...ਤਾਂ ਇਸੇ ਕਰਕੇ ਅਨਮੋਲ ਗਗਨ ਮਾਨ ਨੇ ਫੜ੍ਹਿਆ ਆਮ ਆਦਮੀ ਪਾਰਟੀ ਦਾ ਪੱਲ੍ਹਾ (ਵੀਡੀਓ)
Friday, Jul 17, 2020 - 04:44 PM (IST)

ਜਲੰਧਰ (ਰਮਨਦੀਪ ਸਿੰਘ ਸੋਢੀ) : ਹਰ ਮੁੱਦੇ 'ਤੇ ਬੇਬਾਕੀ ਨਾਲ ਬੋਲਣ ਵਾਲੀ ਪ੍ਰਸਿੱਧ ਗਾਇਕਾ ਅਨਮੋਲ ਗਗਨ ਮਾਨ ਨੇ ਬੀਤੇ ਸੋਮਵਾਰ ਆਮ ਆਦਮੀ ਪਾਰਟੀ ਸ਼ਾਮਲ ਹੋ ਚੁੱਕੇ ਹਨ। ਅਨਮੋਲ ਗਗਨ ਮਾਨ ਲੋਕ ਸਭਾ ਮੈਂਬਰ ਅਤੇ ਆਪ ਨੇਤਾ ਭਗਵੰਤ ਮਾਨ ਦੀ ਹਾਜ਼ਰੀ 'ਚ ਪਾਰਟੀ 'ਚ ਸ਼ਾਮਲ ਹੋਈ। ਹਾਲ ਹੀ 'ਚ ਅਨਮੋਲ ਗਗਨ ਮਾਨ ਨੇ 'ਜਗਬਾਣੀ' ਨਾਲ ਗੱਲ ਕਰਦਿਆਂ ਆਪਣੇ ਸਿਆਸਤ 'ਚ ਆਉਣ 'ਤੇ ਖੁੱਲ੍ਹ ਕੇ ਗੱਲ ਕੀਤੀ। ਅਨਮੋਲ ਸਟੇਜਾਂ ਤੋਂ ਵੀ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕਰਦੀ ਰਹਿੰਦੀ ਹੈ। ਅਨਮੋਲ ਗਗਨ ਮਾਨ ਨੇ ਕਿਹਾ, ਮੇਰੇ ਪਿਤਾ ਨੇ ਸਿਖਾਇਆ ਕੀ ਹਮੇਸ਼ਾ ਈਮਾਨਦਾਰੀ ਦੀ ਰਾਹ 'ਤੇ ਚੱਲੋ। ਮੈਂ ਪੰਜਾਬ 'ਚ ਦੇਖਿਆ ਹੈ ਕਿ ਪਰਿਵਾਰ ਵਾਦ ਦੀ ਸਿਆਸਤ ਚੱਲ ਰਹੀ ਹੈ ਪਰ 'ਆਪ' 'ਚ ਅਜਿਹਾ ਕੁਝ ਨਹੀਂ ਹੈ ਕਿਉਂਕਿ ਇਹ ਪਾਰਟੀ ਸਿਰਫ਼ ਲੋਕਾਂ ਦੇ ਹੱਕਾਂ ਲਈ ਆਵਾਜ਼ ਚੁੱਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਪੂਰੀ ਜ਼ਿੰਦਗੀ ਪੰਜਾਬ ਲਈ ਸਮਰਿਪਤ ਹੈ। ਮੈਂ ਕਾਫ਼ੀ ਸਮੇਂ ਤੋਂ ਸਿਆਸਤ 'ਚ ਆਉਣਾ ਚਾਹੁੰਦੀ ਸੀ ਪਰ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਸੀ ਅਤੇ ਉਨ੍ਹਾਂ ਨੇ 'ਆਪ' ਵੱਲੋਂ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋਏ ਕੇ ਪਾਰਟੀ 'ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।
ਅਨਮੋਲ ਗਗਨ ਮਾਨ ਨੇ 'ਜਗਬਾਣੀ' ਨਾਲ ਗੱਲ ਕਰਦਿਆਂ
ਦੂਜੀਆਂ ਪਾਰਟੀਆਂ 'ਚ ਜਾਣ 'ਤੇ ਅਨਮੋਲ ਨੇ ਕਿਹਾ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਦੂਜੀਆਂ ਪਾਰਟੀਆਂ 'ਚ ਜਾਵਾ। ਜਿਹੜੇ ਬੰਦੇ ਦੂਜੀਆਂ ਪਾਰਟੀਆਂ 'ਚ ਜਾਣ ਬਾਰੇ ਸੋਚਦੇ ਹਨ, ਉਹ ਆਪਣੇ ਸਮਾਜ ਦਾ ਦੁੱਖ ਨਹੀਂ ਸਮਝਦੇ, ਉਹ ਆਪਣੇ ਸਮਾਜ ਦੇ ਗੱਦਾਰ ਹਨ।
ਅਕਾਲੀ ਲੀਡਰਾਂ ਬਾਰੇ ਬੋਲਦਿਆਂ ਅਨਮੋਲ ਗਗਨ ਮਾਨ ਨੇ ਕਿਹਾ, ਮਜੀਠੀਆ ਵਰਗੇ ਸਾਰੇ ਲੀਡਰ ਇੱਕ ਹੀ ਪੋਲਸੀ 'ਤੇ ਚੱਲ ਰਹੇ ਹਨ। ਇਹ ਸਾਰੇ ਇੱਕੋਂ ਥਾਲੀ ਦੇ ਚੱਟੇ ਬੱਟੇ ਨੇ, ਸਾਰੇ ਇਕੋਂ ਥਾਲੀ 'ਚੋਂ ਖਾ ਰਹੇ ਹਨ। ਹੁਣ ਤਾਂ ਇਨ੍ਹਾਂ ਦੀ ਸਰਕਾਰ ਖ਼ਤਮ ਹੋਵੇਗੀ ਅਤੇ ਨਵੀਂ ਸਰਕਾਰ ਆਵੇਗੀ। ਪੰਜਾਬ ਹਰ ਪੱਖੋ ਲੁੱਟਿਆ ਗਿਆ ਹੈ। ਕਿਸਾਨ ਦਿਨ-ਰਾਤ ਮਿਹਨਤ ਕਰਦਾ ਹੈ ਪਰ ਫ਼ਿਰ ਵੀ ਉਨ੍ਹਾਂ ਕੋਈ ਮੁਨਾਫ਼ਾ ਨਹੀਂ ਹੁੰਦਾ। ਉਨ੍ਹਾਂ ਦੀਆਂ ਫ਼ਸਲਾਂ ਦਾ ਮੁੱਲ ਦਾ ਲੱਗਦਾ ਹੈ ਪਰ ਮੰਡੀਆਂ ਪਈਆਂ ਹੀ ਰੁੜ ਜਾਂਦੀਆਂ ਹਨ।
ਗਾਇਕੀ ਦੇ ਪ੍ਰਭਾਵ ਬਾਰੇ ਬੋਲਦਿਆਂ ਅਨਮੋਲ ਨੇ ਕਿਹਾ, 15 ਤੋਂ 20 ਸਾਲ ਤੱਕ ਦੀ ਨੌਜਵਾਨ ਪੀੜ੍ਹੀ ਭੜਾਊ ਗੀਤਾਂ ਮਗਰ ਜਲਦੀ ਲੱਗ ਜਾਂਦੀ ਹੈ। ਸਾਡੇ ਗੀਤਾਂ ਦਾ ਨੌਜਵਾਨ ਪੀੜ੍ਹੀ 'ਤੇ ਕਾਫ਼ੀ ਅਸਰ ਹੁੰਦਾ ਹੈ।