ਸੋਗ ’ਚ ਡੁੱਬੇ ਪੰਜਾਬੀ ਕਲਾਕਾਰ, ਦਿਲਜਾਨ ਦੀ ਮੌਤ ’ਤੇ ਪ੍ਰਗਟਾਇਆ ਦੁੱਖ

Tuesday, Mar 30, 2021 - 11:21 AM (IST)

ਸੋਗ ’ਚ ਡੁੱਬੇ ਪੰਜਾਬੀ ਕਲਾਕਾਰ, ਦਿਲਜਾਨ ਦੀ ਮੌਤ ’ਤੇ ਪ੍ਰਗਟਾਇਆ ਦੁੱਖ

ਚੰਡੀਗੜ੍ਹ (ਬਿਊਰੋ)– ਦਰਦਨਾਕ ਸੜਕ ਹਾਦਸੇ ’ਚ ਅੱਜ ਸੁਰੀਲੇ ਪੰਜਾਬੀ ਗਾਇਕ ਦਿਲਜਾਨ ਦੀ ਮੌਤ ਹੋ ਗਈ ਹੈ। ਇਹ ਹਾਦਸਾ ਅੰਮ੍ਰਿਤਸਰ ਨੇੜੇ ਵਾਪਰਿਆ। ਦਿਲਜਾਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਸੁਰਕਸ਼ੇਤਰ’ ਸ਼ੋਅ ਰਾਹੀਂ ਕੀਤੀ ਸੀ। ਗਾਇਕ ਦਿਲਜਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਦਿਲਜਾਨ ਦੀ ਅਚਾਨਕ ਮੌਤ ਨਾਲ ਪੂਰੇ ਸੰਗੀਤ ਜਗਤ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ’ਚ ਸੋਗ ਦੀ ਲਹਿਰ ਦੌੜ ਗਈ ਹੈ।

ਦਿਲਜਾਨ ਦੀ ਮੌਤ ਦੀ ਖ਼ਬਰ ਜਿਵੇਂ ਹੀ ਸਾਹਮਣੇ ਆਈ ਤਾਂ ਪੂਰਾ ਪੰਜਾਬੀ ਸੰਗੀਤ ਜਗਤ ਦੁਖੀ ਹੋ ਗਿਆ। ਕਈ ਪੰਜਾਬੀ ਕਲਾਕਾਰਾਂ ਨੇ ਦਿਲਜਾਨ ਦੀ ਮੌਤ ਦੀ ਖ਼ਬਰ ’ਤੇ ਸੋਸ਼ਲ ਮੀਡੀਆ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਨੇ ਲਿਖਿਆ, ‘ਮੇਰੇ ਕੋਲ ਆਪਣਾ ਦਰਦ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਮੇਰੇ ਸਾਹਮਣੇ ਜਵਾਨ ਹੋਇਆ ਬੱਚਾ, ਸਾਰੀ ਦੁਨੀਆ ’ਚ ਨਾਂ ਕਮਾਇਆ। ਅਚਾਨਕ ਸਾਨੂੰ ਛੱਡ ਕੇ ਤੁਰ ਗਿਆ। ਵਾਹਿਗੁਰੂ ਇਸ ਸੁਰੀਲੀ ਰੂਹ ਨੂੰ ਆਪਣੇ ਚਰਨਾਂ ਨਾਲ ਲਗਾ ਕੇ ਰੱਖਣ।’

 
 
 
 
 
 
 
 
 
 
 
 
 
 
 
 

A post shared by Sachin Ahuja (@thesachinahuja)

ਉਥੇ ਮਾਸਟਰ ਸਲੀਮ ਨੇ ਲਿਖਿਆ, ‘ਮੈਨੂੰ ਸਮਝ ਨਹੀਂ ਆ ਰਿਹਾ ਕੀ ਕਹਾਂ। ਕੱਲ ਦਾ ਛੋਟਾ ਜਿਹਾ ਬੱਚਾ ਮੇਰੇ ਸਾਹਮਣੇ ਜਵਾਨ ਹੋਇਆ, ਬਹੁਤ ਚੰਗਾ ਮੁਕਾਮ ਬਣਾਇਆ ਪੰਜਾਬੀ ਗਾਇਕੀ ’ਚ। ਬਹੁਤ ਜ਼ਿਆਦਾ ਧੱਕਾ ਲੱਗਾ ਹੈ ਮਨ ਨੂੰ। ਪ੍ਰਮਾਤਮਾ ਦਿਲਜਾਨ ਨੂੰ ਆਪਣੇ ਚਰਨਾਂ ਨਾਲ ਲਾਵੇ।’

 
 
 
 
 
 
 
 
 
 
 
 
 
 
 
 

A post shared by master Saleem (@mastersaleem786official)

ਸਵੇਰੇ-ਸਵੇਰੇ ਮਿਲੀ ਇਸ ਦੁਖਦਾਈ ਖ਼ਬਰ ਨੂੰ ਸੁਣ ਗਾਇਕ ਸੁਖਸ਼ਿੰਦਰ ਸ਼ਿੰਦਾ ਦਾ ਵੀ ਮਨ ਭਰ ਆਇਆ। ਉਨ੍ਹਾਂ ਲਿਖਿਆ, ‘ਸਵੇਰੇ-ਸਵੇਰੇ ਇਹ ਮੰਦਭਾਗੀ ਖ਼ਬਰ ਮਿਲ ਗਈ, ਸੰਗੀਤ ਜਗਤ ਨੂੰ ਪੈ ਗਿਆ ਘਾਟਾ, ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਕ ਹੋਰ ਸੁਰੀਲਾ ਗਾਇਕ, ਦਿਲਜਾਨ ਵੀਰ ਅਲਵਿਦਾ ਆਖ ਗਿਆ। ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ।’

 
 
 
 
 
 
 
 
 
 
 
 
 
 
 
 

A post shared by Sukshinder Shinda (@sukshindershinda)

ਇਨ੍ਹਾਂ ਤੋਂ ਇਲਾਵਾ ਮਿਸ ਪੂਜਾ, ਰਵਿੰਦਰ ਗਰੇਵਾਲ ਤੇ ਕਈ ਹੋਰ ਕਲਾਕਾਰਾਂ ਨੇ ਵੀ ਦਿਲਜਾਨ ਨੇ ਅਚਾਨਕ ਦੁਨੀਆ ਤੋਂ ਚਲੇ ਜਾਣ ’ਤੇ ਦੁੱਖ ਜ਼ਾਹਿਰ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Miss Pooja (@misspooja)

 
 
 
 
 
 
 
 
 
 
 
 
 
 
 
 

A post shared by Ravinder Grewal (@ravindergrewalofficial)

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News