ਸੋਨਮ ਬਾਜਵਾ ਦਾ ਅੱਜ ਤੋਂ 3 ਸਾਲ ਪਹਿਲਾਂ ਹੀ ਪਾਇਲਟ ਨਾਲ ਹੋ ਗਿਆ ਸੀ ਵਿਆਹ! ਸਬੂਤ ਵੇਖ ਫੈਨਜ਼ ਦਾ ਟੁੱਟੇਗਾ ਦਿਲ

Friday, Aug 16, 2024 - 12:10 PM (IST)

ਸੋਨਮ ਬਾਜਵਾ ਦਾ ਅੱਜ ਤੋਂ 3 ਸਾਲ ਪਹਿਲਾਂ ਹੀ ਪਾਇਲਟ ਨਾਲ ਹੋ ਗਿਆ ਸੀ ਵਿਆਹ! ਸਬੂਤ ਵੇਖ ਫੈਨਜ਼ ਦਾ ਟੁੱਟੇਗਾ ਦਿਲ

ਜਲੰਧਰ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੀ ਬੋਲਡ ਅਦਾਕਾਰਾ ਸੋਨਮ ਬਾਜਵਾ ਦੇ ਪਾਕਿਸਤਾਨੀ ਅਦਾਕਾਰ ਅਹਿਸਾਨ ਖ਼ਾਨ ਨਾਲ ਰਿਸ਼ਤੇ ਦੀਆਂ ਅਫਵਾਹਾਂ ਉੱਡ ਰਹੀਆਂ ਸਨ, ਉੱਥੇ ਹੀ ਸੋਨਮ ਬਾਰੇ ਅਜਿਹਾ ਖੁਲਾਸਾ ਹੋਇਆ ਸੀ, ਜਿਸ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ। ਦਰਅਸਲ, ਖ਼ਬਰਾਂ ਆ ਰਹੀਆਂ ਸਨ ਕਿ ਸੋਨਮ ਬਾਜਵਾ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ। ਉਸ ਨੇ 23 ਸਤੰਬਰ ਸਾਲ 2020 'ਚ ਦਿੱਲੀ ਦੇ ਰਹਿਣ ਵਾਲੇ ਰਕਸ਼ਿਤ ਅਗਨੀਹੋਤਰੀ ਨਾਂ ਦੇ ਇੱਕ ਪਾਇਲਟ ਨਾਲ ਵਿਆਹ ਕਰਵਾਇਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੋਨਮ ਬਾਜਵਾ ਨੇ ਆਪਣੇ ਵਿਆਹ ਨੂੰ ਸਾਰਿਆਂ ਤੋਂ ਲੁਕਾ ਕੇ ਰੱਖ ਰਹੀ ਹੈ ਕਿਉਂਕਿ ਉਸ ਨੂੰ ਡਰ ਸੀ ਕਿ ਉਸ ਦਾ ਵਿਆਹ ਹੀ ਉਸ ਦੇ ਕਰੀਅਰ 'ਚ ਰੁਕਾਵਟ ਨਾ ਬਣ ਜਾਵੇ ਪਰ ਹੁਣ ਲੋਕਾਂ ਸਾਹਮਣੇ ਉਸ ਦੀ ਪੋਲ ਖੁੱਲ੍ਹ ਗਈ ਹੈ।  

PunjabKesari

ਦਰਅਸਲ, ਸੋਨਮ ਬਾਜਵਾ ਨੂੰ ਲੈ ਕੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹ ਰਕਸ਼ਿਤ ਅਗਨੀਹੋਤਰੀ ਨਾਂ ਦੇ ਸ਼ਖਸ ਨਾਲ ਵਿਆਹੀ ਹੋਈ ਹੈ, ਜਿਸ ਦਾ ਸਬੂਤ ਵੀ ਸਾਹਮਣੇ ਆਇਆ ਹੈ। ਰੈਡਿਟ ਨਾਂ ਦੇ ਵੈੱਬ ਪੋਰਟਲ ਦੀ ਰਿਪੋਰਟ ਅਨੁਸਾਰ, ਸੋਨਮ ਬਾਜਵਾ ਆਪਣੇ ਪਤੀ ਰਕਸ਼ਿਤ ਨਾਲ ਮਿਲ ਕੇ ਇੱਕ ਕੰਪਨੀ ਚਲਾ ਰਹੀ ਹੈ, ਜਿਸ ਦੇ ਦੋਵੇਂ ਜਣੇ ਡਾਇਰੈਕਟਰ ਹਨ। ਇਸ ਦਾ ਸਕ੍ਰੀਨਸ਼ੌਟ ਵੀ ਸਬੂਤ ਦੇ ਤੌਰ 'ਤੇ ਸਾਂਝਾ ਕੀਤਾ ਗਿਆ ਹੈ। ਇਸ 'ਚ ਲਿਖਿਆ ਹੈ ਕਿ 'ਸੋਨਮ ਮੀਡੀਆ ਵਰਕਸ ਇੱਕ ਪ੍ਰਾਇਵੇਟ ਕੰਪਨੀ ਹੈ, ਜੋ ਕਿ 12 ਜੂਨ 2015 ਨੂੰ ਸਥਾਪਿਤ ਕੀਤੀ ਗਈ ਸੀ। ਇਸ ਕੰਪਨੀ ਨੂੰ ਮੁੰਬਈ 'ਚ ਰਜਿਸਟਰ ਕਰਵਾਇਆ ਗਿਆ ਹੈ। ਇਸ ਕੰਪਨੀ ਨੂੰ ਸੋਨਮਪ੍ਰੀਤ ਤੇ ਰਕਸ਼ਿਤ ਅਗਨੀਹੋਤਰੀ ਮਿਲ ਕੇ ਚਲਾ ਰਹੇ ਹਨ।' ਇਨ੍ਹਾਂ ਖ਼ਬਰਾਂ 'ਚ ਕਿੰਨੀ ਸੱਚਾਈ ਹੈ ਇਹ ਤਾਂ ਖੁਦ ਸੋਨਮ ਹੀ ਦੱਸ ਸਕਦੀ ਹੈ ਪਰ ਇਹ ਜ਼ਰੂਰ ਹੈ ਕਿ ਇਸ ਖ਼ਬਰ ਨਾਲ ਸੋਨਮ ਦੇ ਮੇਲ ਫੈਨਜ਼ ਦਾ ਦਿਲ ਜ਼ਰੂਰ ਟੁੱਟ ਜਾਵੇਗਾ।

PunjabKesari

ਪਾਲੀਵੁੱਡ ਫ਼ਿਲਮ ਇੰਡਸਟਰੀ 'ਚ ਸੋਨਮ ਦੀ ਐਂਟਰੀ
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਐਕਟਿੰਗ ਦੇ ਮਾਮਲੇ ਤਾਂ ਸੋਨਮ ਨੰਬਰ ਇੱਕ ਹੈ ਹੀ, ਨਾਲ ਹੀ ਅਦਾਕਾਰਾ ਦੀ ਖੂਬਸਰੂਤੀ ਦਾ ਵੀ ਕੋਈ ਜਵਾਬ ਨਹੀਂ। ਸੋਨਮ ਦੀ ਖੂਬਸੂਰਤੀ ਸਾਹਮਣੇ ਕਈ ਬਾਲੀਵੁੱਡ ਅਭਿਨੇਤਰੀਆਂ ਫੇਲ੍ਹ ਹਨ। ਸੋਨਮ ਲਈ ਸਾਲ 2023 ਕਾਫ਼ੀ ਵਧੀਆ ਰਿਹਾ ਹੈ। 'ਬੈਸਟ ਆਫ ਲੱਕ', 'ਪੰਜਾਬ 1984', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2' ਤੇ 'ਮੁਕਲਾਵਾ' ਵਰਗੀਆਂ ਫ਼ਿਲਮਾਂ 'ਚ ਕੰਮ ਕਰਨ ਵਾਲੀ ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ, ਉਤਰਾਖੰਡ 'ਚ ਹੋਇਆ ਸੀ। ਸੋਨਮ ਬਾਜਵਾ ਨੇ ਸਾਲ 2013 'ਚ ਫ਼ਿਲਮ 'ਬੈਸਟ ਆਫ ਲੱਕ' ਨਾਲ ਪਾਲੀਵੁੱਡ ਫ਼ਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ। 

PunjabKesari

2012 'ਚ ਫੈਮਿਨਾ ਮਿਸ ਇੰਡੀਆ ਪ੍ਰਤੀਯੋਗਤਾ 'ਚ ਲਿਆ ਹਿੱਸਾ
ਸੋਨਮ ਬਾਜਵਾ ਨੇ ਸਾਲ 2012 'ਚ ਫੈਮਿਨਾ ਮਿਸ ਇੰਡੀਆ ਪ੍ਰਤੀਯੋਗਤਾ 'ਚ ਭਾਗ ਲਿਆ। ਇਸ ਤੋਂ ਬਾਅਦ ਸੋਨਮ ਨੇ ਏਅਰ ਹੋਸਟੈੱਸ ਦੇ ਤੌਰ 'ਤੇ ਵੀ ਕੰਮ ਕੀਤਾ।  ਸੋਨਮ ਐਕਟਿੰਗ ਦੇ ਖੇਤਰ 'ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੀ ਗਈ, ਜਿੱਥੇ ਖੂਬਸੂਰਤੀ ਦੇ ਕਈ ਮੁਕਾਬਲਿਆਂ 'ਚ ਭਾਗ ਲਿਆ।

PunjabKesari

ਫ਼ਿਲਮ 'ਪੰਜਾਬ 1984' 'ਚ 'ਜੀਤੀ' ਬਣ ਖੱਟੀ ਖੂਬ ਪ੍ਰਸਿੱਧੀ
ਸਾਲ 2014 'ਚ ਸੋਨਮ ਬਾਜਵਾ ਨੇ ਹਿੱਟ ਫ਼ਿਲਮ 'ਪੰਜਾਬ 1984' 'ਚ ਜੀਤੀ ਨਾਂ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਦਿਲਜੀਤ ਦੋਸਾਂਝ ਸਨ। ਸੋਨਮ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਸੋਨਮ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇਕ ਤੋਂ ਇਕ ਹਿੱਟ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ। 

PunjabKesari

ਹਿੱਟ ਫ਼ਿਲਮਾਂ 
'ਪੰਜਾਬ 1984' ਤੋਂ ਇਲਾਵਾ 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2', 'ਸਰਦਾਰ ਜੀ 2', 'ਨਿੱਕਾ ਜ਼ੈਲਦਾਰ' 'ਨਿੱਕਾ ਜ਼ੈਲਦਾਰ 2', 'ਗੁੱਡੀਆਂ ਪਟੋਲੇ', 'ਮੁਕਲਾਵਾ' ਅਤੇ 'ਸਿੰਘਮ' ਵਰਗੀਆਂ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। 

 


author

sunita

Content Editor

Related News