ਕਿਸਾਨਾਂ ਦਾ ਹੌਸਲਾ ਵੇਖ ਪੰਜਾਬੀ ਕਲਾਕਾਰਾਂ ਦੇ ਮੂੰਹੋਂ ਵੀ ਨਿਕਲੀ ਵਾਹ-ਵਾਹੀ, ਇੰਝ ਦਿੱਤੀ ਹੱਲਾ–ਸ਼ੇਰੀ

Saturday, Nov 28, 2020 - 01:58 PM (IST)

ਕਿਸਾਨਾਂ ਦਾ ਹੌਸਲਾ ਵੇਖ ਪੰਜਾਬੀ ਕਲਾਕਾਰਾਂ ਦੇ ਮੂੰਹੋਂ ਵੀ ਨਿਕਲੀ ਵਾਹ-ਵਾਹੀ, ਇੰਝ ਦਿੱਤੀ ਹੱਲਾ–ਸ਼ੇਰੀ

ਜਲੰਧਰ (ਬਿਊਰੋ)– ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਦੌਰਾਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਸ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਜਗ੍ਹਾ-ਜਗ੍ਹਾ ਰੋਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਪਰ ਕਿਸਾਨਾਂ ਦਾ ਹੌਸਲਾ ਘੱਟ ਹੋਣ ਦੀ ਬਜਾਏ ਦਿਨੋਂ-ਦਿਨ ਵੱਧ ਰਿਹਾ ਹੈ। ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਚੁੱਕ ਰਹੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਦਿਨ-ਰਾਤ ਇਕ ਕਰਕੇ ਲੜਨਾ ਪੈ ਰਿਹਾ ਹੈ ਤੇ ਇਨ੍ਹਾਂ ਦੇ ਹੌਸਲੇ ਨੂੰ ਦੇਖ ਕੇ ਪੰਜਾਬੀ ਕਲਾਕਾਰ ਵੀ ਵਾਹ-ਵਾਹੀ ਕਰ ਰਹੇ ਹਨ।

ਸੋਸ਼ਲ ਮੀਡੀਆ ’ਤੇ ਸ਼ਾਇਦ ਹੀ ਕੋਈ ਪੰਜਾਬੀ ਕਲਾਕਾਰ ਅਜਿਹਾ ਹੋਵੇਗਾ, ਜੋ ਕਿਸਾਨਾਂ ਦੇ ਹੱਕ ’ਚ ਪੋਸਟ ਨਹੀਂ ਪਾ ਰਿਹਾ। ਲਗਭਗ ਹਰ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦਾ ਸਾਥ ਦੇ ਰਿਹਾ ਹੈ ਤੇ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕਰ ਰਿਹਾ ਹੈ। ਬਹੁਤ ਸਾਰੇ ਕਲਾਕਾਰ ਅਜਿਹੇ ਵੀ ਹਨ, ਜੋ ਕਿਸਾਨਾਂ ਨਾਲ ਦਿੱਲੀ ਵੱਲ ਕੂਚ ਕਰ ਰਹੇ ਹਨ। ਅੱਜ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਕਿਸਾਨਾਂ ਦਾ ਹੌਸਲਾ ਕੇਖ ਕੇ ਪੰਜਾਬੀ ਕਲਾਕਾਰ ਇਨ੍ਹਾਂ ਦੀ ਵਾਹ-ਵਾਹੀ ਕਰ ਰਹੇ ਹਨ ਤੇ ਹੱਲਾ–ਸ਼ੇਰੀ ਦੇ ਰਹੇ ਹਨ।

ਮਨਕੀਰਤ ਔਲਖ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਹੌਸਲਾ ਬਣਾ ਕੇ ਤੁਸੀਂ ਬੰਬ ਰੱਖਿਓ। ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ।’

PunjabKesari

ਬੀਨੂੰ ਢਿੱਲੋਂ ਨੇ ਲਿਖਿਆ, ‘ਜਿਸ ਕੌਮ ਦੀਆਂ ਮਾਵਾਂ ਦਲੇਰ ਹੋਣ, ਉਸ ਦੇ ਪੁੱਤ ਬੱਬਰ ਸ਼ੇਰ ਹੁੰਦੇ ਹਨ।’

PunjabKesari

ਸਤਿੰਦਰ ਸਰਤਾਜ ਲਿਖਦੇ ਹਨ, ‘ਕਦਮ ਨਹੀਂ ਰੁਕਣੇ, ਰੋਕਾਂ ਲਾ ਕੇ ਦੇਖ ਲਿਓ। ਅੰਨ ਦੇ ਦਾਤੇ, ਹੁਣ ਅਜ਼ਮਾ ਕੇ ਦੇਖ ਲਿਓ। ਸੜਕਾਂ ’ਚ ਹੀ ਖੱਡੇ ਪੁੱਟੇ, ਪਰਲੋ ਹੈ। ਜੰਗ ਛਿੜੀ ਏ ਕਿਹੜੀ ਰੁੱਤੇ, ਪਰਲੋ ਹੈ।’

PunjabKesari

ਐਮੀ ਵਿਰਕ ਨੇ ਇਕ ਬਜ਼ੁਰਗ ਮਹਿਲਾ ਦੀ ਵੀਡੀਓ ਸਾਂਝੀ ਕੀਤੀ ਤੇ ਲਿਖਿਆ, ‘ਜਿਊਂਦੀ ਰਹਿ ਬੇਬੇ, ਤੈਨੂੰ ਸਾਡੀ ਉਮਰ ਲੱਗੇ। ਸੱਚੀ ਬਹੁਤ ਰੋਣਾ ਆਇਆ ਵੀਡੀਓ ਦੇਖ ਕੇ। ਅਰਦਾਸ ਕਰੋ ਸਾਰੇ ਜਾਣੇ।’

PunjabKesari

ਦੇਵ ਖਰੌੜ ਲਿਖਦੇ ਹਨ, ‘ਬੱਲੇ ਜੱਟਾ ਬੱਲੇ, ਅੱਜ ਤੇਰਾ ਸਿੱਕਾ ਸਾਰੇ ਦੇਸ਼ ’ਚ ਚੱਲੇ।’

PunjabKesari

ਕਨਵਰ ਗਰੇਵਾਲ ਨੇ ਲਿਖਿਆ, ‘ਆਜੋ ਪੰਜਾਬੀਓ, ਵੇਲਾ ਆ ਗਿਆ ਦਿੱਲੀ ਦੀ ਹਿੱਕ ’ਤੇ ਚੜ੍ਹ ਕੇ ਵੰਗਾਰਨ ਦਾ। ਕੋਈ ਪਿੱਛੇ ਨਾ ਰਹੇ ਹੁਣ।’

PunjabKesari

ਵਾਮਿਕਾ ਗੱਬੀ ਨੇ ਲਿਖਿਆ, ‘ਬਾਬਾ ਨਾਨਕ ਜੀ ਦੇ ਕਹੇ ’ਤੇ ਚੱਲੀ ਜਾਓ ਬਸ।’

PunjabKesari

ਰਾਜਵੀਰ ਜਵੰਦਾ ਨੇ ਲਿਖਿਆ, ‘ਕਛਹਿਰਿਆਂ ਵਾਲੇ ਆ ਪੁੱਤ, ਧੌਣ ਵੀ ਭੰਨ ਦਿੰਦੇ ਹਾਂ ਤੇ ਧੌਣ ਵਿਚਲਾ ਕਿੱਲਾ ਵੀ। ਸਮੂਹ ਪੰਜਾਬ ਤੁਹਾਡੇ ਨਾਲ ਹੈ ਤੇ ਤੁਹਾਨੂੰ ਨਤਮਸਤਕ ਹੈ ਯੌਧਿਓ।’

PunjabKesari

ਜੈਜ਼ੀ ਬੀ ਨੇ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਸੁਪੋਰਟ ਫਾਰਮਰਜ਼। ਸੋਚ ਲਈ ਨਾ ਕਿਸੇ ਗੱਲੋਂ ਡਰੇ ਹੋਏ ਹਾਂ, ਸਮਾਂ ਆਉਣ ਤਕ ਚੁੱਪ ਕਰੇ ਹੋਏ ਹਾਂ। ਤਖ਼ਤੇ ਪਲਟਦੇ ਵੀ ਚਿਰ ਨਾ ਲੱਗੇ, ਇਥੇ ਰੁਲ ਗਈਆਂ ਵੱਡੀਆਂ ਰਿਆਸਤਾਂ। ਹੱਥਾਂ ’ਚ ਹੁਨਰ ਸਾਡੇ ਹਿੱਕ ’ਚ ਹੌਸਲਾ ਤੇ ਸੋਚਾਂ ’ਚ ਮੁੱਢ ਤੋਂ ਬਗਾਵਤਾਂ।’

PunjabKesari

ਸ਼ੈਰੀ ਮਾਨ ਨੇ ਲਿਖਿਆ, ‘ਪਿਛਲੇ ਕਈ ਦਿਨਾਂ ਤੋਂ ਮੈਂ ਤੇ ਬਾਪੂ ਵੀਡੀਓਜ਼ ਦੇਖ ਰਹੇ ਹਾਂ ਪੰਜਾਬ ਦੇ ਸੰਘਰਸ਼ ਦੀਆਂ। ਨੀਂਦ ਨਹੀਂ ਆਉਂਦੀ ਇਹ ਸਭ ਦੇਖ ਕੇ। ਗੀਤ ਤਾਂ ਹੀ ਚੰਗੇ ਲੱਗਦੇ ਹਨ, ਜੇ ਮੇਰੇ ਦੇਸ ਪੰਜਾਬ ਵਾਲੇ ਖੁਸ਼ ਹੋਣ। ਮੈਂ ਇਨ੍ਹਾਂ ਕਾਨੂੰਨਾਂ ਦੇ ਸਖਤ ਖਿਲਾਫ ਹਾਂ। ਪੰਜਾਬ ਸਿਆਂ ਤੂੰ ਜਿਊਂਦਾ-ਵੱਸਦਾ ਰਹਿ ਹਮੇਸ਼ਾ। ਮੇਰੇ ਵਰਗੇ ਬਹੁਤ ਆਏ ਤੇ ਗਏ ਪਰ ਪੰਜਾਬ ਨੂੰ ਤਾਂ ਰੱਬ ਨੇ ਆਪ ਚੁਣਿਆ। ਹੋਰ ਕੋਈ ਸ਼ਬਦ ਨਹੀਂ, ਸਿਰਫ ਇਹੀ ਕਹਿਣਾ ਸਰਕਾਰ ਨੂੰ ਕਿ ਅਸੀਂ ਫਕੀਰ ਵੀ ਹਾਂ ਤੇ ਬਾਗ਼ੀ ਵੀ। ਇਥੇ ਤਖ਼ਤ ਪਲਟ ਜਾਣੇ ਦੇਖਿਓ ਅਸੀਂ ਕਰਿਆ ਜੇ ਰੁਖ਼ ਦਿੱਲੀ ਵੱਲ ਦਾ। ਪੰਜਾਬ ਦੀ ਲੰਮੀ ਉਮਰ ਹੋਵੇ।’

PunjabKesari


author

Rahul Singh

Content Editor

Related News