ਗਾਇਕ ਦਿਲਜੀਤ ਦੋਸਾਂਝ ਪਹੁੰਚੇ 'ਦਲਾਈਲਾਮਾ ਟੈਂਪਲ', ਬੌਧ ਭਿਕਸ਼ੂਆਂ ਨਾਲ ਕੀਤੀ ਮੁਲਾਕਾਤ

Tuesday, Mar 12, 2024 - 12:43 PM (IST)

ਗਾਇਕ ਦਿਲਜੀਤ ਦੋਸਾਂਝ ਪਹੁੰਚੇ 'ਦਲਾਈਲਾਮਾ ਟੈਂਪਲ', ਬੌਧ ਭਿਕਸ਼ੂਆਂ ਨਾਲ ਕੀਤੀ ਮੁਲਾਕਾਤ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਲਾਈ ਲਾਮਾ ਟੈਂਪਲ ਪਹੁੰਚੇ, ਜਿਥੇ ਉਨ੍ਹਾਂ ਨੇ ਭਿਕਸ਼ੂਆਂ ਨਾਲ ਮੈਡੀਟੇਸ਼ਨ ਤੇ ਸਥਾਨਕ ਮਹਿਲਾਵਾਂ ਨਾਲ ਪਹਾੜੀ ਧੁਨਾਂ ਦਾ ਆਨੰਦ ਮਾਣਿਆ। ਹਾਲ ਹੀ 'ਚ ਦਿਲਜੀਤ ਦੋਸਾਂਝ ਆਪਣੀ ਟੀਮ ਨਾਲ ਛੁੱਟੀਆਂ ਮਨਾਉਣ ਲਈ ਹਿਮਾਚਲ ਪ੍ਰਦੇਸ਼ ਪਹੁੰਚੇ ਹਨ।

PunjabKesari

ਦਿਲਜੀਤ ਨੇ ਹਾਲ ਹੀ 'ਚ ਆਪਣੇ ਹਿਮਾਚਲ ਟ੍ਰਿਪ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। 

PunjabKesari

ਦੱਸ ਦਈਏ ਕਿ ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਨਵੀਂ ਵੀਡੀਓਜ਼ ਸ਼ੇਅਰ ਕੀਤੀਆਂ ਹਨ।

PunjabKesari

ਇਨ੍ਹਾਂ 'ਚੋਂ ਇੱਕ ਵੀਡੀਓ 'ਚ ਤੁਸੀਂ ਦਿਲਜੀਤ ਦੋਸਾਂਝ ਨੂੰ ਸਥਾਨਕ ਪਹਾੜੀ ਮਹਿਲਾਵਾਂ ਨਾਲ ਮਿਲ ਕੇ ਸਾਥਨਕ ਪਹਾੜੀ ਗੀਤਾਂ ਦਾ ਆਨੰਦ ਮਾਣਦੇ ਅਤੇ ਗਾਉਂਦੇ ਹੋਏ ਵੇਖ ਸਕਦੇ ਹੋ।

PunjabKesari

ਇਸ ਦੇ ਨਾਲ ਹੀ ਦਿਲਜੀਤ ਦੂਜੀ ਵੀਡੀਓ 'ਚ ਦਲਾਈਲਾਮਾ ਟੈਂਪਲ ਯਾਨੀਕਿ ਬੌਧ ਭਿਕਸ਼ੂਆਂ ਨਾਲ ਮੈਡੀਟੇਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ।  

PunjabKesari

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ। ਦਿਲਜੀਤ ਹਾਲ ਹੀ 'ਚ ਆਪਣੇ ਬਾਲੀਵੁੱਡ ਪ੍ਰੋਜੈਕਟਸ 'ਤੇ ਕੰਮ ਕਰ ਰਹੇ ਹਨ। ਜਿੱਥੇ ਇੱਕ ਪਾਸੇ ਉਹ ਨਵੀਂ ਫ਼ਿਲਮ 'Crew' 'ਚ ਕਰੀਨਾ ਕਪੂਰ ਖ਼ਾਨ, ਤੱਬੂ ਅਤੇ ਕ੍ਰਿਤੀ ਸੈਨਨ ਨਾਲ ਨਜ਼ਰ ਆਉਣਗੇ।

PunjabKesari

ਉੱਥੇ ਹੀ ਦੂਜੇ ਪਾਸੇ ਦਿਲਜੀਤ, ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਦੀ ਫ਼ਿਲਮ 'ਚਮਕੀਲਾ' ਨੂੰ ਲੈ ਕੇ ਵੀ ਸੁਰਖੀਆਂ 'ਚ ਹਨ। ਇਹ ਫ਼ਿਲਮ 12 ਮਾਰਚ ਨੂੰ OTT ਪਲੇਟਫਾਰਮ ਨੈਟਫਲਿਕਸ 'ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਉਹ 'ਅਮਰ ਸਿੰਘ ਚਮਕੀਲਾ' ਦਾ ਕਿਰਦਾਰ ਨਿਭਾ ਰਹੇ ਹਨ ਤੇ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਨਜ਼ਰ ਆਵੇਗੀ। 
PunjabKesari

PunjabKesari

PunjabKesari

PunjabKesari

PunjabKesari


author

sunita

Content Editor

Related News