ਗਾਇਕ ਤਰਸੇਮ ਜੱਸੜ ਵਲੋਂ ਪੰਜਾਬੀ ਫ਼ਿਲਮ ਦਾ ਐਲਾਨ, ਜਾਣ ਫੈਨਜ਼ ਹੋਣਗੇ ਬਾਗੋ-ਬਾਗ

Saturday, Aug 03, 2024 - 03:06 PM (IST)

ਜਲੰਧਰ (ਬਿਊਰੋ) : ਹਾਲ ਹੀ ਦੇ ਦਿਨਾਂ 'ਚ ਰਿਲੀਜ਼ ਹੋਈ 'ਜੱਟ ਐਂਡ ਜੂਲੀਅਟ 3' ਜਿਹੀ ਸੁਪਰ-ਡੁਪਰ ਹਿੱਟ ਫ਼ਿਲਮ ਦਾ ਨਿਰਮਾਣ ਕਰ ਚੁਕੇ 'ਵਾਈਟ ਹਿੱਲ ਸਟੂਡਿਓਜ਼' ਅਤੇ ਅਦਾਕਾਰ ਤਰਸੇਮ ਜੱਸੜ ਅਪਣੇ ਇਕ ਵਿਸ਼ੇਸ਼ ਸਿਨੇ -ਪ੍ਰੋਜੈਕਟ ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿਨ੍ਹਾਂ ਵੱਲੋ ਅਪਣੀ ਕਲੋਬਰੇਸ਼ਨ ਅਧੀਨ ਪਹਿਲੀ ਵੱਡੀ ਅਤੇ ਅਣ-ਟਾਈਟਲ ਪੰਜਾਬੀ ਫ਼ਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਪੀਰੀਅਡ ਫ਼ਿਲਮ ਦੇ ਰੂਪ 'ਚ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ ਨੂੰ ਬੈਕਡਰਾਪ ਅਧੀਨ ਬਣਾਇਆ ਜਾ ਰਿਹਾ ਹੈ, ਜਿਸ 'ਚ ਯੂਨਾਈਟਡ ਕਿੰਗਡਮ ਦੇ ਸਿੱਖਇਜ਼ਮ ਨਾਲ ਜੁੜੇ ਸ਼ੁਰੂਆਤੀ ਪੜਾਅ ਅਤੇ ਉਭਾਰ ਨੂੰ ਪ੍ਰਤਿਬਿੰਬ ਕੀਤਾ ਜਾਵੇਗਾ। ਹਾਲਾਂਕਿ ਦਿਲ-ਟੁੰਬਵੇਂ ਕਹਾਣੀ-ਸਾਰ ਅਧਾਰਿਤ ਇਸ ਫ਼ਿਲਮ ਦੇ ਟਾਈਟਲ, ਨਿਰਦੇਸ਼ਕ, ਸਮੁੱਚੀ ਸਟਾਰ ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆ ਨੂੰ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ।

ਸਾਲ 2012 'ਚ ਰਿਲੀਜ਼ ਹੋਈ 'ਜੱਟ ਐਂਡ ਜੂਲੀਅਟ' ਦੇ ਨਿਰਮਾਣ ਨਾਲ ਵਜੂਦ 'ਚ ਆਏ ਅਤੇ ਗੁਣਬੀਰ ਸਿੱਧੂ ਅਤੇ ਮਨਮੋਰਡ ਸਿੱਧੂ ਵੱਲੋ ਸਥਾਪਿਤ ਕੀਤੇ ਗਏ 'ਵਾਈਟ ਹਿੱਲ ਸਟੂਡਿਓਜ ' ਨੇ ਅੱਜ ਅਪਣਾ ਸ਼ੁਮਾਰ ਅਜੋਕੇ ਵੱਡੇ ਡਿਸਟਰੀਬਿਊਸ਼ਨ ਹਾਊਸ 'ਚ ਕਰਵਾਉਣ 'ਚ ਵੀ ਸਫ਼ਲਤਾ ਹਾਸਲ ਕੀਤੀ ਹੈ , ਜਿਸ ਵੱਲੋ ਨਿਰਮਿਤ ਕੀਤੀ ਜਾਣ ਵਾਲੀ ਇਹ ਪਹਿਲੀ ਪੀਰੀਅਡ ਫ਼ਿਲਮ ਹੋਵੇਗੀ। ਜਦਕਿ ਇਸ ਤੋਂ ਪਹਿਲਾਂ ਇਸ ਸਟੂਡਿਓਜ ਵੱਲੋ ਅਮੂਮਨ ਬਣਾਈਆਂ ਜਾਣ ਵਾਲੀਆ ਜ਼ਿਆਦਾਤਰ ਫ਼ਿਲਮਾਂ ਕਾਮੇਡੀ, ਰੋਮਾਂਟਿਕ ਅਤੇ ਡਰਾਮਾ ਫਿਕਸ਼ਨ ਅਧਾਰਿਤ ਰਹੀਆ ਹਨ, ਜਿਨ੍ਹਾਂ 'ਚ 'ਜੱਟ ਐਂਡ ਜੂਲੀਅਟ' ਸੀਰੀਜ਼ ਫਿਲਮਾਂ ਤੋਂ ਇਲਾਵਾ ਹਾਲ ਹੀ 'ਚ ਸਾਹਮਣੇ ਆਈਆ 'ਗੱਡੀ ਜਾਂਦੀ ਏ ਛਲਾਂਗਾ ਮਾਰਦੀ', 'ਸਿੱਧੂ ਵਰਸਿਸ ਸਾਊਥਹਾਲ', 'ਅੜਬ ਮੁਟਿਆਰਾਂ', 'ਮੁਕਲਾਵਾ' , 'ਜਿੰਦ ਮਾਹੀ', 'ਲੇਖ' , 'ਸ਼ਰੀਕ 2', 'ਕੈਰੀ ਆਨ ਜੱਟਾ 2' ਆਦਿ ਸ਼ਾਮਲ ਰਹੀਆ ਹਨ।

PunjabKesari

ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ, ਦੇਵ ਖਰੌੜ ਸਟਾਰਰ ਕਈ ਚਰਚਿਤ ਅਤੇ ਸਫ਼ਲ ਫ਼ਿਲਮਾਂ ਨਿਰਮਿਤ ਕਰ ਚੁੱਕੇ 'ਵਾਈਟ ਹਿੱਲ ਸਟੂਡਿਓਜ' ਦੀ ਅਦਾਕਾਰ ਤਰਸੇਮ ਜੱਸੜ ਨਾਲ ਬਣਾਈ ਜਾਣ ਵਾਲੀ ਉਕਤ ਪਹਿਲੀ ਫ਼ਿਲਮ ਹੋਵੇਗੀ, ਜਿਸ ਨੂੰ ਵਿਸ਼ਾਲ ਕੈਨਵਸ ਅਤੇ ਮਲਟੀ-ਸਟਾਰਰ ਸਿਨੇਮਾਂ ਸਾਂਚੇ ਅਧੀਨ ਸਾਹਮਣੇ ਲਿਆਂਦਾ ਜਾਵੇਗਾ। ਪੰਜਾਬੀ ਸਿਨੇਮਾਂ 'ਚ ਇਕ ਹੋਰ ਮੀਲ ਪੱਥਰ ਸਾਬਿਤ ਹੋਣ ਜਾ ਰਹੀ ਅਤੇ ਲੰਡਨ ਵਿਖੇ ਫਿਲਮਾਂਈ ਜਾਣ ਵਾਲੀ ਇਹ ਫ਼ਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਨੂੰ 29 ਅਗਸਤ 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News