ਪੁੱਤ ਦਿਲਜੀਤ ਦੇ ਸ਼ੋਅ ਨੂੰ ਕਿਉਂ ਅੱਧ ਵਿਚਾਲੇ ਛੱਡ ਤੁਰ ਗਏ ਪਿਤਾ? ਦੋਸਾਂਝਾਵਾਲੇ ਨੇ ਦੱਸੀ ਵਜ੍ਹਾ

Tuesday, Oct 01, 2024 - 01:14 PM (IST)

ਐਂਟਰਟੇਨਮੈਂਟ ਡੈਸਕ : ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਪੂਰੇ ਦੇਸ਼ 'ਚ ਸਨਸਨੀ ਬਣੇ ਹੋਏ ਹਨ। ਜਦੋਂ ਤੋਂ ਉਨ੍ਹਾਂ ਦੇ ਦਿਲ-ਲੁਮਿਨਾਤੀ ਇੰਡੀਆ ਟੂਰ ਦੀ ਘੋਸ਼ਣਾ ਹੋਈ ਹੈ, ਉਨ੍ਹਾਂ ਦਾ ਕ੍ਰੇਜ਼ ਲੋਕਾਂ ਦੇ ਸਿਰਾਂ ‘ਤੇ ਚੜ ਕੇ ਬੋਲ ਰਿਹਾ ਹੈ। ਹਰ ਕੋਈ ਉਨ੍ਹਾਂ ਦੇ ਸੰਗੀਤ ਸਮਾਰੋਹ ਲਈ ਟਿਕਟਾਂ ਖਰੀਦਣ ਲਈ ਭੱਬਾਂ ਭਾਰ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਬੀਤੇ ਦਿਨੀਂ ਉਨ੍ਹਾਂ ਦੇ ਇੱਕ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ ਸੀ, ਜਿਸ 'ਚ ਦਿਲਜੀਤ ਦਾ ਪਰਿਵਾਰ ਪਹਿਲੀ ਵਾਰ ਦੁਨੀਆ ਸਾਹਮਣੇ ਆਇਆ ਸੀ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਸ਼ੋਅ 'ਚ ਦਿਲਜੀਤ ਦੀ ਮਾਂ ਤੇ ਬੈਣ ਹੀ ਨਹੀਂ ਸਗੋਂ ਪਿਤਾ ਨੇ ਵੀ ਸ਼ਿਰਕਤ ਕੀਤੀ ਸੀ। ਜੀ ਹਾਂ, ਇਸ ਦਾ ਜ਼ਿਕਰ ਖ਼ੁਦ ਦਿਲਜੀਤ ਦੋਸਾਂਝ ਨੇ ਕੀਤਾ ਹੈ। ਦਿਲਜੀਤ ਦੀ ਇਕ ਵੀਡੀਓ ਐਕਸ ਟਵਿੱਟਰ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਮੇਰੇ ਪਿਤਾ ਜੀ ਵੀ ਇਸ ਸ਼ੋਅ 'ਚ ਪਹੁੰਚੇ ਸਨ। ਵ੍ਹੀਲਚੇਅਰ ਕਾਰਨ ਉਨ੍ਹਾਂ ਨੂੰ ਥੋੜ੍ਹੀ ਦੇਰ ਪਹਿਲਾਂ ਹੀ ਇਥੋਂ ਰਵਾਨਾ ਕੀਤਾ ਗਿਆ। ਅੱਜ ਮੈਂ ਆਪਣੇ ਪਿਤਾ ਦੀ ਬਦੌਲਤ ਹੀ ਸਟੇਜ 'ਤੇ ਗਾ ਰਿਹਾ ਹਾਂ। ਆਈ ਲਵ ਯੂ ਡੈਡੀ....। ਉਨ੍ਹਾਂ ਦੀ ਪਸੰਦ ਦੇ ਕਲਾਕਾਰ ਕੁਲਦੀਪ ਮਾਣਕ ਹਨ ਅਤੇ ਉਨ੍ਹਾਂ ਨੂੰ ਮੈਂ ਇਹ ਗੀਤ ਡੈਡੀਕੇਟ  ਕਰ ਰਿਹਾ ਹਾਂ। 

ਇਹ ਖ਼ਬਰ ਵੀ ਪੜ੍ਹੋ ਅਦਾਲਤ 'ਚ ਕੰਗਨਾ ਦੀ 'ਐਮਰਜੈਂਸੀ', ਨਵੇਂ ਹੁਕਮਾਂ ਨੇ ਵਧਾਈ ਚਿੰਤਾ

PunjabKesari

ਦੱਸ ਦਈਏ ਕਿ ਦਿਲਜੀਤ ਦਾ ਪਰਿਵਾਰ ਸ਼ੋਅ ‘ਚ ਭੀੜ ਦੇ ਵਿਚਕਾਰ ਖੜ੍ਹਾ ਨਜ਼ਰ ਆ ਰਿਹਾ ਹੈ ਅਤੇ ਦਿਲਜੀਤ ਗੀਤ ਗਾ ਕੇ ਉਨ੍ਹਾਂ ਨੂੰ ਪੂਰੀ ਦੁਨੀਆ ਨਾਲ Introduce ਕਰਵਾ ਰਿਹਾ ਹੈ। ਸਭ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣੀ ਮਾਂ ਨੂੰ Introduce ਕਰਵਾਇਆ ਅਤੇ ਪਹਿਲੀ ਵਾਰ ਉਨ੍ਹਾਂ ਦਾ ਚਿਹਰਾ ਦਿਖਾਇਆ। ਫਿਰ ਉਹ ਆਪਣੀ ਮਾਂ ਲਈ ਇੱਕ ਗੀਤ ਗਾਉਂਦਾ ਹੈ ਅਤੇ ਉਨ੍ਹਾਂ ਨੂੰ ਪਿਆਰ ਨਾਲ ਚੁੰਮਦਾ ਹੋਇਆ ਜੱਫੀ ਪਾ ਲੈਂਦਾ ਹੈ। ਇਸ ਤਰ੍ਹਾਂ ਦਿਲਜੀਤ ਨੇ ਬਹੁਤ ਮਾਣ ਮਹਿਸੂਸ ਕੀਤਾ ਅਤੇ ਕਿਹਾ - 'ਇਹ ਮੇਰੀ ਮਾਂ ਹੈ। ਜਿਵੇਂ ਹੀ ਦਿਲਜੀਤ ਨੇ ਇਹ ਲਫ਼ਜ ਬੋਲੇ ਤਾਂ ਉਨ੍ਹਾਂ ਦੀ ਮਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਅਤੇ ਉਹ ਰੋਣ ਲੱਗੇ। ਇਹ ਸਭ ਵੇਖ ਕੇ ਦਿਲਜੀਤ ਵੀ ਥੋੜਾ ਭਾਵੁਕ ਹੋ ਜਾਂਦੇ ਹਨ। ਆਪਣੇ ਪੁੱਤਰ ਨੂੰ ਇੰਨੇ ਵੱਡੇ ਮੁਕਾਮ 'ਤੇ ਵੇਖ ਕੇ ਮਾਂ ਨੂੰ ਬਹੁਤ ਖ਼ੁਸ਼ੀ ਹੋਈ ਅਤੇ ਇਸ ਖ਼ੁਸ਼ੀ 'ਚ ਹੀ ਉਨ੍ਹਾਂ ਦੀਆਂ ਅੱਖਾਂ ਹੋ ਗਈਆਂ। 

ਇਹ ਖ਼ਬਰ ਵੀ ਪੜ੍ਹੋ- ਕੰਸਰਟ ਦੌਰਾਨ ਕਿਉਂ ਰੋਈ ਦਿਲਜੀਤ ਦੋਸਾਂਝ ਦੀ ਮਾਂ?

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਬਹੁਤ ਸ਼ਰਮੀਲੇ ਹਨ ਅਤੇ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਣਾ ਪਸੰਦ ਕਰਦੇ ਹਨ। ਅਜਿਹੇ ‘ਚ ਉਨ੍ਹਾਂ ਨੇ ਅੱਜ ਤੱਕ ਨਾ ਤਾਂ ਆਪਣੀ ਲਵ ਲਾਈਫ ਬਾਰੇ ਕੋਈ ਖੁਲਾਸਾ ਕੀਤਾ ਹੈ ਅਤੇ ਨਾ ਹੀ ਆਪਣੇ ਪਰਿਵਾਰ ਨੂੰ ਦੁਨੀਆ ਨਾਲ ਜਾਣੂ ਕਰਵਾਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News