ਇਸ ਪੰਜਾਬੀ ਫਿਲਮ ''ਚ ਧੱਕ ਪਾਉਣ ਆ ਰਹੇ ਨੇ ''ਦਿ ਗ੍ਰੇਟ ਖਲੀ
Friday, Oct 25, 2024 - 10:49 AM (IST)

ਮੁੰਬਈ- ਬਾਕਸਿੰਗ ਦੀ ਦੁਨੀਆ 'ਚ ਇੰਟਰਨੈਸ਼ਨਲ ਪੱਧਰ ਉਪਰ ਅਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਹਨ 'ਦਿ ਗ੍ਰੇਟ ਖਲੀ', ਜੋ ਹੁਣ ਪੰਜਾਬੀ ਸਿਨੇਮਾ ਖੇਤਰ 'ਚ ਅਪਣੀ ਸ਼ਾਨਦਾਰ ਪ੍ਰੈਜੈਂਸ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਹੇ ਹਨ, ਜਿਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨਾਲ ਸਜੀ ਪੰਜਾਬੀ ਫਿਲਮ 'ਰੇਡੂਆ ਰਿਟਰਨ' ਜਲਦ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।'ਆਊਟਲਾਈਨ ਪ੍ਰੋਡੋਕਸ਼ਨ' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਸੁਯੰਕਤ ਰੂਪ 'ਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਨਵ ਬਾਜਵਾ ਦੁਆਰਾ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਬਾਲੀਵੁੱਡ ਅਦਾਕਾਰਾ ਮਾਹਿਰਾ ਸ਼ਰਮਾ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀਐਨ ਸ਼ਰਮਾ, ਨਮਨ ਹੰਜਰਾ, ਯੋਗਰਾਜ ਸਿੰਘ, ਜਸਵੰਤ ਸਿੰਘ ਰਠੌਰ ਅਤੇ ਸਤਿੰਦਰ ਸੱਤੀ ਨਾਲ ਅਹਿਮ ਰੋਲ ਨਿਭਾਉਂਦੇ ਨਜ਼ਰੀ ਪੈਣਗੇ ਇਹ ਇੰਡੀਅਨ ਹੈਵੀ ਵੇਟ ਚੈਂਪੀਅਨ।
ਸਾਲ 2018 'ਚ ਰਿਲੀਜ਼ ਹੋਈ 'ਰੇਡੂਆ' ਦੇ ਇਸ ਦੂਸਰੇ ਸੀਕਵਲ ਦੁਆਰਾ ਪਹਿਲੀ ਵਾਰ ਪਾਲੀਵੁੱਡ ਸਕ੍ਰੀਨ 'ਤੇ ਆਪਣੀ ਮੌਜ਼ੂਦਗੀ ਦਰਜ ਕਰਵਾਉਣਗੇ 'ਦਿ ਗ੍ਰੇਟ ਖਲੀ', ਜੋ ਇਸ ਅਲਹਦਾ ਵਿਸ਼ਾਸਾਰ ਫਿਲਮ ਅਤੇ ਇਸ 'ਚ ਅਪਣੀ ਸਪੈਸ਼ਲ ਭੂਮਿਕਾ ਨੂੰ ਲੈ ਕੇ ਇਨੀਂ ਦਿਨੀਂ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ, ਜਿਸ ਦਾ ਇਜ਼ਹਾਰ ਉਨ੍ਹਾਂ ਅਪਣੀਆਂ ਕਈ ਸ਼ੋਸ਼ਲ ਵਾਰਤਾਵਾਂ 'ਚ ਵੀ ਕਈ ਵਾਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਤਲਾਕ ਦੀਆਂ ਖ਼ਬਰਾਂ 'ਤੇ ਨੇਹਾ ਕੱਕੜ- ਰੋਹਨਪ੍ਰੀਤ ਦਾ ਬਿਆਨ
ਜ਼ਿਕਰਯੋਗ ਹੈ ਕਿ ਅੰਤਰ-ਰਾਸ਼ਟਰੀ ਸਿਨੇਮਾ ਗਲਿਆਰਿਆਂ 'ਚ ਅਪਾਰ ਚਰਚਾ ਹਾਸਿਲ ਕਰ ਚੁੱਕੀਆਂ ਕੁਝ ਹਾਲੀਵੁੱਡ ਫਿਲਮਾਂ ਦਾ ਵੀ ਅਹਿਮ ਹਿੱਸਾ ਰਹੇ ਹਨ ਦਿ ਗ੍ਰੇਟ ਖਲੀ, ਜਿਨ੍ਹਾਂ 'ਚ 'ਗ੍ਰੇਟ ਸਮਾਰਟ', 'ਮੈਕਗਰਬਰ', 'ਦਾ ਬਾਸ਼', 'ਕੁਸ਼ਤੀ' ਆਦਿ ਸ਼ਾਮਿਲ ਰਹੀਆਂ ਹਨ, ਜਿਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਮੇਂ ਦਰ ਸਮੇਂ ਕਈ ਵੱਡੇ ਹਿੰਦੀ ਟੀਵੀ ਸ਼ੋਅਜ਼ ਵਿੱਚ ਵੀ ਅਪਣੀ ਉਪ-ਸਥਿਤੀ ਦਰਜ ਕਰਵਾਈ ਜਾ ਚੁੱਕੀ ਹੈ, ਪਰ ਪੰਜਾਬੀ ਸਿਨੇਮਾ ਖੇਤਰ ਵਿੱਚ ਉਨ੍ਹਾਂ ਦੀ ਅਣੋਖੀ ਪਹਿਲਕਦਮੀ ਦਾ ਦਰਸ਼ਕ ਪਹਿਲੀ ਵਾਰ ਆਨੰਦ ਮਾਣਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।