣਾ ਜ਼ਬਰਦਸਤ ਹਿੱਟ ਰਿਹਾ ਅਤੇ ਗਾਣੇ ਨੂੰ ਦੇਸ਼ ਭਰ 'ਚ ਖੂਬ ਪਿਆਰ ਮਿਲਿਆ। ਇਸ ਵੱਡੀ ਸਫਲਤਾ ਦੇ ਨਾਲ ਹੀ ਬੀ ਪਰਾਕ ਦੀ ਫੈਨ ਫਾਲੋਇੰਗ 'ਚ ਵੀ ਜ਼ਬਰਦਸਤ ਇਜ਼ਾਫਾ ਹੋਇਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News