ਵੱਧਦੀ ਪ੍ਰਸਿੱਧੀ ਵਿਚਾਲੇ ਦਿਲਜੀਤ ਦੋਸਾਂਝ ਨੂੰ ਸਤਾਉਣ ਲੱਗਾ ਹੁਣ ਇਹ ਡਰ

Monday, Nov 04, 2024 - 01:41 PM (IST)

ਵੱਧਦੀ ਪ੍ਰਸਿੱਧੀ ਵਿਚਾਲੇ ਦਿਲਜੀਤ ਦੋਸਾਂਝ ਨੂੰ ਸਤਾਉਣ ਲੱਗਾ ਹੁਣ ਇਹ ਡਰ

ਚੰਡੀਗੜ੍ਹ: ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ 'ਇੰਡੀਆ ਟੂਰ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ 'ਚ ਬਣੇ ਹੋਏ ਹਨ। ਉਥੇ ਹੀ ਬੀਤੇ ਦਿਨੀਂ ਦਿਲਜੀਤ ਦੋਸਾਂਝ ਦਾ ਰਾਜਸਥਾਨ ਦੇ ਜੈਪੁਰ 'ਚ ਸ਼ਾਨਦਾਰ ਕੰਸਰਟ ਹੋਇਆ, ਜਿਸ ਦੀਆਂ ਵੀਡੀਓਜ਼ ਘਰ ਬੈਠੇ ਪ੍ਰਸ਼ੰਸਕਾਂ ਨੂੰ ਕਾਫੀ ਖਿੱਚ ਰਹੀਆਂ ਹਨ। ਇਸ ਸਭ ਦੇ ਵਿਚਕਾਰ ਸ਼ੋਸ਼ਲ ਮੀਡੀਆ 'ਤੇ ਗਾਇਕ ਦਿਲਜੀਤ ਦਾ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਇੱਕ ਪੋਡਕਾਸਟ 'ਚ ਆਪਣੇ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਡਰ ਕਿਸ ਵਿਅਕਤੀ ਤੋਂ ਲੱਗਦਾ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਸ਼ੱਕੀ ਹਾਲਾਤ 'ਚ ਮੌਤ

...ਤਾਂ ਇਸ ਕਰਕੇ ਡਰ ਰਹੇ ਨੇ ਦਿਲਜੀਤ
ਵਾਇਰਲ ਵੀਡੀਓ 'ਚ ਗਾਇਕ ਦਿਲਜੀਤ ਆਖਦੇ ਹਨ, ''ਮੈਂ ਜਿਹੜੇ ਨੂੰ ਪਿਆਰ ਕਰਦਾ ਹਾਂ, ਮੈਨੂੰ ਉਸ ਤੋਂ ਬਹੁਤ ਹੀ ਡਰ ਲੱਗਦਾ ਹੈ, ਜਿਹੜੇ ਬੰਦੇ ਨਾਲ ਮੇਰਾ ਕੋਈ ਮੇਲ-ਮਿਲਾਪ ਨਹੀਂ ਹੈ, ਉਹ ਕੁੱਝ ਮਰਜ਼ੀ ਕਰਦਾ ਰਹੇ, ਮੈਨੂੰ ਕੋਈ ਟੈਂਸ਼ਨ ਨਹੀਂ ਹੈ ਪਰ ਜਿਹੜਾ ਬੰਦਾ ਪਿਆਰ ਕਰਦਾ ਹੈ, ਉਸ ਲਈ ਅਜਿਹਾ ਲੱਗਦਾ ਹੈ ਕਿ ਮੈਂ ਇਸ ਨੂੰ ਗੁੱਸੇ ਨਾ ਕਰ ਦੇਵਾਂ, ਉਸ ਨੂੰ ਕੁੱਝ ਬੁਰਾ ਨਾ ਲੱਗ ਜਾਵੇ। ਮੇਰੀ ਕਿਸੇ ਵੀ ਹਰਕਤ ਕਰਕੇ ਉਨ੍ਹਾਂ ਨੂੰ ਗੁੱਸਾ ਨਾ ਆ ਜਾਵੇ। ਮੈਂ ਉਨ੍ਹਾਂ ਨੂੰ ਬੇਆਰਾਮ ਨਾ ਕਰ ਦੇਵਾਂ।" ਹੁਣ ਇਸ ਵੀਡੀਓ 'ਤੇ ਪ੍ਰਸ਼ੰਸਕ ਕਾਫੀ ਪਿਆਰ ਬਰਸਾ ਰਹੇ ਹਨ। ਕਈਆਂ ਨੇ ਇਸ ਵੀਡੀਓ 'ਤੇ ਲਾਲ ਦਿਲ ਦੇ ਇਮੋਜੀ ਵੀ ਸਾਂਝੇ ਕੀਤੇ ਹਨ। 

ਵਰਕਫਰੰਟ
ਜੇਕਰ ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਆਪਣੀਆਂ ਕਈਆਂ ਗਤੀਵਿਧੀਆਂ ਕਾਰਨ ਸਭ ਦਾ ਧਿਆਨ ਖਿੱਚ ਰਿਹਾ ਹੈ। ਸਭ ਤੋਂ ਪਹਿਲਾਂ ਗਾਇਕ ਆਪਣੇ ਇੰਡੀਆ ਟੂਰ ਨਾਲ ਦੇਸ਼ ਦੇ ਕਈ ਸ਼ਹਿਰਾਂ 'ਚ ਸ਼ੋਅਜ਼ ਲਈ ਚਰਚਾ 'ਚ ਹਨ। ਇਸ ਤੋਂ ਇਲਾਵਾ ਗਾਇਕ ਸੰਨੀ ਦਿਓਲ ਨਾਲ 'ਬਾਰਡਰ 2' ਨੂੰ ਲੈ ਕੇ ਚਰਚਾ 'ਚ ਹਨ। ਇਸ ਦੇ ਨਾਲ ਹੀ ਕਈ ਪੰਜਾਬੀ ਫ਼ਿਲਮਾਂ 'ਚ ਵੀ ਉਨ੍ਹਾਂ ਆਪਣੀ ਮੌਜ਼ੂਦਗੀ ਦਰਜ ਕਰਵਾਉਣਗੇ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤ ਮਾਨ ਦੀ ਬਾਲੀਵੁੱਡ 'ਚ ਐਂਟਰੀ! ਸੰਨੀ ਦਿਓਲ ਨਾਲ ਕਰਨਗੇ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News