ਪਾਕਿ 'ਚ ਹੈ ਐਮੀ ਵਿਰਕ ਦੀ 1 ਏਕੜ 'ਚ ਖਾਨਦਾਨੀ ਹਵੇਲੀ, ਵੀਡੀਓ 'ਚ ਵੇਖੋ ਖ਼ੂਬਸੂਰਤ ਨਜ਼ਾਰਾ

Friday, Aug 20, 2021 - 01:20 PM (IST)

ਪਾਕਿ 'ਚ ਹੈ ਐਮੀ ਵਿਰਕ ਦੀ 1 ਏਕੜ 'ਚ ਖਾਨਦਾਨੀ ਹਵੇਲੀ, ਵੀਡੀਓ 'ਚ ਵੇਖੋ ਖ਼ੂਬਸੂਰਤ ਨਜ਼ਾਰਾ

ਚੰਡੀਗੜ੍ਹ (ਬਿਊਰੋ) - 1947 ਦੀ ਵੰਡ ਦੌਰਾਨ ਪਾਕਿਸਤਾਨ ਤੋਂ ਕਈ ਪਰਿਵਾਰ ਉੱਜੜ ਕੇ ਭਾਰਤ ਆਏ ਸਨ। ਇਨ੍ਹਾਂ ਪਰਿਵਾਰਾਂ 'ਚੋਂ ਐਮੀ ਵਿਰਕ   ਦਾ ਪਰਿਵਾਰ ਵੀ ਇੱਕ ਸੀ, ਜਿਸ ਦਾ ਖ਼ੁਲਾਸਾ ਐਮੀ ਵਿਰਕ ਨੇ ਆਪਣੇ ਟਵਿੱਟਰ ਤੋਂ ਇੱਕ ਵੀਡੀਓ ਸ਼ੇਅਰ ਕਰਕੇ ਕੀਤਾ ਹੈ। ਦਰਅਸਲ ਇਹ ਵੀਡੀਓ ਚੈਨਲ ਉਰਦੂ ਪੁਆਇੰਟ ਦਾ ਹੈ, ਜਿਸ ਨੇ ਐਮੀ ਵਿਰਕ ਦੇ ਪੂਰਵਜਾਂ ਦੀ ਖ਼ਾਨਦਾਨੀ ਹਵੇਲੀ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਐਮੀ ਵਿਰਕ ਨੇ ਚੈਨਲ ਦਾ ਧੰਨਵਾਦ ਕੀਤਾ ਹੈ।

PunjabKesari

ਵੀਡੀਓ ਦੀ ਗੱਲ ਕਰੀਏ ਤਾਂ ਇਸ 'ਚ ਦੱਸਿਆ ਗਿਆ ਹੈ ਕਿ ਐਮੀ ਵਿਰਕ ਦੇ ਪੁਰਖੇ ਪਾਕਿਸਤਾਨ ਦੇ ਸ਼ੇਖੂਪੁਰਾ 'ਚ ਰਹਿੰਦੇ ਸਨ। ਉਨ੍ਹਾਂ ਦੀ ਪੁਰਾਣੀ ਹਵੇਲੀ ਅਜੇ ਵੀ ਪਿੰਡ 'ਚ ਹੈ, ਲਗਭਗ ਉਸੇ ਹਾਲਤ 'ਚ ਜਿਸ ਤਰ੍ਹਾਂ ਉਹ ਇਸ ਨੂੰ ਛੱਡ ਗਿਆ ਸੀ। ਇਹ 1 ਏਕੜ ਦੇ ਖ਼ੇਤਰ 'ਚ ਬਣੀ ਹੋਈ ਹੈ ਅਤੇ ਇੱਕ ਬਹੁਤ ਹੀ ਵਿਲੱਖਣ ਤੇ ਸ਼ਾਨਦਾਰ ਆਰਕੀਟੈਕਚਰ ਸ਼ੈਲੀ 'ਚ ਬਣੀ ਹੋਈ ਹੈ। ਮੌਜੂਦਾ ਸਮੇਂ 'ਚ ਇੱਕ ਆਦਮੀ ਹਾਲੇ ਵੀ ਹਵੇਲੀ 'ਚ ਰਹਿੰਦਾ ਹੈ । ਐਮੀ ਵਿਰਕ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ 'ਤੇ ਐਮੀ ਵਿਰਕ ਦੇ ਪ੍ਰਸ਼ੰਸਕ ਲਗਾਤਾਰ ਕੁਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ। 

PunjabKesari

ਐਮੀ ਵਿਰਕ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਹਾਲ ਹੀ 'ਚ ਫ਼ਿਲਮ 'ਪੁਆੜਾ' ਰਿਲੀਜ਼ ਹੋਈ ਹੈ, ਜਿਹੜੀ ਕਿ ਬਾਕਸ ਆਫ਼ਿਸ 'ਤੇ ਚੰਗੀ ਕਮਾਈ ਕਰ ਰਹੀ ਹੈ।

مشہور انڈین سنگر و اداکار ایمی سنگھ کی پاکستان میں 1 ایکڑ پر پھیلی حویلی - 1947 سے کمروں پر لگے تالے کھولے گئے تو اندر کیا مناظر نظر آئے۔دیکھئے#AmmyVirk #IndianSingerAmmyVirk #AmmyVirkHaveliInPakistan #Sheikhupura@AmmyVirk@rjdanish
Full Video: https://t.co/znjUrHFqp7 pic.twitter.com/ESKvk2tZ5T

— UrduPoint اردوپوائنٹ (@DailyUrduPoint) August 17, 2021

author

sunita

Content Editor

Related News