ਕਸੂਤੇ ਫਸੇ ਗਾਇਕ ਗੁਰੂ ਰੰਧਾਵਾ, ਹੁਣ ਪਾਕਿਸਤਾਨ ਨਾਲ ਜੁੜਿਆ ਮਾਮਲਾ

Tuesday, Oct 01, 2024 - 02:16 PM (IST)

ਕਸੂਤੇ ਫਸੇ ਗਾਇਕ ਗੁਰੂ ਰੰਧਾਵਾ, ਹੁਣ ਪਾਕਿਸਤਾਨ ਨਾਲ ਜੁੜਿਆ ਮਾਮਲਾ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਦੀ ਆਪਣੀ ਫ਼ਿਲਮ 'ਸ਼ਾਹਕੋਟ' ਦਾ ਟ੍ਰੇਲਰ 30 ਸਤੰਬਰ ਦਿਨ ਐਤਵਾਰ ਨੂੰ ਰਿਲੀਜ਼ ਹੋਇਆ, ਜਿਸ ਤੋਂ ਬਾਅਦ ਕਈ ਥਾਵਾਂ 'ਤੇ ਤਿੱਖਾ ਵਿਰੋਧ ਦੇਖਣ ਨੂੰ ਮਿਲਿਆ। ਇਸ ਸਬੰਧੀ ਗੁਰੂ ਰੰਧਾਵਾ ਨੇ ਆਈ. ਏ. ਐੱਨ. ਐੱਸ. ਨਾਲ ਵਿਸ਼ੇਸ਼ ਗੱਲਬਾਤ ਕੀਤੀ। ਅਦਾਕਾਰ ਤੇ ਗਾਇਕ ਗੁਰੂ ਰੰਧਾਵਾ ਨੇ ਕਿਹਾ ਕਿ ਜੇਕਰ ਅਸੀਂ ਸਿਨੇਮਾ ਨੂੰ ਸਪੋਰਟ ਕਰਾਂਗੇ ਤਾਂ ਸਿਨੇਮਾ ਹੋਰ ਵੱਡਾ ਬਣੇਗਾ। ਮੈਂ ਇਹ ਪੰਜਾਬੀ ਫ਼ਿਲਮ ਦਿਲ ਨਾਲ ਕੀਤੀ ਹੈ। ਮੈਂ ਸਾਰੇ ਲੋਕਾਂ ਨੂੰ ਅਪੀਲ ਕਰ ਰਿਹਾ ਹਾਂ ਕਿ ਉਹ ਫ਼ਿਲਮ ਦੇਖ ਕੇ ਸਾਡਾ ਸਾਥ ਦੇਣ ਤਾਂ ਜੋ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਵੀ ਵਧੀਆ ਫ਼ਿਲਮਾਂ ਬਣਾ ਸਕੀਏ।

ਇਹ ਖ਼ਬਰ ਵੀ ਪੜ੍ਹੋ- ਕੰਸਰਟ ਦੌਰਾਨ ਕਿਉਂ ਰੋਈ ਦਿਲਜੀਤ ਦੋਸਾਂਝ ਦੀ ਮਾਂ?

ਪਾਕਿਸਤਾਨ ਨੂੰ ਸਪੋਰਟ ਕਰਦੀ ਹੈ ਫ਼ਿਲਮ
ਕੁਝ ਲੋਕਾਂ ਦਾ ਕਹਿਣਾ ਹੈ ਕਿ ਫ਼ਿਲਮ ਪਾਕਿਸਤਾਨ ਨੂੰ ਸਪੋਰਟ ਕਰਦੀ ਹੈ। ਇਸ ‘ਤੇ ਗੁਰੂ ਰੰਧਾਵਾ ਨੇ ਕਿਹਾ ਕਿ ਕੁਝ ਲੋਕ ਸਾਰਾ ਕੁਝ ਦੇਖੇ ਬਿਨਾਂ ਹੀ ਰਾਏ ਬਣਾਉਂਦੇ ਹਨ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਟ੍ਰੇਲਰ 'ਚ ਕੀ ਦੇਖਿਆ ਪਰ ਉਹ ਵਿਰੋਧ ਨੂੰ ਵਧਾਵਾ ਦੇ ਰਹੇ ਹਨ ਪਰ ਫ਼ਿਲਮ 'ਚ ਵਿਰੋਧ ਕਰਨ ਵਾਲੀ ਕੋਈ ਗੱਲ ਨਹੀਂ ਹੈ। ਇਹ ਬਹੁਤ ਹੀ ਪਿਆਰ ਨਾਲ ਭਰਪੂਰ ਫ਼ਿਲਮ ਹੈ। ਅਜਿਹੀਆਂ ਫ਼ਿਲਮਾਂ ਪਹਿਲਾਂ ਵੀ ਬਣੀਆਂ ਹਨ ਅਤੇ ਭਵਿੱਖ 'ਚ ਵੀ ਬਣੀਆਂ ਰਹਿਣਗੀਆਂ, ਜੋ ਵਿਰੋਧ ਕਰ ਰਹੇ ਹਨ, ਉਨ੍ਹਾਂ ਦੇ ਫ਼ਿਲਮ ਨੂੰ ਦੇਖ ਕੇ ਦੂਰ ਹੋ ਜਾਣਗੇ।

ਇਹ ਖ਼ਬਰ ਵੀ ਪੜ੍ਹੋ- ਪੁੱਤ ਦਿਲਜੀਤ ਦੇ ਸ਼ੋਅ ਨੂੰ ਕਿਉਂ ਅੱਧ ਵਿਚਾਲੇ ਛੱਡ ਤੁਰ ਗਏ ਪਿਤਾ? ਦੋਸਾਂਝਾਵਾਲੇ ਨੇ ਦੱਸੀ ਵਜ੍ਹਾ

ਇਤਰਾਜ਼ਯੋਗ ਦ੍ਰਿਸ਼ ਹਟਾਉਣ ਦੀ ਉੱਠੀ ਮੰਗ 
ਇਤਰਾਜ਼ਯੋਗ ਦ੍ਰਿਸ਼ ਹਟਾਉਣ ਦੀ ਉਠਾਈ ਮੰਗ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਸੈਂਸਰ ਬੋਰਡ ਦੀ ਵੀ ਆਲੋਚਨਾ ਕੀਤੀ ਹੈ ਅਤੇ ਫ਼ਿਲਮ ਤੋਂ ਇਤਰਾਜ਼ਯੋਗ ਦ੍ਰਿਸ਼ ਹਟਾਉਣ ਦੀ ਮੰਗ ਵੀ ਕੀਤੀ ਹੈ। ਗੁਰੂ ਨੇ ਅੱਗੇ ਕਿਹਾ, 'ਮੈਂ ਟ੍ਰੇਲਰ ਦੇਖਣ ਤੋਂ ਬਾਅਦ ਆਪਣੀ ਰਾਏ ਬਣਾਈ ਹੈ, ਜਿਸ ਦਾ ਲੋਕੀ ਵਿਰੋਧ ਕਰ ਰਹੇ ਹਨ ਪਰ ਜਦੋਂ ਤੁਸੀਂ ਪੂਰੀ ਫ਼ਿਲਮ ਨੂੰ ਦੇਖੋਗੇ ਤਾਂ ਤੁਸੀਂ ਸਮਝੋਗੇ ਕਿ ਇਸ 'ਚ ਅਜਿਹਾ ਕੁਝ ਨਹੀਂ ਹੈ, ਮੈਂ ਉਨ੍ਹਾਂ ਨੂੰ ਦੱਸਣਾ ਚਾਹਾਂਗਾ, ਜੋ ਇਸ ਦਾ ਵਿਰੋਧ ਕਰ ਰਹੇ ਹਨ।

ਫ਼ਿਲਮ ਦੇ ਪੋਸਟਰ ਫੂਕੇ ਤੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਹਾਲ ਹੀ ‘ਚ ਸ਼ਿਵ ਸੈਨਾ ਦੀ ਪੰਜਾਬ ਇਕਾਈ ਨੇ ਇਸ ਫ਼ਿਲਮ ਦਾ ਵਿਰੋਧ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਫ਼ਿਲਮ ਦੇ ਪੋਸਟਰ ਫੂਕੇ ਅਤੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਫ਼ਿਲਮ ਵਿੱਚ ਗੁਰੂ ਰੰਧਾਵਾ ਦੇ ਨਾਲ ਈਸ਼ਾ ਤਲਵਾਰ, ਰਾਜ ਬੱਬਰ, ਗੁਰਸ਼ਬਦ ਹਰਦੀਪ ਗਿੱਲ, ਸੀਮਾ ਕੌਸ਼ਲ, ਨੇਹਾ ਦਿਆਲ ਅਤੇ ਮਨਪ੍ਰੀਤ ਸਿੰਘ ਵੀ ਹਨ। ਅਨਿਰੁਧ ਮੋਹਤਾ ਦੁਆਰਾ ਨਿਰਮਿਤ ਇਹ ਫ਼ਿਲਮ 4 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ-  ਅਦਾਕਾਰਾ ਰਵੀਨਾ ਟੰਡਨ ਦੀਆਂ ਵਧੀਆਂ ਮੁਸ਼ਕਿਲਾਂ, ਕੋਰਟ ਨੇ ਦਿੱਤਾ ਇਹ ਆਦੇਸ਼

ਫ਼ਿਲਮ ਦੀ ਕਹਾਣੀ
'ਸ਼ਾਹਕੋਟ' 4 ਅਕਤੂਬਰ ਨੂੰ ਹੋਵੇਗੀ ਰਿਲੀਜ਼ ਗੁਰੂ ਰੰਧਾਵਾ ਦੀ ਫ਼ਿਲਮ 'ਸ਼ਾਹਕੋਟ' 4 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ ‘ਚ ਗੁਰੂ ਰੰਧਾਵਾ ਸ਼ਾਹਕੋਟ ਤੋਂ ਪਾਕਿਸਤਾਨ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਪਾਕਿਸਤਾਨ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਫ਼ਿਲਮ ਨੂੰ ਲੈ ਕੇ ਗੁਆਂਢੀ ਦੇਸ਼ ਪਾਕਿਸਤਾਨ ਦਾ ਪੱਖ ਲੈ ਕੇ ਕਾਫ਼ੀ ਵਿਵਾਦ ਚੱਲ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News